ਵਾਸ਼ਿੰਗਟਨ : ਅਮਰੀਕੀ ਕਾਂਗਰਸ ਵਿੱਚ ਅਸਰਅੰਦਾਜ਼ ਇੰਡੀਆ ਕੌਕਸ ਨੇ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਲੋਕਤੰਤਰ ਦੇ ਨਿਯਮ ਕਾਇਮ ਰਹਿਣ ਅਤੇ ਪ੍ਰਦਰਸ਼ਨਕਾਰੀਆਂ ਨੂੰ ਇੰਟਰਨੈੱਟ ਦੀ ਸਹੂਲਤ ਅਤੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇ। ਵਾਸ਼ਿੰਗਟਨ ਵਿਚ ਭਾਰਤੀ ਸਫੀਰ ਨਾਲ ਮੀਟਿੰਗ ਵਿੱਚ ਕੌਕਸ ਵੱਲੋਂ ਇਹ ਗੱਲ ਕਹੀ ਗਈ। ਅਮਰੀਕਾ ਵਿੱਚ ਭਾਰਤੀ ਸਫੀਰ ਤਰਨਜੀਤ ਸਿੰਘ ਸੰਧੂ ਵੱਖ ਵੱਖ ਮੁੱਦਿਆਂ ‘ਤੇ ਇੰਡੀਆ ਕੌਕਸ ਦੇ ਮੈਂਬਰਾਂ ਨਾਲ ਨਿਯਮਿਤ ਤੌਰ ‘ਤੇ ਗੱਲਬਾਤ ਕਰਦੇ ਰਹਿੰਦੇ ਹਨ। ਪਿਛਲੇ ਹਫ਼ਤੇ ਉਨ੍ਹਾਂ ਦੀ ਕਾਂਗਰੇਸ਼ਨਲ ਇੰਡੀਆ ਕੌਕਸ ਦੇ ਸਿਖਰਲੇ ਆਗੂਆਂ ਨਾਲ ਆਨਲਾਈਨ ਮੀਟਿੰਗ ਹੋਈ ਸੀ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …