5.1 C
Toronto
Friday, October 17, 2025
spot_img
Homeਕੈਨੇਡਾਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੌਲਿੰਗਵੁੱਡ ਮਿਊਜ਼ੀਅਮ ਤੇ ਬਲੂ ਮਾਊਂਟੇਨ ਵਿਲੇਜ...

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੌਲਿੰਗਵੁੱਡ ਮਿਊਜ਼ੀਅਮ ਤੇ ਬਲੂ ਮਾਊਂਟੇਨ ਵਿਲੇਜ ਦਾ ਟੂਰ ਲਾਇਆ

Mountainash Seniors Club pic copy copyਬਰੈਂਪਟਟਨ/ਡਾ.ਝੰਡ
ਚਰਨਜੀਤ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਮਾਊਨਟੇਨਐਸ਼ ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਨੇ ਬੀਤੇ ਸ਼ਨੀਵਾਰ 18 ਜੂਨ ਨੂੰ ਕਲੱਬ ਦੇ ਨਵੇਂ ਪ੍ਰਧਾਨ ਬਖ਼ਸ਼ੀਸ਼ ਸਿੰਘ ਗਿੱਲ ਦੀ ਅਗਵਾਈ ਹੇਠ ‘ਕੌਲਿੰਗਵੁੱਡ ਮਿਊਜ਼ੀਅਮ’ ਅਤੇ ਇਸ ਦੇ ਨੇੜਲੇ ਪਿੰਡ ‘ਬਲੂ ਮਾਊਟੇਨ ਵਿਲੇਜ’ ਦੀ ਯਾਤਰਾ ਕੀਤੀ। ਕਲੱਬ ਦੇ ਸਾਰੇ ਮੈਂਬਰ ਸਵੇਰੇ 9.00 ਵਜੇ ਮਾਊਨਟੇਨਐਸ਼ ਸਕੂਲ ਦੇ ਮੈਦਾਨ ਵਿੱਚ ਇਕੱਠੇ ਹੋ ਗਏ ਅਤੇ ਸਵਾ ਕੁ ਨੌਂ ਵਜੇ ਆਪਣੀ ਮੰਜ਼ਲ ਵੱਲ ਚੱਲ ਪਏ। ਕੈਲਾਡਨ ਸ਼ਹਿਰ ਤੇ ਕੌਲਿੰਗਵੁੱਡ ਦੇ ਰਸਤੇ ਵਿੱਚ ਕਣਕ ਤੇ ਮੱਕੀ ਦੇ ਖੇਤ ਅਤੇ ਹੋਰ ਕੁਦਰਤੀ ਹਰਿਆਵਲੇ ਨਜ਼ਾਰਿਆਂ ਨੂੰ ਮਾਣਦੇ ਹੋਏ ਬੱਸ ਵਿੱਚ ਸਵਾਰ ਮੈਂਬਰ 11.30 ਵਜੇ ਕੌਲਿੰਗਵੁੱਡ ਮਿਊਜ਼ੀਅਮ ਦੇ ਸਾਹਮਣੇ ਵਾਲੀ ਪਾਰਕਿੰਗ ਵਿੱਚ ਪਹੁੰਚ ਗਏ। ਮਿਊਜ਼ੀਅਮ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਲਾ-ਕਿਰਤਾਂ, ਪੁਰਾਣੇ ਸਮੁੰਦਰੀ ਜਹਾਜ਼ਾਂ ਦੇ ਮਾਡਲ ਅਤੇ ਕੌਲਿੰਗਵੁੱਡ ਦੇ ਪੁਰਾਤਨ ਇਤਿਹਾਸ ਨਾਲ ਜੁੜੀਆਂ ਹੋਈ ਚੀਜ਼ਾਂ-ਵਸਤਾਂ ਬੜੇ ਹੀ ਕਲਾਤਮਿਕ ਢੰਗ ਨਾਲ ਸਜਾਈਆਂ ਹੋਈਆਂ ਸਨ ਜਿਨ੍ਹਾਂ ਨੂੰ ਵੇਖ ਕੇ ਸਾਰੇ ਮੈਂਬਰ ਬਹੁਤ ਪ੍ਰਸੰਨ ਹੋ ਰਹੇ ਸਨ। ਮਿਊਜ਼ੀਅਮ ਦਾ ਪੂਰਾ ਚੱਕਰ ਲਾ ਕੇ ਇੱਥੇ ਸਾਰਿਆਂ ਨੇ ਚਾਹ-ਪਾਣੀ ਅਤੇ ਨਾਲ ਲਿਆਂਦੇ ਹੋਏ ਸਨੈਕਸ ਲਏ। ਉਪਰੰਤ, ਬਲੂ ਮਾਊਂਟੇਨ ਵਿਲੇਜ ਵੱਲ ਚਾਲੇ ਪਾ ਦਿੱਤੇ। ਇੱਥੇ ਪਹੁੰਚਦਿਆਂ ਨੂੰ ਦੁਪਹਿਰ ਦਾ ਡੇਢ ਵੱਜ ਚੁੱਕਾ ਸੀ। ਮੈਂਬਰਾਂ ਨੇ ਬਿਜਲਈ ਟਰੇਲਾਂ ਰਾਹੀਂ ਉੱਚੀ ਪਹਾੜੀ ਤੋਂ ਹੇਠਾਂ ਵੈਲੀ ਵੱਲ ਆ ਗਏ ਜਿੱਥੇ ਇੱਕ ਸ਼ਾਨਦਾਰ ਮੇਲੇ ਵਾਲਾ ਮਾਹੌਲ ਸੀ। ਇੱਥੇ ਸਾਲਸਾ ਡਾਂਸ ਅਤੇ ਕਈ ਹੋਰ ਕਿਸਮਾਂ ਦੇ ਡਾਂਸ ਹੋ ਰਹੇ ਸਨ। ਕਲੱਬ ਦੇ ਕੁੱਝ ਮੈਂਬਰ ਵੀ ਇਨ੍ਹਾਂ ਵਿੱਚ ਸ਼ਾਮਲ ਹੋਏ। ਇੱਥੇ ਸਾਰਿਆਂ ਨੇ ਆਪਣੇ ਨਾਲ ਲਿਆਂਦਾ ਦੁਪਹਿਰ ਦਾ ਖਾਣਾ ਰਲ-ਮਿਲ ਕੇ ਛਕਿਆ। ਚੁਟਕਲੇਬਾਜ਼ੀ ਤੇ ਆਮ ਖ਼ਿਆਲਾਂ ਦੇ ਆਦਾਨ-ਪ੍ਰਦਾਨ ਦਾ ਦੌਰ ਵੀ ਚੱਲਿਆ। ਸ਼ਾਮੀਂ ਛੇ ਕੁ ਵਜੇ ਵਾਪਸੀ ਲਈ ਰਵਾਨਗੀ ਪਾਈ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦੇ ਹੋਏ ਸਾਢੇ ਕੁ ਸੱਤ ਵਜੇ ਵਾਪਸ ਮਾਊਂਟੇਨਐਸ਼ ਸਕੂਲ ਪਹੁੰਚ ਗਏ। ਪ੍ਰਧਾਨ ਜੀ ਨੇ ਸਹਿਯੋਗ ਦੇਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਫੋਰਟ ਮੈਲਮਰੀ ਅਗਨੀ-ਪੀੜਤਾਂ ਲਈ ਇਕੱਤਰ ਕੀਤਾ ਗਿਆ ਫੰਡ ਟੀ.ਡੀ. ਬੈਂਕ ਅਕਾਊਂਟ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਜਿੱਥੋਂ ਇਹ ਯੋਗ-ਪ੍ਰਣਾਲੀ ਰਾਹੀਂ ਪੀੜਿਤਾਂ ਨੂੰ ਪਹੁੰਚਾਇਆ ਜਾਵੇਗਾ।

RELATED ARTICLES

ਗ਼ਜ਼ਲ

POPULAR POSTS