Breaking News
Home / ਦੁਨੀਆ / ਟਰੰਪ ਨੇ ਮੀਡੀਆ ਨੂੰ ਅਮਰੀਕੀ ਜਨਤਾ ਦਾ ਦੁਸ਼ਮਣ ਦੱਸਿਆ

ਟਰੰਪ ਨੇ ਮੀਡੀਆ ਨੂੰ ਅਮਰੀਕੀ ਜਨਤਾ ਦਾ ਦੁਸ਼ਮਣ ਦੱਸਿਆ

ਵ੍ਹਾਈਟ ਹਾਊਸ ‘ਚ ਆਉਣ ਤੋਂ ਟਰੰਪ ਵਿਰੋਧੀ ਮੀਡੀਆ ਨੂੰ ਰੋਕਿਆ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੀਡੀਆ ਵਿਚਾਲੇ ਤਲਖੀਆਂ ਨੂੰ ਇਕ ਕਦਮ ਹੋਰ ਅੱਗੇ ਵਧ ਗਈਆਂ। ਰਾਸ਼ਟਰਪਤੀ ਟਰੰਪ ਨੇ ਕੁਝ ਮੀਡੀਆ ਸੰਗਠਨਾਂ ਨੂੰ ਫੇਕ ਨਿਊਜ਼ ਦੇਣ ਵਾਲਾ ਦੱਸਿਆ। ਇਸ ਤੋਂ ਕੁੱਝ ਘੰਟਿਆਂ ਬਾਅਦ ਹੀ ਸੀਐਨਐਨ, ਬੀਬੀਸੀ, ਦ ਨਿਊਯਾਰਕ ਟਾਈਮਜ਼ ਸਮੇਤ ਕੁਝ ਵੱਡੇ ਮੀਡੀਆ ਸਮੂਹਾਂ ਨੂੰ ਵ੍ਹਾਈਟ ਹਾਊਸ ਦੀ ਪ੍ਰੈਸ ਬ੍ਰੀਫਿੰਗ ‘ਚ ਸ਼ਾਮਲ ਹੋਣ ਤੋਂ ਰੋਕਿਆ ਦਿੱਤਾ ਗਿਆ। ਜਿਨ੍ਹਾਂ ਨੂੰ ਰੋਕਿਆ ਗਿਆ ਉਹ ਟਰੰਪ ਦੀ ਨੀਤੀਆਂ ਦੇ ਆਲੋਚਕ ਅਤੇ ਵਿਰੋਧੀ ਹਨ।
ਟਰੰਪ ਨੇ ਕੰਸਰਵੇਟਿਵ ਪਾਲੀਟੀਕਲ ਐਕਸਨ ਕਾਨਫਰੰਸ ‘ਚ ਮੀਡੀਆ ਦੀ ਆਲੋਚਨ ਕੀਤੀ। ਉਨ੍ਹਾਂ ਨੇ ਦੋਹਰਾਇਆ ਕਿ ਕੁਝ ਮੀਡੀਆ ਗਰੁੱਪ ਉਨ੍ਹਾਂ ਦੀ ਹਰ ਨੀਤੀ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ‘ਚ ਇਹ ਮੀਡੀਆ ਰਾਸ਼ਟਰਪਤੀ ਟਰੰਪ ਦੇ ਨਹੀਂ ਅਮਰੀਕੀ ਜਨਤਾ ਦੇ ਦੁਸ਼ਮਣ ਹਨ। ਇਸ ਤੋਂ ਬਾਅਦ ਵ੍ਹਾਈਟ ਹਾਊਸ ‘ਚ ਨਿਯਮਿਤ ਰੂਪ ਨਾਲ ਕੈਮਰੇ ਦੇ ਸਾਹਮਣੇ ਹੋਣ ਵਾਲੀ ਪ੍ਰੈਸ ਬ੍ਰੀਫਿੰਗ ਨੂੰ ਬੰਦ ਕੈਮਰਿਆਂ ਦੇ ਸਾਹਮਣੇ ਕੀਤਾ ਗਿਆ। ਨਿਊਜ਼ ਏਜੰਸੀ ਦਾ ਬਾਈਕਾਟ ਕੀਤਾ ਗਿਆ, ਉਥੇ ਏਐਫਪੀ ਵਿਰੋਧ ਸਵਰੂਪ ਬਿਨਾ ਸੱਦੇ ਦੇ ਸ਼ਾਮਲ ਹੋਏ।
ਵ੍ਹਾਈਟ ਹਾਊਸ ਦੀ ਪ੍ਰੈਸ ਬ੍ਰੀਫਿੰਗ
ਇਨ੍ਹਾਂ ਨੂੰ ਨਹੀਂ ਮਿਲੀ ਇਜਾਜ਼ਤ : ਸੀਐਨਐਨ, ਦ ਨਿਊਯਾਰਕ ਟਾਈਮਜ਼, ਦ ਹਿਲ ਪਾਲਿਟਿਕੋ, ਬਜਫੀਡ, ਦਾ ਡੇਲੀ ਮੇਲ, ਬੀਬੀਸੀ, ਲਾਸ ਐਂਜਲਿਸ ਟਾਈਮਜ਼, ਦ ਨਿਊਯਾਰਕ ਡੇਲੀ, ਦ ਗਾਰਡੀਅਨ
ਇਨ੍ਹਾਂ ਨੂੰ ਮਿਲੀ ਇਜਾਜ਼ਤ :ਵਾਸ਼ਿੰਗਟਨ ਟਾਈਮਜ਼, ਏਬੀਸੀ, ਸੀਬੀਐਸ, ਐਨਬੀਐਸ, ਫਾਕਸ ਰਾਇਟਰਜ਼ ਅਤੇ ਬਲੂਮਬਰਗ, ਟਰੰਪ ਦੇ ਪੱਖ ‘ਚ ਖਬਰਾਂ ਦੇਣ ਵਾਲਾ ਸੰਗਠਨ ‘ਵਨ ਅਮਰੀਕਾ ਨਿਊਜ਼ ਨੈਟਵਰਕਰ’
ਨੌਕਰੀ ਖਾਣ ਵਾਲੇ ਨਿਯਮਾਂ ਨੂੰ ਖਾਣ ਦੇ ਲਈ ਬਣਾਈ ਟਾਸਕ ਫੋਰਸ
ਰਾਸ਼ਟਰਪਤੀ ਡੋਨਾਲਡ ਟਰੰਪਨੇ ਇਕ ਹੁਕਮ ਜਾਰੀ ਕਰਕੇ ਉਨ੍ਹਾਂ ਨਿਯਮਾਂ ਨੂੰ ਖਤਮ ਕਰ ਦਿੱਤਾ ਜਿਨ੍ਹਾਂ ਦੇ ਕਾਰਨ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਉਹ ਦੇਸ਼ ਨੂੰ ਬਿਜਨਸ ਫਰੈਂਡਲੀ ਡੈਸਟੀਨੇਸ਼ਨ ਬਣਾਉਣ। ਹੁਣ ਸਾਰੇ ਵਿਭਾਗ ਟਾਸਕ ਫੋਰਸ ਬਣ ਕੇ ਉਨ੍ਹਾਂ ਨੂੰ ਖਤਮ  ਕਰਨਗੇ ਜਿਨ੍ਹਾਂ ਦੀ ਵਜ੍ਹਾ ਨਾਲ ਕਾਰੋਬਾਰੀ ਮਾਹੌਲ ਅਤੇ ਨਵੀਆਂ ਨੌਕਰੀਆਂ ਪੈਦਾ ਹੋਣ ‘ਚ ਅੜਚਣ ਪੈਦਾ ਆ ਰਹੀ ਹੈ।
ਆਰੋਪ ਅਤੇ ਸਫਾਈ ਦਾ ਦੌਰ ਸ਼ੁਰੂ
ਇਕ ਰਾਸ਼ਟਰਪਤੀ ਜੋ ਆਪਣੇ ਖਿਲਾਫ਼ ਆਲੋਚਨਾਤਮਕ ਟਿੱਪਣੀ ਕਰਨ ਵਾਲੇ ਮੀਡੀਆ ‘ਤੇ ਹਮਲਾ ਕਰਦਾ ਹੈ, ਅਸਲ ‘ਚ ਉਹ ਲੋਕਤੰਤਰ ਦਾ ਮਤਲਬ ਨਹੀਂ ਸਮਝਦਾ।
-ਬਰਨੀ ਸੈਂਡਰਸਨ, ਸੀਨੇਟਰ
ਮੈਂ ਮੀਡੀਆ ਦੇ ਖਿਲਾਫ਼ ਨਹੀਂ ਹਾਂ, ਪ੍ਰੈਸ ਦੇ ਖਿਲਾਫ ਵੀ ਨਹੀਂ ਹਾਂ। ਖਰਾਬ ਖ਼ਬਰਾਂ ਦਾ ਵਿਰੋਧੀ ਵੀ ਨਹੀਂ ਹਾਂ, ਅਤੇ ਹਾਂ, ਚੰਗੀਆਂ ਖ਼ਬਰਾਂ ਨਾਲ ਮੈਨੂੰ ਪਿਆਰ ਹੈ, ਪ੍ਰੰਤੂ ਉਹ ਮੈਨੂੰ ਜ਼ਿਆਦਾ ਨਹੀਂ ਦਿਖਦੀਆਂ। ਮੈਂ  ਫੇਕ ਨਿਊਜ਼ ਦੇ ਖਿਲਾਫ਼ ਹਾਂ।
ਡੋਨਾਲਡ ਟਰੰਪ, ਰਾਸ਼ਟਰਪਤੀ
ਇਹ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਅਤੇ ਬਿਲਕੁਲ ਵੀ ਸਵੀਕਾਰ ਕਰਨ ਯੋਗ ਨਹੀਂ ਹੈ ਕਿ ਵ੍ਹਾਈਟ ਹਾਊਸ ਸੰਵਿਧਾਨਕ ਰੂਪ ਨਾਲ ਸਵਤੰਤਰ ਅਤੇ ਨਿਰਪੱਖ ਪ੍ਰੈਸ ਦੇ ਖਿਲਾਫ਼ ਸਰਗਰਮ ਰੂਪ ਨਾਲ ਮੁਹਿੰਮ ਚਲਾ ਰਿਹਾ ਹੈ।                ਜੈਫ੍ਰੇ ਬੈਲੋ, ਨੈਸ਼ਨਲ ਪ੍ਰੈਸ ਕਲੱਬ

Check Also

ਅਮਰੀਕੀ ਰਾਸ਼ਟਰਪਤੀ ਦੀ ਦੌੜ ’ਚ ਪਹਿਲੀ ਵਾਰ ਭਾਰਤਵੰਸ਼ੀ ਕਮਲਾ ਹੈਰਿਸ

ਬਾਈਡਨ ਪਿੱਛੇ ਹਟੇ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਰਨਗੇ ਸਮਰਥਨ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ …