-2.6 C
Toronto
Sunday, December 21, 2025
spot_img
Homeਦੁਨੀਆਫੀਜ਼ੀ ਦੀ ਰਾਜਧਾਨੀ ਸਾਮਾਬੁੱਲਾ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਖੂਬ ਰੌਣਕਾਂ

ਫੀਜ਼ੀ ਦੀ ਰਾਜਧਾਨੀ ਸਾਮਾਬੁੱਲਾ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਖੂਬ ਰੌਣਕਾਂ

ਭਾਰਤੀ ਹਾਈ ਕਮਿਸ਼ਨਰ ਨੇ ਖਾਲਸਾ ਸਾਜਨਾ ਦਿਵਸ ਮੌਕੇ ਭਰੀ ਹਾਜ਼ਰੀ
ਔਕਲੈਂਡ/ਬਿਊਰੋ ਨਿਊਜ਼ : ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੋਂ ਲਗਪਗ ਸਵਾ 12 ਹਜ਼ਾਰ ਕਿਲੋਮੀਟਰ ਦੂਰ ਫੀਜ਼ੀ ਦੀ ਰਾਜਧਾਨੀ ਸਾਮਾਬੁੱਲਾ ਵਿਖੇ 1923 ਵਿਚ ਸਥਾਪਿਤ ਗੁਰਦੁਆਰਾ ਸਾਹਿਬ ਸਾਮਾਬੁੱਲਾ ਵਿਖੇ ਖਾਲਸਾ ਪੰਥ ਦਾ 326ਵਾਂ ਸਾਜਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। 11 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕਰਨ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। 13 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨ ਦੀਵਾਨ ਸਜਿਆ। ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਖਾਲਸਾ ਹੋਰਾਂ ਨੇ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਨਾਲ ਸਾਂਝ ਪਾਈ। ਇਸ ਮੌਕੇ ਫੀਜ਼ੀ ਸਥਿਤ ਭਾਰਤੀ ਦੂਤਾਵਾਸ ਤੋਂ ਹਾਈ ਕਮਿਸ਼ਨਰ ਸੁਨੀਤ ਮਹਿਤਾ ਖਾਸ ਤੌਰ ਉਤੇ ਪਹੁੰਚੇ। ਉਨ੍ਹਾਂ ਨੂੰ ਭਾਈ ਹਰਮੀਤ ਸਿੰਘ ਨੇ ਮੈਨੇਜਮੈਂਟ ਦੀ ਤਰਫ ਤੋਂ ਜੀ ਆਇਆਂ ਆਖਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੰਗਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਗਏ ਅਤੇ ਵਰਤਾਏ ਗਏ।

 

RELATED ARTICLES
POPULAR POSTS