Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਡਾਇਬਟੀਜ਼ ਨੂੰ ਹਰਾਉਣ ਲਈ ਲੜਾਈ ਦੀ ਕੀਤੀ ਅਗਵਾਈ

ਸੋਨੀਆ ਸਿੱਧੂ ਨੇ ਡਾਇਬਟੀਜ਼ ਨੂੰ ਹਰਾਉਣ ਲਈ ਲੜਾਈ ਦੀ ਕੀਤੀ ਅਗਵਾਈ

ਔਟਵਾ/ਬਿਊਰੋ ਨਿਊਜ਼
ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਐਲਾਨ ਕੀਤਾ ਕਿ ਉਹ ‘ਪਾਰਲੀਮੈਟਰੀ ਆਲ ਪਾਰਟੀ ਡਾਇਬਟੀਜ਼ ਕਾਕੱਸ’ ਦੀ ਲੀਡਰ ਹੁੰਦਿਆਂ ਹੋਇਆ ਡਾਇਬਟੀਜ਼ ਵਿਰੱਧ ਲੜਾਈ ਛੇੜਨ ਲਈ ਕੈਨੇਡਾ-ਭਰ ਵਿੱਚ ਲੋਕਾਂ ਨਾਲ ਸੰਵਾਦ ਰਚਾਉਣਗੇ। ਡਾਇਬਟੀਜ਼ ਲਈ ਲਿਬਰਲ ਪਾਰਟੀ ਦੀ ਚੈਂਪੀਅਨ ਸੋਨੀਆ ਸਿੱਧੂ ਨੇ ਇਹ ਐਲਾਨ ਲੰਘੇ ਸੋਮਵਾਰ 29 ਮਈ ਨੂੰ ਕਾਕੱਸ ਦੀ ਮੀਟਿੰਗ ਵਿੱਚ ਕੀਤਾ।
ਇਹ ‘ਕਾਕੱਸ’ ਡਾਇਬਟੀਜ਼ ਅਤੇ ਪ੍ਰੀ-ਡਾਇਬਟੀਜ਼ ਹਾਲਤ ਨਾਲ ਜੂਝ ਰਹੇ 11 ਮਿਲੀਅਨ ਕੈਨੇਡਾ-ਵਾਸੀਆਂ ਦੇ ਪੱਧਰ ‘ਤੇ ਇਸ ਸਬੰਧੀ ਅਜੋਕੀਆਂ ਪਾਲਸੀਆਂ, ਨਵੇਂ ਵਿਚਾਰ ਅਤੇ ਹੱਲ ਤਲਾਸ਼ਣ ਲਈ ਸਾਰੀਆਂ ਪਾਰਟੀਆਂ ਦੇ ਫੈੱਡਰਲ ਪਾਰਲੀਮੈਂਟ ਮੈਂਬਰਾਂ ਦਾ ਗਰੁੱਪ ਹੈ। ਇਸ ਦਾ ਮੁੱਖ ਕਾਰਜ ਡਾਇਬਟੀਜ਼ ਦੇ ਇਲਾਜ ਅਤੇ ਇਸ ਸਬੰਧੀ ਹੋ ਰਹੀ ਨਵੀਂ ਖੋਜ ਲਈ ਫ਼ੈੱਡਰਲ ਪੱਧਰ ‘ਤੇ ਪਾਲਸੀਆਂ ਬਨਾਉਣਾ ਅਤੇ ਸਰਕਾਰ ਨੂੰ ਇਨ੍ਹਾਂ ਪਾਲਸੀਆਂ ਦੇ ਮੰਨਣ ਲਈ ਸਿਫ਼ਾਰਿਸ਼ ਕਰਨਾ ਹੈ। ਇਸ ਸਬੰਧੀ ਬੋਲਦਿਆਂ ਸੋਨੀਆ ਨੇ ਕਿਹਾ,”ਮੈਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਡਾਇਬੇਟੀਜ਼ ਕੇਅਰ ਬਾਰੇ ਕੈਨੇਡਾ-ਭਰ ਵਿੱਚ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਾਂਗੀ ਅਤੇ ਉਨ੍ਹਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੀ ਕਿ ਇਸ ਦੇ ਬਾਰੇ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ। ਅਸੀਂ ਸਾਰੇ ਰਲ-ਮਿਲ ਕੇ ਹੀ ਡਾਇਬੇਟੀਜ਼ ਨੂੰ ਹਰਾ ਸਕਦੇ ਹਾਂ।”
ਇਸ ਮੀਟਿੰਗ ਵਿੱਚ ਪਾਰਲੀਮੈਂਟ ਮੈਂਬਰਾਂ ਨੇ ‘ਸੌਬੀਜ਼’ ਤੇ ‘ਲੌਬਲਾਜ਼’ ਦੇ ਪ੍ਰਤੀਨਿਧਾਂ ਅਤੇ ਡਾ. ਤੁਸ਼ਾਰ ਮੈਹਤਾ ਦੇ ਵਿਚਾਰ ਵੀ ਸੁਣੇ ਜਿਨ੍ਹਾਂ ਨੇ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੀਆਂ ਦਵਾਈਆਂ ਦੇ ਡਾਇਬੇਟੀਜ਼ ਉੱਪਰ ਹੋਣ ਵਾਲੇ ਅਸਰ ਬਾਰੇ ਦੱਸਿਆ। ਮੀਟਿੰਗ ‘ਚ ਹਾਜ਼ਰ ਹੋਣ ਵਾਲਿਆਂ ਵਿੱਚ ਸਿਹਤ ਮੰਤਰੀ ਨਾਲ ਜੁੜੇ ਹੋਏ ਪਾਰਲੀਮੈਂਟਰੀ ਸੈਕਟਰੀ ਜੋਇਲ ਲਾਈਟਬਾਊਂਡ, ਕਾਕੱਸ ਦੇ ਕੋ-ਚੇਅਰ ਡੀਨ ਐਲੀਸਨ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਪਾਰਲੀਮੈਂਟ ਮੈਂਬਰ ਸ਼ਾਮਲ ਸਨ।

ਐੱਮ.ਪੀ. ਸੋਨੀਆ ਸਿੱਧੂ ਵਾਲੰਟੀਅਰਾਂ ਦੀ ਟੀਮ ਨਾਲ ਰਾਈਡਿੰਗ ਮੈਂਬਰਾਂ ਨੂੰ ਘਰੋ-ਘਰੀ ਜਾ ਕੇ ਮਿਲੇ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਲਿਬਰਲ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ‘ਡੇਅ ਆਫ਼ ਐਕਸ਼ਨ’ ਪ੍ਰੋਗਰਾਮ ਅਧੀਨ 25 ਵਾਲੰਟੀਅਰਾਂ ਦੀ ਟੀਮ ਨਾਲ ਆਪਣੀ ਰਾਈਡਿੰਗ ਦੇ ਮੈਂਬਰਾਂ ਨੂੰ ਘਰੋ-ਘਰੀ ਜਾ ਕੇ ਮਿਲੇ। ਰਾਈਡਿੰਗ-ਮੈਂਬਰਾਂ ਨਾਲ ਨਿੱਜੀ-ਸੰਪਰਕ ਵਾਲੇ ਇਸ ਪ੍ਰੋਗਰਾਮ ਨਾਲ ਉਨ੍ਹਾਂ ਨੇ ਲੋਕਾਂ ਨਾਲ ਅਹਿਮ ਮੁੱਦਿਆਂ ‘ਤੇ ਗੱਲਬਾਤ ਕੀਤੀ ਅਤੇ ਇਨ੍ਹਾਂ ਬਾਰੇ ਉਨ੍ਹਾਂ ਦੇ ਸੁਝਾਅ ਪ੍ਰਾਪਤ ਕੀਤੇ। ਇਹ ‘ਡੇਅ ਆਫ਼ ਐਕਸ਼ਨ’ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਲਿਆ ਗਿਆ ਇੱਕ ਅਜਿਹਾ ਉਤਸ਼ਾਹੀ ਫ਼ੈਸਲਾ ਹੈ ਜਿਸ ਵਿੱਚ ਮੈਂਬਰ ਪਾਰਲੀਮੈਂਟ ਆਪਣੀ ਰਾਈਡਿੰਗ ਵਿੱਚ ਘਰੋ-ਘਰੀ ਜਾ ਕੇ ਲੋਕਾਂ ਕੋਲੋਂ ਸਰਕਾਰੀ ਨੀਤੀਆਂ, ਪ੍ਰੋਗਰਾਮਾਂ ਅਤੇ ਕੰਮਾਂ ਦੇ ਲਾਗੂ ਹੋਣ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ।
ਇਸ ਮੌਕੇ ਲੋਕਾਂ ਦੇ ਘਰਾਂ ਅੱਗੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ,”ਮੈਂ ਇਸ ਨੂੰ ਯਕੀਨੀ ਬਨਾਉਣਾ ਚਾਹੁੰਦੀ ਹਾਂ ਕਿ ਮੇਰੀ ਰਾਈਡਿੰਗ ਦੇ ਮੈਂਬਰਾਂ ਨੂੰ ‘ਨਿਊ ਕੈਨੇਡਾ ਚਾਈਲਡ ਬੈਨੀਫਿਟ ਪ੍ਰੋਗਰਾਮ’ ਬਾਰੇ ਪਤਾ ਹੋਵੇ ਜਿਸ ਦੇ ਅਧੀਨ ਸਰਕਾਰ ਵੱਲੋਂ ਦਸਾਂ ਵਿੱਚੋਂ ਨੌਂ ਪਰਿਵਾਰਾਂ ਨੂੰ ਮਾਇਕ-ਸਹਾਇਤਾ ਦਿੱਤੀ ਜਾ ਰਹੀ ਹੈ।” ਇਸ ਦੌਰਾਨ ਲੋਕਾਂ ਨਾਲ ਸਾਂਝੇ ਕੀਤੇ ਗਏ ਹੋਰ ਮੁੱਦਿਆਂ ਵਿੱਚ ਸਥਾਨਕ ਇਨਫਰਾ-ਸਟਰੱਕਚਰ ਵਿੱਚ ਪੂੰਜੀ-ਨਿਵੇਸ਼ ਕਰਨਾ, ਮੱਧ-ਵਰਗ ਨੂੰ ਘੱਟ ਟੈਕਸਾਂ ਰਾਹੀਂ ਹੋਰ ਪੈਸਾ ਦੇਣਾ ਅਤੇ ਕੈਨੇਡਾ-ਵਾਸੀਆਂ ਦੀ ਰਿਟਾਇਰਮੈਂਟ ਨੂੰ ਮਾਇਕ ਪੱਖੋਂ ਸੁਰੱਖਿਅਤ ਅਤੇ ਯਕੀਨੀ ਬਨਾਉਣ ਲਈ ‘ਕੈਨੇਡਾ ਪੈੱਨਸ਼ਨ ਪਲੈਨ’ ਨੂੰ ਹੋਰ ਮਜ਼ਬੂਤ ਕਰਨਾ ਸ਼ਾਮਲ ਹਨ।
ਸੋਨੀਆ ਸਿੱਧੁ ਨੇ ਕਿਹਾ, ”ਟੀਮ ਵਿੱਚ ਸ਼ਾਮਲ ਹਰੇਕ ਉਮਰ-ਵਰਗ ਦੇ ਉਤਸ਼ਾਹੀ ਵਾਲੰਟੀਅਰਾਂ ਨੂੰ ਲਿਬਰਲ ਪਾਰਟੀ ਦੇ ਉਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਂਦਿਆਂ ਹੋਇਆਂ ਵੇਖ ਕੇ ਬਹੁਤ ਚੰਗਾ ਲੱਗ ਰਿਹਾ ਸੀ ਅਤੇ ਰਾਈਡਿੰਗ ਦੇ ਲੋਕਾਂ ਕੋਲੋਂ ਸਰਕਾਰੀ ਕੰਮ-ਕਾਜ ਬਾਰੇ ਪਹਿਲੇ ਪੱਖ ਦੀ ਨਿੱਜੀ ਜਾਣਕਾਰੀ ਪ੍ਰਾਪਤ ਕਰਨਾ ਹੋਰ ਵੀ ਵਧੀਆ ਅਤੇ ਜ਼ਰੂਰੀ ਸੀ।” ਉਨ੍ਹਾਂ ਕਿਹਾ ਕਿ ‘ਡੇਅ ਆਫ਼ ਐਕਸ਼ਨ’ ਬਰੈਂਪਟਨ ਸਾਊਥ ਕਮਿਊਨਿਟੀ ਦੇ ਮੈਂਬਰਾਂ ਨਾਲ ਵਿਚਰਨ ਅਤੇ ਸਰਕਾਰੀ ਕੰਮ-ਕਾਜ ਬਾਰੇ ਉਨ੍ਹਾਂ ਦੀਆਂ ਵੱਖ-ਰਾਵਾਂ ਲੈਣ ਲਈ ਬਹੁਤ ਹੀ ਸ਼ਾਨਦਾਰ ਮੌਕਾ ਸੀ। ਬਰੈਂਪਟਨ-ਵਾਸੀਆਂ ਕੋਲੋਂ ਇਸ ਪ੍ਰਕਾਰ ਦੀ ਨਿੱਜੀ ਜਾਣਕਾਰੀ ਲੈਣ ਲਈ ਇਨ੍ਹਾਂ ਗਰਮੀਆਂ ਵਿੱਚ ਅਜਿਹੇ ਹੋਰ ਮੌਕਿਆਂ ਦੀ ਉਨ੍ਹਾਂ ਨੂੰ ਉਡੀਕ ਰਹੇਗੀ।  ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਰੈਂਪਟਨ ਸਾਊਥ ਰਾਈਡਿੰਗ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਬਾਠ ਨੂੰ ਉਨ੍ਹਾਂ ਦੇ ਸੈਲ ਨੰਬਰ 416-729-5641 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …