ਬਰੈਂਪਟਨ/ਬਿਊਰੋ ਨਿਊਜ਼
ਸਹਾਰਾ ਸੀਨੀਅਰ ਸਰਵਿਸਜ਼ ਦੀ ਦੂਸਰੀ ਸਲਾਨਾ ਪਿਕਨਿਕ 13 ਜੂਨ 2016 ਨੂੰ ਮੈਡੋਵੇਲ ਕਨਜ਼ਰਵੇਸ਼ਨ ਪਾਰਕ ਵਿਚ ਬੜੀ ਧੂਮ ਨਾਲ ਮਨਾਈ ਗਈ। ਇਸ ਕਲੱਬ ਦੇ ਮਾਨਯੋਗ ਪ੍ਰਧਾਨ ਨਰਿੰਦਰ ਸਿੰਘ ਧੁੱਗਾ ਹੁਰਾਂ ਨੇ ਸੱਭ ਗੈਸਟਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਸੱਭ ਨੂੰ ਯਾਦ ਦਿਵਾਇਆ ਕਿ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ, ਇਸ ਲਈ ਸੱਭ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਅਤੇ ਸੱਭ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਮੌਸਮ ਬਹੁਤ ਹੀ ਸੁਹਾਵਣਾ ਸੀ। ਤਕਰੀਬਨ 145 ਮੈਂਬਰਾਂ ਨੇ ਇਸ ਪਿਕਨਿਕ ਦਾ ਆਨੰਦ ਮਾਣਿਆ। ਗਰਮੋ ਗਰਮ ਜਲੇਬੀਆਂ ਪਕੌੜਿਆਂ ਨੂੰ ਆਖ ਰਹੀਆਂ ਸਨ ‘ਹੱਟ ਪਿੱਛੇ ਹੁਣ ਮੇਰੀ ਵਾਰੀ ਆਈ ਹੈ’। ਗਰਮੀ ਹੋਣ ਕਾਰਨ ਤਰਬੂਜ਼ ਦੇ ਵੀ ਖੁੱਲੇ ਭੰਡਾਰੇ ਲੱਗੇ। ਦੁਪਿਹਰ ਦਾ ਖਾਣਾ ਸਮੋਸਾ ਫੈਕਟਰੀ ਵਾਲਿਆਂ ਨੇ ਪੇਸ਼ ਕੀਤਾ, ਜਿਸ ਦਾ ਸੱਭਨੇ ਆਨੰਦ ਮਾਣਿਆ।
ਮਨਿੰਦਰ ਕਾਲਰਾ ਨੇ ਖੇਡਾਂ ਦਾ ਪ੍ਰੋਗਰਾਮ ਬਣਾ ਕੇ ਪਿਕਨਿਕ ਨੂੰ ਹੋਰ ਵੀ ਮਜ਼ੇਦਾਰ ਬਣਾ ਦਿਤਾ। ਹੇਠ ਦਿੱਤੀਆਂ ਤਿੰਨ ਖੇਡਾਂ ਖੇਡੀਆਂ ਗਈਆਂ ਅਤੇ ਜਿੱਤਣ ਵਾਲਿਆਂ ਨੂੰ ਇਨਾਮ ਦਿਤੇ ਗਏ। 1. ਜੈੇਲੀ ਬੀਨਜ਼ ਖੇਡ, 2. ਸਪੂਨ ਰੇਸ ਖੇਡ , 3. ਕੌਟਨ ਬਾਲ ਖੇਡ। ਡਾਕਟਰ ਰਮੇਸ਼ ਕੁਮਾਰ ਸੱਬਰਵਾਲ ਨੇ ਕਲਚਰਲ ਪ੍ਰੋਗਰਾਮ ਦੀ ਐਮ ਸੀ ਬਹੁਤ ਹੀ ਬਾਖੂਬ ਅੰਦਾਜ਼ ਵਿੱਚ ਨਿਭਾਈ। ਇਸ ਪ੍ਰੋਗਰਾਮ ਵਿੱਚ ਮੈਂਬਰਾਂ ਨੇ ਬਹੁਤ ਹੀ ਦਿਲਚਸਪ ਕਵਿਤਾਵਾਂ, ਨਜ਼ਮਾਂ ਅਤੇ ਹਾਸ ਵਿਅੰਗ ਪੇਸ਼ ਕੀਤੇ। ਬਾਬੂ ਸਿੰਘ, ਕੈਪਟਨ ਜਸਵੰਤ ਸਿੰਘ, ਰਵਿੰਦਰ ਉੱਪਲ, ਪਰੋਮਿਲਾ ਉੱਪਲ, ਸੁਮਨ ਸੋਢੀ, ਕੁਲਵੰਤ ਸਿੰਘ ਚੋਪੜਾ, ਅਸ਼ੋਕ ਭਾਰਤੀ, ਸੀਮਾ ਪੂਰੀ ਆਦਿ ਨੇ ਹਿੱਸਾ ਲਿਆ। ਸਾਹਾਰਾ ਕਲੱਬ ਦੇ ਬਹੁਤ ਹੀ ਮਾਨਯੋਗ ਮੈਂਬਰ ਸੁਮੇਸ਼ ਨੰਦਾ ਹੁਰਾਂ ਨੇ ਫੋਟੋਗਰਾਫੀ ਦਾ ਕਿਰਦਾਰ ਨਿਭਾਇਆ। ਨੰਦਾ ਸਹਿਬ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ, ਚਾਲੀ ਸਾਲ ਕਨਾਟ ਪਲੇਸ ਦਿੱਲੀ ਵਿੱਚ ਪ੍ਰੋਫੈਸ਼ਨਲ ਫੋਟੋਗਰਾਫਰ ਰਹੇ ਹਨ।
Check Also
ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ
ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …