ਬਰੈਂਪਟਨ : ਗਲੋਬਲ ਪੰਜਾਬੀ ਕੰਪਿਊਟਰ ਕਲਾਸਾਂ ਇਸ ਸਾਲ ਆਪਣੀ ਸੇਵਾ ਦਾ ਪਹਿਲਾ ਦਹਾਕਾ ਪੂਰਾ ਕਰਨ ਜਾ ਰਹੀਆਂ ਹਨ। ਅੱਜ ਤੱਕ ਸਤਿਕਾਰ ਯੋਗ ਸੈਂਕੜੇ ਸੀਨੀਅਰ ਇਨ੍ਹਾਂ ਤੋਂ ਲਾਭ ਲੈ ਚੁੱਕੇ ਹਨ। ਉਨ੍ਹਾਂ ਲਈ ਹੁਣ ਕੰਪਿਊਟਰ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਬਣ ਚੁੱਕਿਆ ਹੈ। ਕੰਪਿਊਟਰ ਦੀ ਲੋੜੀਂਦੀ ਸਿੱਖਿਆ ਪ੍ਰਾਪਤ ਕਰ ਲੈਣ ਨਾਲ਼ ਇਸਤੋਂ ਮਨ ਭਾਉਂਦੇ ਅਨੇਕਾਂ ਕਾਰਜ ਕਰਵਾਏ ਜਾ ਸਕਦੇ ਹਨ ਉਹ ਵੀ ਪਲਾਂ-ਛਿਣਾਂ ਵਿੱਚ। ਇਸ ਸਾਲ ਇਹ ਕਲਾਸਾਂ ਜੂਨ ਦੇ ਤੀਸਰੇ ਹਫਤੇ ਆਰੰਭ ਕੀਤੀਆਂ ਜਾ ਰਹੀਆਂ ਹਨ। ਕਲਾਸ ਰੂਮ ਬਰੈਮਲੀ ਅਤੇ ਡਰੀਓ ਰੋਡ ਦੇ ਕੋਨੇ ਉੱਤੇ ਹੋਵੇਗਾ। ਇੱਛਾਵਾਨ ਆਪਣੇ ਨਾਮ ਫੋਨ: 905-796-0531 ਲਿਖਵਾ ਲੈਣ। ਪਹਿਲਾਂ ਆਓ ਅਤੇ ਪਹਿਲਾਂ ਪਾਓ ਦਾ ਸਿਧਾਂਤ ਰੱਖਣ ਦਾ ਹਰ ਯਤਨ ਕੀਤਾ ਜਾਇਗਾ। ਇਹ ਕਲਾਸਾਂ 10 ਤੋਂ 12 ਸਵੇਰ, 12 ਤੋਂ 2, 2 ਤੋਂ 4, 4 ਤੋਂ 6 ਅਤੇ 6 ਤੋਂ 8 ਸ਼ਾਮ ਦੇ 5 ਗਰੁੱਪਾਂ ਵਿੱਚ ਚਲਾਉਣ ਦਾ ਪਰਬੰਧ ਕੀਤਾ ਜਾਂਦਾ ਹੈ। ਸੀਨੀਅਰ ਨੂੰ ਲੋੜ ਅਨੁਸਾਰ ਗਰੁੱਪ ਵਿੱਚ ਸਥਾਨ ਦੇਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਸੀਨੀਅਰਾਂ ਦੀ ਸਹੂਲਤ ਅਤੇ ਗਿਣਤੀ ਅਨੁਸਾਰ ਗਰੁੱਪ ਘੱਟ-ਵੱਧ ਜਾਂ ਅੱਗੇ ਪਿੱਛੇ ਕੀਤੇ ਜਾ ਸਕਦੇ ਹਨ।
ਲੈਪਟਾਪ ਕਲਾਸ ਵਿੱਚ ਦਿੱਤੇ ਜਾਣਗੇ ਫਿਰ ਵੀ ਸੀਨੀਅਰ ਆਪਣੀ ਇੱਛਾ ਅਨੁਸਾਰ ਆਪਣਾ ਲੈਪਟਾਪ ਕਲਾਸ ਵਿੱਚ ਲਿਆ ਸਕਦਾ ਹੈ। ਸਿਖਲਾਈ ਸੀਨੀਅਰਾਂ ਦੀ ਲੋੜ ਅਨੁਸਾਰ ਦਿੱਤੀ ਜਾਂਦੀ ਹੈ। ਜੇ ਕੋਈ ਸੀਨੀਅਰ ਵਾਧੂ ਸਮਾਂ ਲਗਾਉਣਾ ਚਾਹੁੰਦਾ ਹੋਵੇ ਉਸ ਦੀ ਇੱਛਾ ਪੂਰੀ ਕਰਨ ਲਈ ਵੀ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਹੋਰ ਵਿਸਥਾਰ ਕਲਾਸ ਵਿੱਚ ਦਿੱਤਾ ਜਾਏਗਾ। ਰਜਿਸਟਰੇਸ਼ਨ ਲਈ 9: 30 ਤੋਂ 12 ਵਜੇ ਤੱਕ ਸਵੇਰੇ ਅਤੇ 2 ਤੋਂ 5 ਵਜੇ ਤੀਕਰ ਸ਼ਾਮ ਫੋਨ ਨੰਬਰ: 905-796-0531 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …