4.3 C
Toronto
Friday, November 7, 2025
spot_img
Homeਕੈਨੇਡਾਕੈਨੇਡੀਅਨਾਂ ਦੀ ਸਮਾਜਿਕ ਤੇ ਆਰਥਿਕ ਤੰਦਰੁਸਤੀ 'ਤੇ ਅਸਰ ਪਿਆ : ਬਿਲ ਮੋਰਨੋ

ਕੈਨੇਡੀਅਨਾਂ ਦੀ ਸਮਾਜਿਕ ਤੇ ਆਰਥਿਕ ਤੰਦਰੁਸਤੀ ‘ਤੇ ਅਸਰ ਪਿਆ : ਬਿਲ ਮੋਰਨੋ

ਵਿੱਤ ਮੰਤਰੀ ਬਿਲ ਮੋਰਨੋ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਦੇਸ਼ ਦੇ ਹਰ ਹਿੱਸੇ ਵਿਚ ਕੈਨੇਡੀਅਨਾਂ ਦੀ ਸਮਾਜਿਕ ਅਤੇ ਆਰਥਿਕ ਤੰਦਰੁਸਤੀ ‘ਤੇ ਵੱਡਾ ਪ੍ਰਭਾਵ ਪਿਆ ਹੈ। ਬਹੁਤਿਆਂ ਲਈ ਇਸਦਾ ਅਰਥ ਹੈ, ਗੁੰਮ ਹੋਈਆਂ ਨੌਕਰੀਆਂ, ਗੁਆਏ ਹੋਏ ਘੰਟੇ ਅਤੇ ਗੁਆਚੀਆਂ ਤਨਖਾਹਾਂ। ਸਾਡੀ ਸਰਕਾਰ ਸਮਝ ਗਈ ਸੀ, ਜਦੋਂ ਤੋਂ ਇਹ ਮਹਾਂਮਾਰੀ ਸ਼ੁਰੂ ਹੋਈ ਉਦੋਂ ਤੋਂ ਹੀ ਕੈਨੇਡੀਅਨਾਂ ਦਾ ਸਮਰਥਨ ਕਰਨ ਅਤੇ ਆਰਥਿਕਤਾ ਨੂੰ ਸਥਿਰ ਕਰਨ ਲਈ ਕਦਮ ਚੁੱਕਣਾ ਸਾਡੀ ਭੂਮਿਕਾ ਸੀ। ਸਾਡੇ ਨਿਵੇਸ਼ਾਂ ਦਾ ਅਰਥ ਹੈ ਕਿ ਕੈਨੇਡੀਅਨ ਅਤੇ ਕੈਨੇਡੀਅਨ ਕਾਰੋਬਾਰ, ਕਰਜ਼ੇ ਵਿਚ ਡੁੱਬਣ ਅਤੇ ਦੁਕਾਨ ਬੰਦ ਕਰਨ ਦੀ ਬਜਾਏ, ਵਾਪਸ ਜਾਣ ਲਈ ਬਿਹਤਰ ਸਥਿਤੀ ਵਿਚ ਹੋਣਗੇ। ਜਦੋਂ ਅਰਥਚਾਰੇ ਹੌਲੀ-ਹੌਲੀ ਅਤੇ ਸੁਰੱਖਿਅਤ ਢੰਗ ਨਾਲ ਮੁੜ ਖੁੱਲ੍ਹਦੇ ਹਨ, ਅਸੀਂ ਇਹ ਯਕੀਨੀ ਬਣਾਉਂਦੇ ਰਹਾਂਗੇ ਕਿ ਕੈਨੇਡੀਅਨਾਂ ਨੂੰ ਲੋੜੀਂਦੇ ਸਮਰਥਨ ਤੱਕ ਪਹੁੰਚ ਹੋਵੇਗੀ।

RELATED ARTICLES
POPULAR POSTS