-4.1 C
Toronto
Wednesday, December 31, 2025
spot_img
Homeਭਾਰਤਹੁਣ ਪੂਰੇ ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ : ਤਾਲਿਬਾਨ ਦਾ ਦਾਅਵਾ

ਹੁਣ ਪੂਰੇ ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ : ਤਾਲਿਬਾਨ ਦਾ ਦਾਅਵਾ

ਰੈਜਿਸਟੈਂਸ ਫੋਰਸ ਨੇ ਤਾਲਿਬਾਨ ਦੇ ਦਾਅਵੇ ਨੂੰ ਦੱਸਿਆ ਗਲਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਵਿਚ ਆਖਰਕਾਰ ਪੰਜਸ਼ੀਰ ਵੀ ਤਾਲਿਬਾਨ ਅੱਗੇ ਹਾਰ ਗਿਆ। ਰੈਜਿਸਟੈਂਸ ਫੋਰਸ ਦੇ ਲੜਾਕਿਆਂ ਨੇ ਤਾਲਿਬਾਨ ਨੂੰ ਸਖਤ ਟੱਕਰ ਦਿੱਤੀ, ਪਰ ਲੰਘੇ ਕੱਲ੍ਹ ਐਤਵਾਰ ਦੀ ਲੜਾਈ ਤੋਂ ਬਾਅਦ ਤਾਲਿਬਾਨ ਦੀ ਜਿੱਤ ਹੋਈ। ਤਾਲਿਬਾਨ ਨੇ ਪੰਜਸ਼ੀਰ ਦੇ ਗਵਰਨਰ ਹਾਊਸ ’ਚ ਆਪਣਾ ਝੰਡਾ ਵੀ ਲਹਿਰਾ ਦਿੱਤਾ। ਹੁਣ ਪੂਰੇ ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ। ਤਾਲਿਬਾਨ ਨੇ ਝੰਡਾ ਲਹਿਰਾਉਂਦੇ ਹੋਏ ਵੀਡੀਓ ਵੀ ਜਾਰੀ ਕੀਤਾ। ਤਾਲਿਬਾਨ ਦੇ ਇਸ ਦਾਅਵੇ ਨੂੰ ਰੈਜਿਸਟੈਂਸ ਫੋਰਸ ਨੇ ਗਲਤ ਦੱਸਿਆ ਹੈ ਅਤੇ ਕਿਹਾ ਕਿ ਪੰਜਸ਼ੀਰ ਘਾਟੀ ਵਿਚ ਜੰਗ ਜਾਰੀ ਰਹੇਗੀ। ਇਸੇ ਦੌਰਾਨ ਤਾਲਿਬਾਨ ਦੇ ਬੁਲਾਰੇ ਜਬੀਉਲਾ ਮੁਜਾਹਿਦ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਵਿਰੋਧ ਦਾ ਆਖਰੀ ਕਿਲ੍ਹਾ ਵੀ ਸਰ ਕਰ ਲਿਆ ਹੈ। ਮੁਜਾਹਿਦ ਨੇ ਕਿਹਾ ਕਿ ਦੇਸ਼ ਹੁਣ ਜੰਗ ਦੇ ਮਾਹੌਲ ਵਿਚ ਬਾਹਰ ਆ ਗਿਆ ਹੈ।

 

RELATED ARTICLES
POPULAR POSTS