19 C
Toronto
Saturday, May 16, 2026
spot_img
Homeਭਾਰਤਰਾਮ ਰਹੀਮ ਨੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਕੀਤੀ ਅਪੀਲ

ਰਾਮ ਰਹੀਮ ਨੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਕੀਤੀ ਅਪੀਲ

ਮੁਲਾਕਾਤੀਆਂ ਦੀ ਲਿਸਟ ‘ਚ ਹਨਪ੍ਰੀਤ ਦਾ ਨਾਂ ਵੀ ਸ਼ਾਮਲ
ਸਿਰਸਾ/ਬਿਊਰੋ ਨਿਊਜ਼
ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਇਕ ਲਿਸਟ ਡੇਰਾ ਮੁਖੀ ਵੱਲੋਂ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ, ਜਿਸ ਵਿਚ ਹਨੀਪ੍ਰੀਤ ਸਣੇ ਪਰਿਵਾਰ ਦੇ 10 ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਇਹ ਲਿਸਟ ਰੋਹਤਕ ਜੇਲ ਪ੍ਰਸ਼ਾਸਨ ਵੱਲੋਂ ਸਿਰਸਾ ਪੁਲਿਸ ਨੂੰ ਭੇਜੀ ਗਈ ਹੈ। ਇਸਦੇ ਲਈ ਸਿਰਸਾ ਥਾਣਾ ਸਦਰ ਪੁਲਿਸ ਇਕ ਵੈਰੀਫਿਕੇਸ਼ਨ ਲਿਸਟ ਤਿਆਰ ਕਰ ਰਹੀ ਹੈ।
ਵਿਭਾਗ ਦੇ ਜਾਣਕਾਰਾਂ ਅਨੁਸਾਰ ਇਸ ਲਿਸਟ ਵਿਚ ਰਾਮ ਰਹੀਮ ਨੇ ਆਪਣੀ ਮਾਂ ਨਸੀਬ ਕੌਰ, ਬੇਟੇ ਜਸਮੀਤ ਸਿੰਘ, ਬੇਟੀਆਂ ਚਰਨਪ੍ਰੀਤ, ਅਮਰਪ੍ਰੀਤ ਅਤੇ ਗੋਦ ਲਈ ਹੋਈ ਬੇਟੀ ਹਨੀਪ੍ਰੀਤ, ਹੁਸਨਪ੍ਰੀਤ, ਜਵਾਈ ਸ਼ਾਨ-ਏ-ਮੀਤ, ਡੇਰੇ ਦੀ ਮੁੱਖ ਮੈਨੇਜਮੈਂਟ ਅਧਿਕਾਰੀ ਵਿਪਾਸਨਾ ਅਤੇ ਦਾਨ ਸਿੰਘ ਦਾ ਨਾਂ ਦਰਜ ਕਰਵਾਇਆ ਹੈ।

RELATED ARTICLES
POPULAR POSTS