Home / ਦੁਨੀਆ / ਕੁਪੇਰਟਿਨੋ ਸਿਟੀ ਦੀ ਮੇਅਰ ਬਣੀ ਭਾਰਤੀ ਮੂਲ ਦੀ ਔਰਤ

ਕੁਪੇਰਟਿਨੋ ਸਿਟੀ ਦੀ ਮੇਅਰ ਬਣੀ ਭਾਰਤੀ ਮੂਲ ਦੀ ਔਰਤ

savita-vidyanthan-copy-copyਵਾਸ਼ਿੰਗਟਨ/ਬਿਊਰੋ ਨਿਊਜ਼ : ਕੈਲੀਫੋਰਨੀਆ ਦੇ ਪ੍ਰਮੁੱਖ ਸ਼ਹਿਰ ਕੁਪੇਰਟਿਨੋ ਸਿਟੀ ਵਿਚ ਪਹਿਲੀ ਵਾਰੀ ਭਾਰਤੀ ਮੂਲ ਦੀ ਅਮਰੀਕੀ ਔਰਤ ਸ਼ਵਿਤਾ ਵੈਦਿਆਨਾਥਨ ਮੇਅਰ ਚੁਣੀ ਗਈ ਹੈ। ਐਪਲ ਦੇ ਹੈਡ ਕੁਆਰਟਰ ਵਜੋ ਇਹ ਸ਼ਹਿਰ ਦੁਨੀਆ ਭਰ ਵਿਚ ਮਸ਼ਹੂਰ ਹੈ। ਐਮਬੀਏ ਕਰ ਚੁੱਕੀ ਵੈਦਿਆਨਾਥਨ ਇਕ ਹਾਈ ਸਕੂਲ ਵਿਚ ਹਿਸਾਬ ਦੀ ਅਧਿਆਪਕਾ ਹੈ। ਇਸ ਤੋਂ ਇਲਾਵਾ ਉਹ ਇਕ ਕਾਰੋਬਾਰੀ ਬੈਂਕ ਦੇ ਨਾਲ ਹੀ ਗੈਰ-ਲਾਭਕਾਰੀ ਮੈਨੇਜਮੈਂਟ ਵਿਚ ਅਧਿਕਾਰੀ ਵਜੋਂ ਵੀ ਸਰਗਰਮ ਰਹੀ ਹੈ। ਪਿਛਲੇ ਹਫਤੇ ਇਕ ਸਮਾਗਮ ਵਿਚ ਉਹਨਾਂ ਨੂੰ ਅਹੁਦੇ ਦੀ ਸਹੁੰ ਦਿਵਾਈ ਗਈ। ਕੁਪੇਰਟਿਨੋ ਦੇ ਕਮਿਊਨਿਟੀ ਹਾਲ ਵਿਚ ਮੌਜੂਦ ਲੋਕਾਂ ਵਿਚ ਵੈਦਿਆਨਾਥਨ ਨੇ ਕਿਹਾ ਕਿ ਇਹ ਯਕੀਨੀ ਤੌਰ ‘ਤੇ ਮੇਰੀ ਜ਼ਿੰਦਗੀ ਦੀ ਯਾਦਗਾਰ ਘੜੀ ਹੈ। ਭਾਰਤੀ ਮੂਲ ਦੀ ਪਹਿਲੀ ਔਰਤ ਵਜੋਂ ਚੁਣੇ ਜਾਣ ਦਾ ਮੈਨੂੰ ਫਖਰ ਹੈ ਪਰ ਮੈਂ ਸ਼ਹਿਰ ਦੇ ਲੋਕਾਂ ਦਾ ਇਸ ਗੱਲ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਮੇਰੇ ਹੱਕ ਵਿਚ ਵੋਟਿੰਗ ਕਰਦੇ ਸਮੇਂ ਨਸਲ ਵੱਲ ਧਿਆਨ ਨਹੀਂ ਦਿੱਤਾ। ਸ਼ਵਿਤਾ ਕੁਪੇਰਟਿਨੋ ਦੀ ਪਹਿਲੀ ਭਾਰਤੀ-ਅਮਰੀਕੀ ਮੇਅਰ ਹਨ। ਫੋਰਬਸ ਦੇ ਮੁਤਾਬਕ ਇਹ ਦੇਸ਼ ਦੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਸਭ ਤੋਂ ਛੋਟੇ ਸ਼ਹਿਰਾਂ ਵਿਚ ਗਿਣਿਆ ਜਾਂਦਾ ਹੈ।
ਮਿਸੀਸਾਗਾ ਦੇ ਇਕ ਘਰ ‘ਚੋਂ ਦੋ ਲਾਸ਼ਾਂ ਬਰਾਮਦ
ਮਿਸੀਸਾਗਾ : ਸ਼ਹਿਰ ਦੇ ਇਕ ਘਰ ਵਿਚੋਂ ਦੋ ਲਾਸ਼ਾਂ ਪੁਲਿਸ ਨੇ ਬਰਾਮਦ ਕੀਤੀਆਂ,11 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਮਾਮਲੇ ਦੀ ਜਾਂਚ ਕਰ ਰਿਹਾ ਹੈ। ਲੰਘੇ ਮੰਗਲਵਾਰ ਨੂੰ ਇਕ ਚੌਕਸ ਨਾਗਰਿਕ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਫੋਲਕਵੇ ਡਰਾਈਵ ‘ਤੇ ਇਕ ਘਰ ਵਿਚ ਰਹਿਣ ਵਾਲੇ ਦੋ ਲੋਕ ਕਈ ਦਿਨਾਂ ਤੋਂ ਭੇਦਭਰੀ ਹਾਲਤ ‘ਚ ਲਾਪਤਾ ਸਨ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ, ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ। ਦੋਵੇਂ ਵਿਅਕਤੀ ਪੁਰਸ਼ ਹਨ ਅਤੇ ਪੁਲਿਸ ਉਨ੍ਹਾਂ ਦੋਵਾਂ ਦੀ ਪਛਾਣ ਦਾ ਯਤਨ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੁਲਿਸ ਇਨ੍ਹਾਂ ਦੋਵਾਂ ਸ਼ੱਕੀ ਮੌਤਾਂ ਦਾ ਕਾਰਨ ਪਤਾ ਲਗਾ ਲਵੇਗੀ।

Check Also

ਪਾਕਿ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਭਾਰਤ ਵਿਚ ਰਹਿੰਦੇ ਸਿੱਖਾਂ ਨੂੰ ਦਿੱਤਾ ਸੱਦਾ

ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਪਹੁੰਚਦੀਆਂ ਹਨ ਸੰਗਤਾਂ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ …