ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰ ਪ੍ਰਿਤਪਾਲ ਸਿੰਘ ਪੰਧੇਰ ਦੇ ਘਰ ਪ੍ਰਮਾਤਮਾ ਨੇ ਦੋ ਪੋਤਰਿਆਂ ਦੀ ਦਾਤ ਬਖਸ਼ਿਸ਼ ਕੀਤੀ ਅਤੇ ਪੰਧੇਰ ਨੇ ਕਲੱਬ ਨੂੰ ਪਾਰਟੀ ਦਿੱਤੀ। ਸਮੂਹ ਮੈਂਬਰਾਂ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਸਾਲਵਾਨ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਨਿਰਮਲ ਸਿੰਘ ਕੰਗ, ਹਰਦਿਆਲ ਸਿੰਘ ਪੰਧੇਰ ਨੇ ਸਾਰੀ ਕਲੱਬ ਵਲੋਂ ਪੰਧੇਰ ਪਰਿਵਾਰ ਨੂੰ ਬੱਚਿਆਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਸਟੇਜ ਸੈਕਟਰੀ ਦੀ ਸੇਵਾ ਅਵਤਾਰ ਸਿੰਘ ਬੈਂਸ ਨੇ ਨਿਭਾਈ। ਪਾਰਟੀ ਦਾ ਪ੍ਰਬੰਧ ਗੁਰਮੀਤ ਸਿੰਘ ਬਾਸੀ ਵਲੋਂ ਕੀਤਾ ਗਿਆ। ਕਲੱਬ ਵਲੋਂ ਪ੍ਰਿਤਪਾਲ ਸਿੰਘ ਪੰਧੇਰ ਨੂੰ ਸਿਰੋਪਾਓ ਭੇਟ ਕੀਤਾ ਗਿਆ।
ਪ੍ਰਿਤਪਾਲ ਸਿੰਘ ਪੰਧੇਰ ਨੇ ਹੰਬਰਵੁੱਡ ਸੀਨੀਅਰ ਕਲੱਬ ਨੂੰ ਪਾਰਟੀ ਦਿੱਤੀ
RELATED ARTICLES