Breaking News
Home / ਕੈਨੇਡਾ / ਬਰੈਂਪਟਨ ਵੈਸਟ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ‘ਚ ਸ਼ਾਮਲ ਹੋਣ ਲਈ ਸੂਬੇ ਵੱਲੋਂ ਸਹਿਯੋਗ : ਵਿੱਕ ਢਿੱਲੋਂ

ਬਰੈਂਪਟਨ ਵੈਸਟ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ‘ਚ ਸ਼ਾਮਲ ਹੋਣ ਲਈ ਸੂਬੇ ਵੱਲੋਂ ਸਹਿਯੋਗ : ਵਿੱਕ ਢਿੱਲੋਂ

ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸਹਿਯੋਗ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਬਰੈਂਪਟਨ ਵੈਸਟ ਅਤੇ ਪੂਰੇ ਸੂਬੇ ਵਿਚ ਵੱਖ ਵੱਖ ਪ੍ਰਾਜੈਕਟਾਂ ਵਿਚ ਹਜ਼ਾਰਾਂ ਦੀ ਫੰਡਿੰਗ ਪ੍ਰਧਾਨ ਕਰ ਰਿਹੀ ਹੈ ਤਾਂ ਜੋ ਮਾਪਿਆਂ ਲਈ ਆਪਣੇ ਬੱਚਿਆਂ ਦੀ ਸਕੂਲ ਅਤੇ ਸਕੂਲ ਦੇ ਬਾਹਰ ਉਹਨਾਂ ਦੀ ਸਿੱਖਿਆ ਅਤੇ ਚੰਗੀ ਜੀਵ ਵਿਚ ਹਿੱਸਾ ਲੈ ਸਕਣ।
2017-18 ਸਕੂਲੀ ਸਾਲ ਲਈ ਪੈਰੇਂਟਸ ਰੀਚਿੰਗ ਆਊਟ ਗ੍ਰਾਂਟ ਦੀ ਅਰਜ਼ੀਆਂ ਹੁਣ ਖੁੱਲ੍ਹ ਚੁੱਕੀਆਂ ਹਨ ਅਤੇ ਇਹਨਾਂ ਨੂੰ ਸਵੀਕਾਰਨ ਦੀ ਆਖਰੀ ਮਿਤੀ ਮਈ 25, 2017 ਹੈ। ਇਹ ਗ੍ਰਾਂਟ ਸਕੂਲ ਕਾਊਂਸਿਲ, ਪੈਰੇਂਟ ਇਨਵਾਲਵਮੇਂਟ ਕਮੇਟੀ, ਅਤੇ ਗੈਰ-ਮੁਨਾਫ਼ਾ ਸੰਗਠਨਾਂ ਨੂੰ ਪ੍ਰਧਾਨ ਕੀਤੀ ਜਾਵੇਗੀ ਜੋ ਮਾਪਿਆਂ ਨਾਲ ਰਲ ਕੇ ਇਹਨਾਂ ਪ੍ਰੋਾਜੈਕਟਾਂ ਨੂੰ ਚਲਾਉਣਗੇ।
ਪਿਛਲੇ ਸਾਲ ਬਰੈਂਪਟਨ ਵੈਸਟ ਨੂੰ ਕੁਲ 40 ਪ੍ਰਾਜੈਕਟਾਂ ਦੀ ਫੰਡਿੰਗ ਦਿੱਤੀ ਗਈ ਸੀ, ਜਿਨ੍ਹਾਂ ਵਿਚ ਹੇਠ ਲਿਖੇ ਪ੍ਰੋਾਜੈਕਟ ਸ਼ਾਮਲ ਹਨ: ਸੋਸ਼ਲ ਨੈਟਵਰਕਿੰਗ ਪੇਰੈਂਟ ਐਜੂਕੇਸ਼ਨ
ਬਿਲਡਿੰਗ ਹੈਲਥ ਐਂਡ ਵੇਲ ਬੀਂਗ ਇਨ ਕਮਿਊਨਿਟੀ
ਪੈਰੇਂਟ ਕਮਿਊਨਿਕੇਸ਼ਨ ਐਂਡ ਸਾਈਬਰ ਸਿਕਿਉਰਿਟੀ
ਫਾਈਨੈਂਸ਼ੀਅਲ ਲਿਟਰੇਸੀ ਐਂਡ ਮੈਥੇਮੇਟਿਕਸ ਨਾਈਟ
ਵਿੱਕ ਢਿੱਲੋਂ ਨੇ ਕਿਹਾ ਕਿ, ”ਪੈਰੇਂਟਸ ਰੀਚਿੰਗ ਆਊਟ ਗ੍ਰਾਂਟ ਬਰੈਂਪਟਨ ਵੈਸਟ ਦੇ ਮਾਪਿਆਂ ਲਈ ਇਕ ਵਧੀਆ ਅਤੇ ਸੁਨਿਹਰਾ ਮੌਕਾ ਹੈ ਤਾਂ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਸ਼ਾਮਲ ਹੋ ਸਕਣ। ਸਾਨੂੰ ਆਪਣੀ ਕਮਿਊਨਿਟੀ ‘ਤੇ ਮਾਣ ਹੈ ਅਤੇ ਮੈਨੂੰ ਇਹ ਜਾਣ ਬਹੁਤ ਖੁਸ਼ੀ ਹੁੰਦੀ ਹੈ ਕਿ ਇਹਨਾਂ ਗ੍ਰਾਂਟਾਂ ਦੁਆਰਾ ਕਿੰਨੇ ਸਾਰੇ ਪਰਿਵਾਰਾਂ ਨੂੰ ਮਦਦ ਮਿਲਦੀ ਹੈ।”

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …