ਸਰੀ : ਲੰਘੇ ਦਿਨੀਂ ਹਰਜੀਤ ਸਿੰਘ ਗਿੱਲ, ਜਾਣੇ ਪਹਿਚਾਣੇ ਰੇਡੀਓ ਹੋਸਟ ਨੂੰ ਨਿਊ ਡੈਮੋਕਰੇਟ ਉਮੀਦਵਾਰ ਦੇ ਤੌਰ ‘ਤੇ ਸਰੀ, ਨਿਊਟਨ ਸੀਟ ਤੋਂ ਨਾਮਜ਼ਦ ਕੀਤਾ ਗਿਆ ਹੈ। ਅਕਤੂਬਰ 2019 ‘ਚ ਹੋਣ ਵਾਲੀਆਂ ਫੈਡਰਲ ਚੋਣਾਂ ‘ਚ ਉਹ ਐਨਡੀਪੀ ਉਮੀਦਵਾਰ ਦੇ ਤੌਰ ‘ਤੇ ਵਿਰੋਧੀ ਉਮੀਦਵਾਰ ਦਾ ਮੁਕਾਬਲਾ ਕਰਨਗੇ। ਇਸ ਸਬੰਧੀ ਆਯੋਜਿਤ ਮੀਟਿੰਗ ‘ਚ ਐਨਡੀਪੀ ਆਗੂ ਜਗਮੀਤ ਸਿੰਘ, ਸਰੀ ਪੈਨੋਰਮਾ ਤੋਂ ਐਮਐਲਏ ਜਿੰਨੀ ਸਿਮਸ, ਸਰੀ ਫਲੀਟਵੁੱਡ ਤੋਂ ਐਮ ਐਲ ਏ ਜਗਰੂਪ ਸਿੰਘ ਬਰਾੜ, ਸਰੀ, ਨਿਊਟਨ ਤੋਂ ਐਮ ਐਲ ਏ ਹੈਰੀ ਬੈਂਸ ਅਤੇ ਹੋਰ ਪ੍ਰਮੁੱਖ ਐਨਡੀਪੀ ਉਮੀਦਵਾਰ ਸ਼ਾਮਲ ਸਨ।
ਹਰਜੀਤ ਸਿੰਘ ਸਰੀ, ਨਿਊਟਨ ਤੋਂ ਐਨਡੀਪੀ ਉਮੀਦਵਾਰ ਨਾਮਜ਼ਦ
RELATED ARTICLES

