ਟੋਰਾਂਟੋ : ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਊਂਸਲ ਨੇ ਖਾਲਸਾ ਡੇਅ 2017 ਦਾ ਉਤਸਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ। ਦਸਮੇਸ਼ ਪਿਤਾ ਦੇ ਪੂਰੇ ਪਰਿਵਾਰ ਨੇ ਮਾਨਵਤਾ ਦੀ ਰੱਖਿਆ ਲਈ ਆਪਣਾ ਬਲੀਦਾਨ ਦੇ ਦਿੱਤਾ ਸੀ। ਉਨ੍ਹਾਂ ਦੇ ਚਾਰ ਪੁੱਤਰ 17, 15, 9 ਅਤੇ 7 ਸਾਲ ਦੀ ਉਮਰ ਵਿਚ ਹੀ ਧਰਮ ਲਈ ਕੁਰਬਾਨ ਹੋ ਗਏ। ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਓਐਸਜੀਸੀ ਨੇ ਨਗਰ ਕੀਰਤਨ ਵਿਚ ਇਕੱਠੇ ਹੋਏ ਸਾਰੇ ਦਾਨ ਨੂੰ ਸਿਕ ਚਿਲਡਰਨ ਹਸਪਤਾਲ, ਟੋਰਾਂਟੋ ਨੂੰ ਦਾਨ ਕਰ ਦਿੱਤਾ ਹੈ। ਨਗਰ ਕੀਰਤਨ ਦੌਰਾਨ ਗੁਰੂ ਦੀ ਗੋਲਡ ਵਿਚ 84,683 ਡਾਲਰ ਇਕੱਠੇ ਹੋਏ ਅਤੇ ਇਹ ਪੂਰੀ ਰਾਸ਼ੀ ਹਸਪਤਾਲ ਨੂੰ ਦਾਨ ਕਰ ਦਿੱਤੀ ਗਈ। ਨਗਰ ਕੀਰਤਨ ਦੌਰਾਨ 80,720 ਡਾਲਰ ਨਕਦ, 1201 ਡਾਲਰ ਦੇ ਚੈਕ ਅਤੇ 2762 ਡਾਲਰ ਆਨਲਾਈਨ ਦਾਨ ਦੇ ਤੌਰ ‘ਤੇ ਮਿਲੇ। ਜ਼ਰੂਰਤਮੰਦ ਸੰਗਠਨਾਂ ਦੀ ਮੱਦਦ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸਿੱਖ ਸੰਗਠਨਾਂ ਨੇ ਇਹ ਪੂਰਾ ਦਾਨ ਹਸਪਤਾਲ ਨੂੰ ਦੇਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਸੀ। ਇਸ ਸਬੰਧ ਵਿਚ ਹੋਰ ਜਾਣਕਾਰੀ ਲਈ ਬਲਕਰਨਜੀਤ ਸਿੰਘ ਨਾਲ ਫੋਨ ਨੰ: 647-244-0911 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …