20.7 C
Toronto
Saturday, August 15, 2026
spot_img
Homeਪੰਜਾਬਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਗਿ੍ਰਫਤਾਰ

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਗਿ੍ਰਫਤਾਰ

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਗਿ੍ਰਫਤਾਰਨਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਦਰਜ ਹੋਇਆ ਸੀ ਕੇਸ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਨੂੰ ਗਿ੍ਰਫਤਾਰ ਕਰ ਲਿਆ ਹੈ। ਪਠਾਨਕੋਟ ਦੀ ਤਾਰਾਗੜ੍ਹ ਪੁਲਿਸ ਚੌਕੀ ਨੇ ਕੁਝ ਦਿਨ ਪਹਿਲਾਂ ਜੋਗਿੰਦਰਪਾਲ ਖਿਲਾਫ ਨਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ ਜੋਗਿੰਦਰਪਾਲ ਨੇ 2017 ਵਿਚ ਭੋਆ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ ਅਤੇ ਹੁਣ 2022 ਦੀਆਂ ਚੋਣਾਂ ਵਿਚ ਉਹ ਹਾਰ ਗਏ ਸਨ। ਪਠਾਨਕੋਟ ਦੇ ਇਸ ਇਲਾਕੇ ਵਿਚ ਨਜਾਇਜ਼ ਮਾਈਨਿੰਗ ਹੋਣ ਦੀਆਂ ਖਬਰਾਂ ਆਮ ਆਉਂਦੀਆਂ ਰਹਿੰਦੀਆਂ ਹਨ। ਜ਼ਿਕਰਯੋਗ ਹੈ ਕਿ ਜੋਗਿੰਦਰ ਪਾਲ ਪਹਿਲਾਂ ਵੀ ਇਕ ਵਾਰ ਚਰਚਾ ਵਿਚ ਆਏ ਸਨ, ਜਦੋਂ ਇਕ ਨੌਜਵਾਨ ਨੇ ਉਨ੍ਹਾਂ ਕੋਲੋਂ ਪੁੱਛ ਲਿਆ ਸੀ ਕਿ ਤੁਸੀਂ ਕੀ ਵਿਕਾਸ ਕਰਵਾਇਆ ਹੈ ਤਾਂ ਜੋਗਿੰਦਰਪਾਲ ਨੇ ਉਸ ਨੌਜਵਾਨ ਦੇ ਥੱਪੜ ਵੀ ਮਾਰ ਦਿੱਤਾ ਸੀ।

RELATED ARTICLES
POPULAR POSTS