4.7 C
Toronto
Tuesday, November 25, 2025
spot_img
Homeਭਾਰਤਦਿੱਲੀ ਸਮੇਤ ਪ੍ਰਦੂਸ਼ਤ ਸ਼ਹਿਰਾਂ 'ਚ ਨਹੀਂ ਚੱਲਣਗੇ ਪਟਾਕੇ

ਦਿੱਲੀ ਸਮੇਤ ਪ੍ਰਦੂਸ਼ਤ ਸ਼ਹਿਰਾਂ ‘ਚ ਨਹੀਂ ਚੱਲਣਗੇ ਪਟਾਕੇ

Image Courtesy :jagbani(punjabkesar)

ਐਨ.ਜੀ.ਟੀ. ਨੇ 30 ਨਵੰਬਰ ਤੱਕ ਪਟਾਕੇ ਵੇਚਣ ਅਤੇ ਚਲਾਉਣ ‘ਤੇ ਲਗਾਈ ਰੋਕ
ਨਵੀਂ ਦਿੱਲੀ/ਬਿਊਰੋ ਨਿਊਜ਼
ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਦਿੱਲੀ ਸਮੇਤ ਪੂਰੇ ਐਨ.ਸੀ.ਆਰ. ਵਿਚ ਪਟਾਕਿਆਂ ਦੀ ਵਿਕਰੀ ਅਤੇ ਇਸਤੇਮਾਲ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅੱਜ ਰਾਤ 12 ਵਜੇ ਤੋਂ ਲਾਗੂ ਹੋ ਜਾਵੇਗੀ ਅਤੇ ਆਉਂਦੀ 30 ਨਵੰਬਰ ਤੱਕ ਜਾਰੀ ਰਹੇਗੀ। ਐਨਜੀਟੀ ਨੇ ਕਿਹਾ ਕਿ ਇਹ ਨਿਰਦੇਸ਼ ਭਾਰਤ ਦੇ ਉਨ੍ਹਾਂ ਸਾਰੇ ਕਸਬਿਆਂ ਅਤੇ ਸ਼ਹਿਰਾਂ ਵਿਚ ਵੀ ਲਾਗੂ ਹੋਣਗੇ, ਜਿੱਥੇ ਪਿਛਲੇ ਸਾਲ ਨਵੰਬਰ ਵਿਚ ਹਵਾ ਦੀ ਕੁਆਲਿਟੀ ਦਾ ਲੈਵਲ ਕਮਜ਼ੋਰ ਸੀ। ਵਧਦੇ ਪ੍ਰਦੂਸ਼ਣ ਅਤੇ ਕਰੋਨਾ ਮਾਮਲਿਆਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਐਨ.ਜੀ.ਟੀ. ਨੇ ਕਿਹਾ ਕਿ ਪਟਾਕੇ ਖੁਸ਼ੀਆਂ ਮਨਾਉਣ ਲਈ ਚਲਾਏ ਜਾਂਦੇ ਹਨ, ਮੌਤਾਂ ਅਤੇ ਬਿਮਾਰੀਆਂ ਨੂੰ ਸੱਦਾ ਦੇਣ ਲਈ ਨਹੀਂ।

RELATED ARTICLES
POPULAR POSTS