1.3 C
Toronto
Saturday, January 17, 2026
spot_img
Homeਭਾਰਤਭਾਰਤ ਨੂੰ ਮਿਲੇ ਤਿੰਨ ਨਵੇਂ ਜੰਗੀ ਜਹਾਜ਼

ਭਾਰਤ ਨੂੰ ਮਿਲੇ ਤਿੰਨ ਨਵੇਂ ਜੰਗੀ ਜਹਾਜ਼

ਪੀਐਮ ਮੋਦੀ ਬੋਲੇ : ਇਹ ਤਿੰਨੋਂ ਜਹਾਜ਼ ਮੇਡ ਇਨ ਇੰਡੀਆ
ਮੁੰਬਈ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿਚ ਤਿੰਨ ਜੰਗੀ ਜਹਾਜ਼ ਆਈ.ਐਨ.ਐਸ. ਸੂਰਤ, ਆਈ.ਐਨ.ਐਸ. ਨੀਲਗਿਰੀ ਅਤੇ ਆਈ.ਐਨ.ਐਸ. ਵਾਗਸ਼ੀਰ ਭਾਰਤ ਨੂੰ ਸਮਰਪਿਤ ਕੀਤੇ। ਇਨ੍ਹਾਂ ਤਿੰਨਾਂ ਜੰਗੀ ਜਹਾਜ਼ਾਂ ਨਾਲ ਨੇਵੀ ਦੀ ਤਾਕਤ ਹੁਣ ਹੋਰ ਵਧ ਜਾਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 15 ਜਨਵਰੀ ਨੂੰ ਫੌਜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਅੱਜ ਭਾਰਤ ਦੀ ਸਮੁੰਦਰੀ ਵਿਰਾਸਤ, ਜਲ ਸੈਨਾ ਦੇ ਸ਼ਾਨਦਾਰ ਇਤਿਹਾਸ ਅਤੇ ਆਤਮ ਨਿਰਭਰ ਭਾਰਤ ਮੁਹਿੰਮ ਲਈ ਇਕ ਵੱਡਾ ਦਿਨ ਹੈ। ਪੀਐਮ ਮੋਦੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਤਿੰਨ ਜੰਗੀ ਜਹਾਜ਼ਾਂ ਨੂੰ ਇਕੱਠਿਆਂ ਕਮਿਸ਼ਨ ਕੀਤਾ ਗਿਆ ਅਤੇ ਇਹ ਤਿੰਨੋਂ ਜਹਾਜ਼ ਭਾਰਤ ਵਿਚ ਹੀ ਬਣੇ ਹਨ। ਮੋਦੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਸਾਡੀ ਜਲ ਸੈਨਾ ਨੇ ਸੈਂਕੜੇ ਜਾਨਾਂ ਬਚਾਈਆਂ ਹਨ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਲ ਦੀ ਸੁਰੱਖਿਆ ਕੀਤੀ ਗਈ ਹੈ। ਇਸ ਨਾਲ ਦੁਨੀਆ ਦਾ ਭਾਰਤ ‘ਤੇ ਵਿਸ਼ਵਾਸ ਹੋਰ ਵਧਿਆ ਹੈ।

RELATED ARTICLES
POPULAR POSTS