ਵਲਿੰਗਟਨ: ਸਤਿੰਦਰ ਸਰਤਾਜ ਉਹ ਪੰਜਾਬੀ ਗਾਇਕ ਹੈ ਜਿਸਨੇ ਸਿਰਫ ਪੰਜਾਬੀਆਂ ਵਿੱਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਕੌਮਾਂ ਵਿੱਚ ਆਪਣੀ ਪੈੜ ਜਮਾਈ ਹੈ ਤੇ ਨਾਮਣਾ ਖੱਟਿਆ ਹੈ। ਇਸ ਵਾਰ ਉਹਦੇ ਅਸਟ੍ਰੇਲੀਆ ਤੇ ਨਿਊਜ਼ੀਲੈਂਡ ਟੂਰ ਦੌਰਾਨ ਉਹਨੂੰ ਉਸਦੀ ਗਾਇਕੀ ਤੇ The Black Prince ਫ਼ਿਲਮ ਕਰਕੇ ਨਿਊਜੀਲੈਂਡ ਦੀ ਪਾਰਲੀਮੈਂਟ ਵੱਲੋਂ ਸਨਮਾਨ ਕੀਤਾ ਗਿਆ। ਨੈਸ਼ਨਲ ਪਾਰਟੀ ਲੀਡਰ ਸਾਈਮਨ ਬਰਿਜਸ ਵੱਲੋਂ ਰੱਖੇ ਸਨਮਾਨ ਸਮਾਰੋਹ ਵਿੱਚ ਵਲਿੰਗਟਨ ਦੀ ਆਮ ਪੀ ਨਿਕੋਲਾ ਵਿਲਜ਼, ਸਿੱਖ ਐਮ ਪੀ ਕੰਵਲਜੀਤ ਸਿੰਘ ਬਖ਼ਸ਼ੀ ਤੇ ਭਾਰਤੀ ਅੰਬੈਸਟਰ ਸੁਨੀਲ ਕੋਹਲੀ ਵੀ ਸ਼ਾਮਿਲ ਹੋਏ। ਸਤਿੰਦਰ ਸਰਤਾਜ ਪਹਿਲਾ ਪੰਜਾਬੀ ਗਾਇਕ ਹੈ ਜਿਸਦਾ ਨਿਊਜੀਲੈਂਡ ਪਾਰਲੀਮੈਂਟ ਵੱਲੋਂ ਸਨਮਾਨ ਕੀਤਾ ਗਿਆ ਹੈ। ਸਤਿੰਦਰ ਸਰਤਾਜ ਨੂੰ ਇਸਤੋਂ ਪਹਿਲਾ ਵੀ ਅੰਤਰਰਾਸ਼ਟਰੀ ਸੰਸਥਾਵਾਂ ਇਸ ਤਰ੍ਹਾਂ ਦੇ ਸਨਮਾਨ ਕਰ ਚੁੱਕੀਆਂ ਹਨ। ਇਸਨੇ ਸੰਯੁਕਤ ਰਾਸ਼ਟਰ ਦਾ Human Trafficking ਦੇ ਵੱਡੇ ਪ੍ਰਾਜੈਕਟ ਵਿੱਚ ਅੰਬੈਸਟਰ ਬਣਕੇ ਸਿੱਖਾਂ ਦਾ ਨਾਮ ਉੱਚਾ ਕੀਤਾ ਸੀ। ਉਹਨੂੰ ਸਨਮਾਨ ਕਰਨ ਵਾਲ਼ਿਆਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ, ਕਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੈਲੇਫੋਰਨੀਆ ਪਾਰਲੀਮੈਂਟ ਆਦਿ ਸ਼ਾਮਿਲ ਹਨ। ਗੁਰਤੇਜ ਸਿੰਘ ਨੇ ਸਤਿੰਦਰ ਸਰਤਾਜ ਨੂੰ ਜੀ ਆਇਆਂ ਕਹਿੰਦੇ ਹੋਏ ਉਸ ਵਲੋਂ ਮਾਰੀਆਂ ਮੱਲਾਂ ਦਾ ਵੇਰਵਾ ਦਿੱਤਾ. ਸਤਿੰਦਰ ਸਰਤਾਜ ਨੇ ਅੰਗਰੇਜ਼ੀ ਵਿੱਚ ਦਿੱਤੀ ਪ੍ਰਭਾਵਾਲੀ ਤਕਰੀਰ ਨੂੰ ਸੁਨਣ ਤੋਂ ਬਾਅਦ ਵਲਿੰਗਟਨ ਐਮ ਪੀ ਨਿਕੋਲਾ ਨੇ ਹੱਸ ਕੇ ਕਿਹਾ ਕਿ ਇਹ ਜਦੋਂ ਅੰਗਰੇਜ਼ੀ ਬੋਲਦਾ ਹੈ ਪੰਜਾਬੀ ਨਹੀਂ ਲੱਗਦਾ ਸਗੋਂ ਨਿਊਜੀਲੈਂਡ ਦਾ ਹੀ ਲਗਦਾ ਹੈ।ਸਰਤਾਜ ਨੇ ਆਪਣੀ ਤਕਰੀਰ ਵਿੱਚ ਨਿਊਜੀਲੈਂਡ ਨੂੰ ਸਹੁਣਾ ਹੋਣ ਦੇ ਨਾਲ ਨਾਲ ਇੱਕ ਸ਼ਾਂਤੀ ਪਸੰਦ ਮੁਲਕ ਦੱਸਿਆ। ਸਾਈਮਨ ਬਰਿਜਸ ਨੇ ਸਤਿੰਦਰ ਸਰਤਾਜ ਵੱਲੋਂ ਮਨੁੱਖਤਾ ਲਈ ਕੀਤੇ ਜਾ ਰਹੇ ਉਪਰਾਲੇ ਤੇ ਆਪਣੀ ਗਾਇਕੀ ਦੁਆਰਾ ਦਿੱਤੇ ਜਾ ਰਹੇ ਸੁਨੇਹੇ ਨੂੰ ਸਿਰਫ ਸਲਾਹਿਆ ਹੀ ਨਹੀਂ ਸਗੋਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਇਸਦੀ ਬਹੁਤ ਜ਼ਰੂਰਤ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …