Breaking News
Home / ਕੈਨੇਡਾ / Front / ਕੈਨੇਡਾ ਵਿੱਚ ਭਾਰਤੀ ਰਾਜਦੂਤ ਅਜੇ ਬਿਸਾਰੀਆਂ ਨੂੰ Canada-India Foundation ਵਲੋਂ ਵਿਦਾਇਗੀ ਪਾਰਟੀ

ਕੈਨੇਡਾ ਵਿੱਚ ਭਾਰਤੀ ਰਾਜਦੂਤ ਅਜੇ ਬਿਸਾਰੀਆਂ ਨੂੰ Canada-India Foundation ਵਲੋਂ ਵਿਦਾਇਗੀ ਪਾਰਟੀ

ਬੁੱਧਵਾਰ ਸ਼ਾਮ ਨੂੰ Toronto- Downtown ‘ਚ ਭਾਰਤ ਦੇ ਰਾਜਦੂਤ ਸ਼੍ਰੀ ਅਜੇ ਬਿਸਾਰੀਆਂ ਨੂੰ Canada-India Foundation ਨੇ ਵਿਧਾਇਗੀ ਪਾਰਟੀ ਦਿੱਤੀ ਜਿਸ ‘ਚ ਟਾਰਾਂਟੋ ਸਥਿਤ ਕਾਉਂਸਿਲ ਜਨਰਲ Smt. Apoorva Srivastava ਤੋਂ ਇਲਾਵਾ ਉਨਟਾਰੀਓ ‘ਚ ਪਿਛਲੇ ਦਿਨੀਂ ਹੋਈਆਂ ਚੋਣਾਂ ਦੌਰਾਨ ਚੁਣੇ ਗਏ MPP Nina Tangri, Deepak Anand ਅਤੇ Hardeep Grewal ਵੀ ਸ਼ਾਮਿਲ ਸਨ |

ਇਸ ਤੋਂ ਇਲਾਵਾ ਸਾਬਕਾ MP Ruby Dhalla ਅਤੇ Bob Sroya ਵੀ ਹਾਜ਼ਿਰ ਸਨ |  Canada-India Foundation ਨੇ ਪਿਛਲੇ ਢਾਈ ਸਾਲਾਂ ਦੌਰਾਨ ਬਤੌਰ ਭਾਰਤੀ ਰਾਜਦੂਤ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਪਾਏ ਗਏ ਮਹੱਤਵਪੂਰਨ ਯੋਗਦਾਨ ਲਈ ਓਹਨਾ ਦੀ ਸ਼ਲਾਘਾ ਕੀਤੀ | ਓਹਨਾ ਵਲੋਂ ਰਾਜਦੂਤ ਸ਼੍ਰੀ ਅਜੇ ਬਿਸਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ |

CIF ਦੇ ਚੇਅਰ Satish Thakkar ਨੇ ਕਿਹਾ ਕਿ ਬੇਸ਼ੱਕ ਸ਼੍ਰੀ ਅਜੇ ਬਿਸਾਰੀਆਂ  ਦੀ ਤਾਇਨਾਤੀ ਕੋਵਿਡ ਦੇ ਸਮੇਂ ਦੌਰਾਨ ਹੋਈ ਸੀ ਪਰੰਤੂ ਫਿਰ ਵੀ ਓਹਨਾ ਨੇ ਭਾਰਤ ਤੋਂ ਕੈਨੇਡਾ ਲਈ vaccination ਲਿਆਉਣ ਅਤੇ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ | ਇਸੇ ਤਰਾਂ ਕਾਉਂਸਿਲ ਜਨਰਲ Smt. Apoorva Srivastava ਨੇ ਹਾਈ ਕਮਿਸ਼ਨਰ ਦੀ ਤਾਰੀਫ ਕਰਦਿਆਂ ਕਿਹਾ ਕਿ  ਉਹਨਾਂ ਨੂੰ ਅਜੇ ਬਿਸਾਰੀਆਂ ਅਧੀਨ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਓਹਨਾ ਬਹੁਤ ਕੁਝ ਸਿੱਖਿਆ ਹੈ |

CIF ਦੇ ਨੈਸ਼ਨਲ ਕਨਵੀਨਰ Ritesh Malik ਨੇ ਵੀ ਹਾਈ ਕਮਿਸ਼ਨਰ ਅਜੇ ਬਿਸਾਰੀਆਂ  ਦੀ ਤਾਰੀਫ ਕਰਦਿਆਂ ਕਿਹਾ ਕੇ ਉਹ ਬਹੁਤ ਹੀ ਸੁਲਝੇ ਹੋਏ ਰਾਜਦੂਤ ਹਨ ਜਿਨ੍ਹਾਂ ਦੀ ਦੂਰ ਅੰਦੇਸ਼ੀ ਦੀ ਉਹਨਾਂ ਨੂੰ ਅਗਾਂਹ ਵੀ ਲੋੜ੍ਹ ਪੈਂਦੀ ਰਹੇਗੀ | ਹੋਰਨਾਂ ਤੋਂ ਇਲਾਵਾ ਚੁਣੇ ਗਏ MPP Nina Tangri, Deepak Anand ਅਤੇ Hardeep Grewal ਅਤੇ Seneca College ਦੇ ਪ੍ਰਧਾਨ David Agnew ਨੇ ਵੀ ਹਾਈ ਕਮਿਸ਼ਨਰ ਅਜੇ ਬਿਸਾਰੀਆਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ‘ਤੇ ਪ੍ਰਵਾਸੀ ਮੀਡਿਆ ਗਰੁੱਪ ਦੇ ਮੁੱਖੀ Rajinder Saini ਨੇ ਹਾਈ ਕਮਿਸ਼ਨਰ ਅਜੇ ਬਿਸਾਰੀਆਂ ਦੇ ਨਾਲ ਇੱਕ ਖ਼ਾਸ ਗੱਲਬਾਤ ਕੀਤੀ ਜੋ ਪ੍ਰਵਾਸੀ ਟੀਵੀ ‘ਤੇ ਵੀ ਦਿਖਾਈ ਜਾਵੇਗੀ |

Check Also

ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਭਾਰਤ ਨੇ ਪਾਕਿਸਤਾਨ 2-1 ਨਾਲ ਹਰਾਇਆ

ਦੋਵੇਂ ਗੋਲ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ ਨਵੀਂ ਦਿੱਲੀ/ਬਿਊਰੋ ਨਿਊਜ਼ : …