ਬਰੈਂਪਟਨ : ਬੀਤੇ ਹਫਤੇ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਸਰਦਾਰ ਪਰਦੂਮਨ ਸਿੰਘ ਪਾਇਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਰੇ ਹੀ ਔਹਦੇਦਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਅਤੇ ਜੋਸ਼ੋ-ਖਰੋਸ਼ ਨਾਲ ਹਿੱਸਾ ਲਿਆ। ਮੀਟਿੰਗ ਦੀ ਸਾਰੀ ਕਾਰਵਾਈ ਸਰਦਾਰ ਬਚਿੱਤਰ ਸਿੰਘ ਘੋਲੀਆ ਸਕੱਤਰ ਜਨਰਲ ਨੇ ਆਪਣੀ ਸੂਝ-ਬੂਝ ਨਾਲ ਨੇਪੜੇ ਚੜ੍ਹਾਈ। ਮੀਟਿੰਗ ‘ਚ ਬਹੁਤ ਹੀ ਸੰਜੀਦਾ ਮੁੱਦੇ ਵਿਚਾਰੇ ਗਏ ਜਿਹਨਾਂ ਚ ਪਹਿਲਾਂ ਇਹ ਮਤਾ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਕਿ ਪਾਰਟੀ ਦੀਆਂ, ਕੈਨੇਡਾ ‘ਚ ਪ੍ਰਿੰਟ ਅਤੇ ਇਲੈਕਟਰਾਨਿਕ ਮੀਡੀਆ ‘ਚ ਲੱਗ ਰਹੀਆਂ ਮਸ਼ਹੂਰੀਆਂ, ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਰਾਹੀਂ ਜਾਣੀਆਂ ਚਾਹੀਦੀਆਂ ਹਨ। ਇਸ ਬਾਰੇ ਪਾਰਟੀ ਪ੍ਰਧਾਨ ਨਾਲ ਖਾਸ ਤੌਰ ‘ਤੇ ਗੱਲਬਾਤ ਕੀਤੇ ਜਾਵੇ। ਦੂਜਾ ਮਤਾ ਵੀ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਕਿ ਆਉਂਦੀਆਂ ਵਿਧਾਨ ਸਭ ਚੋਣਾਂ ਮੌਕੇ ਵੱਧ ਤੋਂ ਵੱਧ ਗਿਣਤੀ ‘ਚ ਪੰਜਾਬ ਜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਮਦਦ ਕਰਕੇ ਜਿਤਾਇਆ ਜਾ ਸਕੇ।
ਤੀਜਾ ਮਤਾ ਵੀ ਸਰਵਸੰਮਤੀ ਨਾਲ ਪਾਸ ਕੀਤਾ ਕਿ ਇਸ ਇਕਾਈ ਦੇ ਚਲੰਤ ਖਰਚਿਆਂ ਦੀ ਪੂਰਤੀ ਲਈ ਇੱਕ ਫੰਡ ਕਾਇਮ ਕੀਤਾ ਜਾਵੇ ਤਾਂ ਕਿ ਹਰ ਕੰਮ ਨਿਰਵਿੱਘਣਤਾ ਨਾਲ ਚਲਦਾ ਰਹੇ। ਮੀਟਿੰਗ ਦੀ ਸਮਾਪਤੀ ਤੋਂ ਬਾਅਦ ਇਕਾਈ ਦੇ ਪ੍ਰਧਾਨ ਨੇ ਆਏ ਹੋਏ ਸਭ ਅਹੁਦੇਦਾਰਾਂ ਦਾ ਧੰਨਵਾਦ ਕੀਤਾ ।
ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ‘ਚ ਅਹਿਮ ਫੈਸਲੇ
RELATED ARTICLES

