Breaking News
Home / ਦੁਨੀਆ / ਡਾ. ਅੰਬੇਦਕਰ ਦੀ ਆਤਮ ਕਥਾ ਕੋਲੰਬੀਆ ਯੂਨੀਵਰਸਿਟੀ ਦੇ ਪਾਠਕ੍ਰਮ ਦਾ ਹਿੱਸਾ ਬਣੀ

ਡਾ. ਅੰਬੇਦਕਰ ਦੀ ਆਤਮ ਕਥਾ ਕੋਲੰਬੀਆ ਯੂਨੀਵਰਸਿਟੀ ਦੇ ਪਾਠਕ੍ਰਮ ਦਾ ਹਿੱਸਾ ਬਣੀ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਕਿਤਾਬਾਂ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਹੈ। ਹਾਲਾਂਕਿ ਭਾਰਤ ਵਿਚ ਡਾ. ਅੰਬੇਦਕਰ ਦਾ ਜਨਮ ਦਿਨ ਹਰ ਸਾਲ ਮਨਾਇਆ ਜਾਂਦਾ ਹੈ ਪਰ ਉਨ੍ਹਾਂ ਦੇ ਰਚਨਾਤਮਿਕ ਕੰਮ ਵੱਲ ਨਾਂਹ ਪੱਖੀ ਰਵੱਈਆ ਹੀ ਅਪਣਾਇਆ ਹੋਇਆ ਹੈ। ਡਾ.ਅੰਬੇਦਕਰ ਦੀ ਆਤਮ ਕਥਾ ”ਵੇਟਿੰਗ ਫਾਰ ਏ ਵੀਜ਼ਾ’ ਕੋਲੰਬੀਆ ਯੂਨੀਵਰਸਿਟੀ ਦੇ ਪਾਠਕ੍ਰਮ ਦਾ ਹਿੱਸਾ ਹੈ। ਬਹੁਤ ਘੱਟ ਭਾਰਤੀ ਹਨ ਜਿਨ੍ਹਾਂ ਨੇ ਡਾ. ਅੰਬੇਦਕਰ ਦੀ ਸਵੈ ਜੀਵਨੀ ਪੜ੍ਹੀ ਹੈ । ਅੰਬੇਦਕਰ ਨੇ ਆਪਣੀ ਆਤਮ ਕਥਾ 1935-36 ਵਿਚ ਅਮਰੀਕਾ ਤੇ ਯੂਰਪ ਤੋਂ ਵਾਸਪ ਆ ਕੇ ਲਿਖੀ ਸੀ। 20 ਸਫਿਆਂ ਦੀ ਇਸ ਆਤਮ ਕਥਾ ਵਿਚ ਅੰਬੇਦਕਰ ਨੇ ਛੂਆਛਾਤ ਸਬੰਧੀ ਆਪਣੇ ਤਜ਼ਰਬੇ ਤੇ ਕਠਿਨਾਈਆਂ ਦਾ ਵਰਣਨ ਕੀਤਾ ਹੈ। ਦਲਿਤ ਵਰਗ ਨਾਲ ਸਬੰਧਤ ਹੋਣ ਕਾਰਨ ਅੰਬੇਦਕਰ ਨੂੰ ਜੀਵਨ ਵਿਚ ਬਹੁਤ ਵਾਰ ਪ੍ਰਤੀਕੂਲ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦਾ ਇਸ ਪੁਸਤਕ ਵਿਚ ਵਰਣਨ ਕੀਤਾ ਗਿਆ ਹੈ। ਕੋਲੰਬੀਆ ਯੂਨੀਵਰਸਿਟੀ ਵਿਚ ਪ੍ਰੋ. ਫਰਾਂਸਜ ਡਬਲਯ ਪ੍ਰਿਟਚੈਟ ਵਿਦਿਆਰਥੀਆਂ ਨੂੰੰ ‘ਵੇਸਟਿੰਗ ਫਾਰ ਵੀਜ਼ਾ’ ਪੁਸਤਕ ਪੜ੍ਹਾਉਂਦੇ ਹਨ।

Check Also

ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੱਤ ਸਮਝੌਤਿਆਂ ‘ਤੇ ਹੋਏ ਦਸਤਖਤ

ਸ਼ੇਖ ਹਸੀਨਾ ਨੇ ਉਠਾਇਆ ਐਨ.ਆਰ.ਸੀ. ਦਾ ਮਾਮਲਾ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ …