Home / ਦੁਨੀਆ / ਭਾਰਤੀ ਅਮਰੀਕੀ ਅਟਾਰਨੀ ਸਰਲਾ ਵਿਦਿਆ ਨਾਗਲਾ ਸੰਘੀ ਜੱਜ ਨਾਮਜ਼ਦ

ਭਾਰਤੀ ਅਮਰੀਕੀ ਅਟਾਰਨੀ ਸਰਲਾ ਵਿਦਿਆ ਨਾਗਲਾ ਸੰਘੀ ਜੱਜ ਨਾਮਜ਼ਦ

ਨਾਗਲਾ ਦੱਖਣ ਏਸ਼ੀਆਈ ਮੂਲ ਦੀ ਪਹਿਲੀ ਜੱਜ ਹੋਵੇਗੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਨਾਗਰਿਕ ਹੱਕਾਂ ਬਾਰੇ ਭਾਰਤੀ ਅਮਰੀਕੀ ਅਟਾਰਨੀ ਸਰਲਾ ਵਿਦਿਆ ਨਾਗਲਾ ਨੂੰ ਕਨੈਕਟੀਕੱਟ ਸੂਬੇ ਵਿੱਚ ਸੰਘੀ ਜੱਜ ਵਜੋਂ ਨਾਮਜ਼ਦ ਕੀਤਾ ਹੈ। ਸੈਨੇਟ ਦੀ ਮੋਹਰ ਨਾਲ ਸੰਘੀ ਵਕੀਲ ਨਾਗਲਾ ਦੱਖਣ ਏਸ਼ਿਆਈ ਮੂਲ ਦੀ ਪਹਿਲੀ ਜੱਜ ਹੋਵੇਗੀ, ਜੋ ਕਨੈਕਟੀਕੱਟ ਦੀ ਜ਼ਿਲ੍ਹਾ ਅਦਾਲਤ ਵਿੱਚ ਸੇਵਾਵਾਂ ਦੇਵੇਗੀ। ਨਾਗਲਾ ਇਸ ਵੇਲੇ ਕਨੈਕਟੀਕੱਟ ਜ਼ਿਲ੍ਹੇ ਵਿੱਚ ਅਮਰੀਕੀ ਅਟਾਰਨੀ ਦਫ਼ਤਰ ਵਿੱਚ ਪ੍ਰਮੁੱਖ ਅਪਰਾਧ ਇਕਾਈ ਵਿੱਚ ਡਿਪਟੀ ਚੀਫ਼ ਵਜੋਂ ਸੇਵਾਵਾਂ ਨਿਭਾ ਰਹੀ ਹੈ। ਉਹ ਸਾਲ 2017 ਤੋਂ ਇਸ ਅਹੁਦੇ ‘ਤੇ ਹਨ। ਉਨ੍ਹਾਂ ਸਾਲ 2012 ਵਿੱਚ ਅਮਰੀਕੀ ਅਟਾਰਨੀ ਦਫ਼ਤਰ ਜੁਆਇਨ ਕੀਤਾ ਸੀ ਤੇ ਉਹ ਹੁਣ ਤੱਕ ਨਫ਼ਰਤੀ ਅਪਰਾਧ ਕੋਆਰਡੀਨੇਟਰ ਸਮੇਤ ਹੋਰ ਕਈ ਮੋਹਰੀ ਭੂਮਿਕਾਵਾਂ ਨਿਭਾ ਚੁੱਕੀ ਹੈ। ਉਨ੍ਹਾਂ ਆਪਣੇ ਲੀਗਲ ਕਰੀਅਰ ਦੀ ਸ਼ੁਰੂਆਤ ਜੱਜ ਸੂਜ਼ਨ ਗਰੈਬਰ ਕੋਲ ਲਾਅ ਕਲਰਕ ਵਜੋਂ ਕੀਤੀ ਸੀ।

Check Also

ਦਿਓਬਾ ਪੰਜਵੀਂ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ

ਕਾਠਮੰਡੂ/ਬਿਊਰੋ ਨਿਊਜ਼ : ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦਿਓਬਾ ਪੰਜਵੀਂ ਵਾਰ ਦੇਸ਼ ਦੇ ਪ੍ਰਧਾਨ …