Breaking News
Home / ਕੈਨੇਡਾ / ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ

ਬਰੈਂਪਟਨ : ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ 12 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ‘ਗਾਉਂਦੀ ਸ਼ਾਇਰੀ’ ਸਿਰਲੇਖ ਹੇਠ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਸ਼ਾਇਰਾਂ ਨੇ ਹਿੱਸਾ ਲਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਤੇ ਪ੍ਰਬੰਧਕ ਰਮਿੰਦਰ ਵਾਲੀਆ ਰੰਮੀ ਦੇ ਵਿਸ਼ੇਸ਼ ਯਤਨਾਂ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਸੁਰਜੀਤ ਸਿੰਘ ਸਧਰ, ਡਾ. ਸੁਹਿੰਦਰ ਬੀਰ, ਪ੍ਰਸਿੱਧ ਗਾਇਕਾ ਡੋਲੀ ਗਲੇਰੀਆ ਤੇ ਸ਼ਾਮ ਸੰਧੂ ਹਾਜ਼ਰ ਹੋਏ। ਕਵੀ ਦਰਬਾਰ ਵਿੱਚ ਕੰਵਰ ਇਕਬਾਲ ਸਿੰਘ, ਮੀਤਾ ਖੰਨਾ, ਦਵਿੰਦਰ ਕੌਰ ਢਿੱਲੋਂ, ਅਮਰਜੀਤ ਸਿੰਘ ਸ਼ੇਰਪੁਰੀ, ਹਰਜੀਤ ਬੰਮਰਾ, ਹਮੀਦ ਹਮੀਦੀ, ਸੁਰਿੰਦਰ ਭੋਗਲ, ਹਰਜੀਤ ਕੌਰ ਅਤੇ ਸੁਖਚਰਨਜੀਤ ਗਿੱਲ ਨੇ ਆਪਣੀਆਂ ਕਾਵਿ ਰਚਨਾਵਾਂ ਗਾ ਕੇ ਸੁਣਾਈਆਂ।
ਇਸ ਪ੍ਰੋਗਰਾਮ ਦੇ ਆਰੰਭ ਵਿੱਚ ਸਰਪ੍ਰਸਤ ਸੁਰਜੀਤ ਕੌਰ ਨੇ ਸਾਰੇ ਆਏ ਹੋਏ ਕਵੀਆਂ ਦਾ ਸਵਾਗਤ ਕਰਦਿਆਂ ਲੋਹੜੀ ਤੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ। ਪ੍ਰੋਗਰਾਮ ਦਾ ਆਰੰਭ ਪ੍ਰਧਾਨ ਰਿੰਟੂ ਭਾਟੀਆ ਨੇ ਆਪਣੀ ਮਧੁਰ ਆਵਾਜ਼ ਵਿੱਚ ‘ਨੀ ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ’ ਗੀਤ ਪੇਸ਼ ਕੀਤਾ। ਇਸ ਗਾਉਂਦੀ ਸ਼ਾਇਰੀ ਦੇ ਪਹਿਲੇ ਸ਼ਾਇਰ ਹਮੀਦੀ ਨੇ ਬਹੁਤ ਹੀ ਖੂਬਸੂਰਤ ਰਚਨਾ ‘ਜਾਣਤਾ ਹੂੰ ਤੁਝੇ ਜਮਾਨੇ ਸੇ, ਫਿਰ ਵੀ ਹਟਤਾ ਨਹੀਂ ਨਿਸ਼ਾਨੇ ਸੇ। ਮੁਸਕਰਾਇਆ ਕਰੋ ਦੋਸਤੋ, ਜਿੰਦਗੀ ਬੜਤੀ ਹੈ ਮੁਸਕੁਰਾਨੇ ਸੇ।’ ਗਜ਼ਲ ਸੁਣਾ ਕੇ ਵਾਹ ਵਾਹ ਖੱਟੀ। ਇਸ ਉਪਰੰਤ ਮੁੱਖ ਮਹਿਮਾਨ ਡੋਲੀ ਗੁਲੇਰੀਆ ਨੇ ਜਿਹੜੇ ਕਿ ਪ੍ਰਸਿੱਧ ਗਾਇਕਾ ਸਵਰਗੀ ਸੁਰਿੰਦਰ ਕੌਰ ਦੀ ਸਪੁੱਤਰੀ ਹਨ, ਉਹਨਾਂ ਨੇ ਆਪਣਾ ਸੂਫੀਆਨਾ ਕਲਾਮ ਗਾਇਆ। ‘ਮੇਰੇ ਗੁਰੂ ਘਰ ਮੇਰੇ ਸਾਈਆਂ, ਲੱਖ ਲੱਖ ਤੇਰਾ ਸ਼ੁਕਰਾਨਾ’ ਤੇ ‘ਨੀ ਮੈਂ ਕਮਲੀ ਆ’ ਗਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਡੋਲੀ ਗੁਲੇਰੀਆ ਨੂੰ ਸੁਨਣ ਲਈ ਹਾਜ਼ਰੀਨ ਮੈਂਬਰਜ਼ ਅਤੇ ਦਰਸ਼ਕਾਂ ਵਿਚ ਬਹੁਤ ਉਤਸ਼ਾਹ ਸੀ। ਅਮਰਜੀਤ ਸ਼ੇਰਪੁਰੀ ਨੇ ਬੜੇ ਜੋਸ਼ ਖਰੋਸ਼ ਨਾਲ ਨਵੇਂ ਸਾਲ ਨੂੰ ਮੁਬਾਰਕਬਾਦ ਕਹਿੰਦਿਆਂ ਆਪਣਾ ਗੀਤ ‘2025 ਨਵਾਂ ਸਾਲ ਆਇਆ ਮਿੱਤਰੋ, ਖੁਸ਼ੀਆਂ ਲਿਆਇਆ ਨਾਲ ਮਿੱਤਰ’ ਗਾ ਕੇ ਨਵੀਂ ਊਰਜਾ ਪੈਦਾ ਕੀਤੀ। ਮੀਤਾ ਖੰਨਾ ਨੇ ਆਪਣਾ ਗੀਤ ‘ਦੀਵੇ ਜੁਗਨੂੰ ਚੰਨ ਸਿਤਾਰੇ ਕਿੰਨੇ ਖੁਸ਼ ਨੇ ਇਹ ਸਾਰੇ’ ਗਾ ਕੇ ਪ੍ਰਕਿਰਤੀ ਚਿਤਰਨ ਕਰਦਿਆਂ ਮਾਹੌਲ ਨੂੰ ਸਾਜ਼ਗਾਰ ਬਣਾ ਦਿੱਤਾ।
ਦਵਿੰਦਰ ਕੌਰ ਨੇ ‘ਨੀ ਮੈਂ ਅੱਡੀ ਨਾਲ ਪਤਾਸੇ ਭੋਰੀ ਜਾਵਾਂ ਕੁੜੀ ਆਂ ਮੁਹਾਲੀ ਸ਼ਹਿਰ ਦੀ’ ਗਾ ਕੇ ਲੋਕ ਰੰਗ ਵਿੱਚ ਰੰਗੀ ਰਚਨਾ ਸਾਂਝੀ ਕੀਤੀ। ਹਰਜੀਤ ਕੌਰ ਨੇ ਬਹੁਤ ਹੀ ਵਧੀਆ ਗੀਤ ‘ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ ਢੋਲਣਾ, ਭਾਵੇਂ ਬੋਲ ਭਾਵੇਂ ਨਾ ਬੋਲ ਢੋਲਣਾ’ ਗਾਇਆ।
ਸੁਰਿੰਦਰ ਭੋਗਲ ਨੇ ਧੀਆਂ ਦੀ ਜੁਦਾਈ ਦਾ ਗੀਤ ਗਾ ਕੇ ਸਭ ਨੂੰ ਭਾਵਕ ਕਰ ਦਿੱਤਾ, ‘ਹੁਣ ਲੁਕ ਲੁਕ ਕਿਉਂ ਰੋਨੀ ਮਾਏ ਕੰਧਾਂ ਦੇ ਉਹਲੇ ਨੀ’ ਕੰਵਰ ਇਕਬਾਲ ਸਿੰਘ ਨੇ ‘ਤੂੰ ਪਰਦੇਸ ਜਾ ਕੇ ਬਹਿ ਗਿਆ’ ਭਾਵਪੂਰਤ ਗੀਤ ਗਾ ਕੇ ਪ੍ਰਵਾਸ ਦੇ ਦੁਖੜੇ ਸਾਂਝੇ ਕੀਤੇ। ਹਰਜੀਤ ਬੰਮਰਾ ਨੇ ਸੁਰਿੰਦਰ ਕੌਰ ਦਾ ਪ੍ਰਸਿੱਧ ਗੀਤ ‘ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਦਰੇ ਨੇ ਮਾਰਿਆ’ ਗੀਤ ਗਾਇਆ। ਪਾਕਿਸਤਾਨ ਤੋਂ ਬਰੈਂਪਟਨ ਵੱਸਦੇ ਸ਼ਾਇਰ ਸ਼ਾਮ ਜੀ ਨੇ ‘ਰਾਂਝਣ ਮੈਥੋਂ ਦੂਰ ਨੀ ਅੜੀਓ, ਹਡ ਸੋਚਾਂ ਦੇ ਬਾਲ ਬਾਲ ਮੈਂ ਤਾਇਆ ਤਨ ਤੰਦੂਰ ਨੀ ਅੜੀਓ’ ਗਾ ਕੇ ਸੂਫੀ ਰੰਗ ਨਾਲ ਆਪਣੇ ਭਾਵਾਂ ਦਾ ਪ੍ਰਗਟਾਵਾ ਕੀਤਾ। ਸੁਖਚਰਨ ਗਿੱਲ ਨੇ ‘ਟੁੱਟੇ ਤਾਰਿਆਂ ਨੂੰ ਆਖਾਂ’ ਗਾ ਕੇ ਖੂਬਸੂਰਤ ਆਵਾਜ਼ ਤੇ ਅੰਦਾਜ਼ ਨਾਲ ਆਪਣੀ ਸ਼ਾਇਰੀ ਪੇਸ਼ ਕੀਤੀ। ਸੁਹਿੰਦਰ ਬੀਰ ਨੇ ‘ਤੇਰੇ ਦੀਦ ਦੇ ਤਿਹਾਏ ਦਰ ਦਰ ਖਾਕ ਛਾਣਦੇ’ ਖੂਬਸੂਰਤ ਰਚਨਾ ਤਰੰਨਮ ਵਿੱਚ ਸੁਣਾਈ। ਇਸ ਸਮੁੱਚੇ ਪ੍ਰੋਗਰਾਮ ਬਾਰੇ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਪ੍ਰਭਾਵ ਦਿੰਦਿਆਂ ਨਵੇਂ ਵਰ੍ਹੇ ਤੇ ਲੋਹੜੀ ਨੂੰ ਸਮਰਪਿਤ ਇਸ ‘ਗਾਉਂਦੀ ਸ਼ਾਇਰੀ’ ਨਾਲ ਹੋਈ ਸ਼ੁਰੂਆਤ ਨੂੰ ਬਹੁਤ ਅਰਥਪੂਰਨ ਦੱਸਿਆ। ਪਿਆਰਾ ਸਿੰਘ ਕੁੱਦੋਵਾਲ ਆਪਣੇ ਵਿਲੱਖਣ ਅੰਦਾਜ਼ ਤੇ ਦਮਦਾਰ ਅਵਾਜ਼ ਵਿੱਚ ਪ੍ਰੋਗਰਾਮ ਨੂੰ ਸਮ ਅੱਪ ਕਰਦੇ ਹਨ। ਬਹੁਤ ਸ਼ਿੱਦਤ ਨਾਲ ਸਾਰਾ ਪ੍ਰੋਗਰਾਮ ਸੁਣਕੇ ਉਹਨਾਂ ਨੇ ਤੇ ਸੱਭ ਦੀਆਂ ਰਚਨਾਵਾਂ ਦੇ ਬਾਰੇ ਆਪਣੇ ਪ੍ਰਭਾਵ ਪੇਸ਼ ਕੀਤੇ। ਉਹਨਾਂ ਨੇ ਰਮਿੰਦਰ ਰੰਮੀ ਵਾਲੀਆਂ ਵੱਲੋਂ ਕੀਤੇ ਜਾਂਦੇ ਇਸ ਯਤਨਾਂ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਸਮੁੱਚੀ ਟੀਮ ਦਾ ਵੀ ਸ਼ੁਕਰੀਆ ਕੀਤਾ। ਵੱਖ-ਵੱਖ ਕਵੀਆਂ ਦੁਆਰਾ ਗਾਈਆਂ ਗਈਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਦੱਸੇ ਕਿ ਅਜਿਹੀ ਸ਼ਾਇਰੀ ਲੋਕ ਰੰਗ ਅਤੇ ਸੱਭਿਆਚਾਰ ਨੂੰ ਉਘਾੜਦੀ ਹੈ। ਡੋਲੀ ਗੁਲੇਰੀਆ ਦਾ ਵਿਸ਼ੇਸ਼ ਤੌਰ ‘ਤੇ ਸ਼ੁਕਰੀਆ ਕੀਤਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਮਾਣ ਵਧਾਇਆ ਹੈ। ਪਿਆਰਾ ਸਿੰਘ ਕੁੱਦੋਵਾਲ ਨੇ ਅੰਤ ਵਿੱਚ ਆਪਣੀ ਬਹੁਤ ਹੀ ਭਾਵਪੂਰਤ ਰਚਨਾ ਆਪਣੀ ਸੁਰੀਲੀ ਅਵਾਜ਼ ਵਿੱਚ ਸੁਣਾਈ।
ਇਸ ਪ੍ਰੋਗਰਾਮ ਵਿੱਚ ਡਾ . ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਨੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਮਹਿੰਦਰ ਸਿੰਘ ਜੱਗੀ, ਸੱਯਦਾ ਆਇਸ਼ਾ ਗ਼ੱਫ਼ਾਰ ਆਸ਼ੀ, ਪ੍ਰਿੰ. ਹਰਜਿੰਦਰ ਕੌਰ ਸੱਧਰ, ਕੈਨੇਡੀਆਨ ਪੰਜਾਬੀ ਸਾਹਿਤ ਸਭਾ ਦੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ, ਕਲਮਾਂ ਦੀ ਸਾਂਝ ਸਾਹਿਤ ਸਭਾ ਤੋਂ ਹਰਦਿਆਲ ਸਿੰਘ ਝੀਤਾ, ਡਾ . ਪੁਸ਼ਵਿੰਦਰ ਕੌਰ ਖੋਖਰ, ਹਰਭਜਨ ਕੌਰ ਗਿੱਲ, ਅੰਮ੍ਰਿਤਾ ਦਰਸ਼ਨ, ਡਾ . ਕੰਵਲਜੀਤ ਕੌਰ ਗਿੱਲ, ਸੁਰਿੰਦਰ ਸੂਰ, ਪਿਆਰਾ ਸਿੰਘ ਗਹਿਲੋਤੀ, ਇੰਜ . ਜਗਦੀਪ ਸਿੰਘ ਮਾਂਗਟ, ਵਤਨਵੀਰ ਸਿੰਘ ਜ਼ਖ਼ਮੀ, ਸ਼ਾਮ ਸਿੰਘ, ਦਲਜੀਤ ਸਿੰਘ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਅਹੁਦੇਦਾਰ ਡਾ. ਨਵਰੂਪ, ਪ੍ਰੋ ਕੁਲਜੀਤ ਕੌਰ, ਅਮਰ ਜਿਉਤੀ ਮਾਂਗਟ, ਦੀਪ ਕੁਲਦੀਪ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਹਨਾਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕਾਂ ਨੇ ਇਸ ਗਾਉਂਦੀ ਸ਼ਾਇਰੀ ਦਾ ਆਨੰਦ ਮਾਣਿਆ। ‘ਗਾਉਂਦੀ ਸ਼ਾਇਰੀ’ ਵਿੱਚ ਸ਼ਾਇਰਾਂ ਨੇ ਸੁਰੀਲੇ ਗੀਤ ਆਪਣੀ ਸੁਰੀਲੀ ਅਵਾਜ਼ ਵਿੱਚ ਗਾ ਕੇ ਗੀਤਾਂ ਦੀ ਛਹਿਬਰ ਲਗਾ ਦਿੱਤੀ। ਪ੍ਰੋਗਰਾਮ ਦੀ ਰਿਪੋਰਟ ਪ੍ਰੋ. ਕੁਲਜੀਤ ਕੌਰ ਸੀ. ਮੀਤ ਪ੍ਰਧਾਨ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ। ਧੰਨਵਾਦ ਸਹਿਤ।
ਰਮਿੰਦਰ ਰੰਮੀ ਫਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ

Check Also

ਨਵੇਂ ਸਾਲ ਨੂੰ ‘ਜੀ-ਆਇਆਂ’ ਕਹਿੰਦਿਆਂ ਟੀਪੀਏਆਰ ਕਲੱਬ ਨੇ ਸਲਾਨਾ ਡਿਨਰ ਸਮਾਗਮ ਜੋਸ਼-ਓ-ਖ਼ਰੋਸ਼ ਨਾਲ ਮਨਾਇਆ

ਐੱਮਪੀ ਮਨਿੰਦਰ ਸਿੱਧੂ, ਐੱਮਪੀਪੀ ਅਮਰਜੋਤ ਸੰਧੂ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਪੀਡੀਐੱਸਬੀ ਦੇ ਵਾਈਸ ਚੇਅਰ …