Breaking News
Home / ਕੈਨੇਡਾ / ਰੂਬੀ ਸਹੋਤਾ ਨੇ ਨੌਜਵਾਨ ਕੈਨੇਡੀਅਨਾਂ ਨੂੰ ਸਿਖਾਏ ਸਿਆਸਤ ਦੇ ਗੁਰ

ਰੂਬੀ ਸਹੋਤਾ ਨੇ ਨੌਜਵਾਨ ਕੈਨੇਡੀਅਨਾਂ ਨੂੰ ਸਿਖਾਏ ਸਿਆਸਤ ਦੇ ਗੁਰ

logo-2-1-300x105-3-300x105ਬਰੈਂਪਟਨ: ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਮੈਕਮਾਸਟਰ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਉਹ ਇੱਥੇ ਫੈਕਲਟੀ ਤੇ ਵਿਦਿਆਰਥੀਆਂ ਨੂੰ ਉਚੇਚੇ ਤੌਰ ਉੱਤੇ ਲੈਕਚਰ ਦੇਣ ਲਈ ਪਹੁੰਚੇ। ਜ਼ਿਕਰਯੋਗ ਹੈ ਕਿ ਸਹੋਤਾ ਨੇ ਆਪਣੀ ਰਾਜਨੀਤੀ ਸ਼ਾਸਤਰ ਤੇ ਪੀਸ ਸਟੱਡੀਜ਼ ਦੀ ਆਨਰਜ਼ ਬੈਚਲਰ ਡਿਗਰੀ ਇਸੇ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ। ਸਹੋਤਾ ਨੇ ਮੈਕਮਾਸਟਰ ਵਿਖੇ ਰਾਜਨੀਤੀ ਸ਼ਾਸਤਰ ਵਿਸੇ ਦੀ ਚੋਣ ਕਰਨ ਵਾਲੀਆਂ ਲੜਕੀਆਂ ਨਾਲ ਮੁਲਾਕਾਤ ਕਰਕੇ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਸ ਗਰੁੱਪ ਦੀਆਂ ਲੜਕੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਨ੍ਹਾਂ ਨੂੰ ਕਈ ਵਿਸ਼ਿਆਂ ਉੱਤੇ ਸਲਾਹ ਵੀ ਦਿੱਤੀ। ਉਨ੍ਹਾਂ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੌਜਵਾਨਾਂ ਨੂੰ ਸਿਆਸਤ ਨਾਲ ਜੁੜਨਾ ਚਾਹੀਦਾ ਹੈ ਪਰ ਇਹ ਹੋਰ ਵੀ ਜ਼ਰੂਰੀ ਹੈ ਕਿ ਅਸੀਂ ਲੜਕੀਆਂ ਨੂੰ ਇਸ ਖੇਤਰ ਵੱਲ ਆਉਣ ਲਈ ਪ੍ਰੇਰੀਏ। ਉਨ੍ਹਾਂ ਆਖਿਆ ਕਿ ਕਈ ਵਾਰੀ ਔਰਤਾਂ ਜਾਂ ਲੜਕੀਆਂ ਨਿੱਕੀ ਉਮਰ ਵਿੱਚ ਸਿਆਸਤ ਵਿੱਚ ਪੈਰ ਰੱਖਣ ਤੋਂ ਝਿਜਕਦੀਆਂ ਹਨ ਇਸ ਲਈ ਸਾਡੇ ਵਰਗੀਆਂ ਮਹਿਲਾਵਾਂ ਨੂੰ ਅਜਿਹੀਆਂ ਔਰਤਾਂ ਜਾਂ ਲੜਕੀਆਂ ਦਾ ਮਾਰਗ ਦਰਸ਼ਣ ਕਰਨਾ ਚਾਹੀਦਾ ਹੈ। ਉਨ੍ਹਾਂ ਮੈਕਮਾਸਟਰ ਯੂਨੀਵਰਸਿਟੀ ਦੇ ਕਲੱਬ ਵਿੱਚ ਖੁੱਲ੍ਹਾ ਲੈਕਚਰ ਦਿੱਤਾ ਤੇ ਸਿਆਸਤ ਵਿਚਲੇ ਆਪਣੇ ਸਫਰ ਉੱਤੇ ਚਾਨਣਾ ਪਾਇਆ। ਉਨ੍ਹਾਂ ਦੇ ਲੈਕਚਰ ਦਾ ਵਿਸਾ ਸੀ “ਮੈਕਮਾਸਟਰ ਤੋਂ ਪਾਰਲੀਮੈਂਟ ਹਿੱਲ ਤੱਕ : ਸਿਆਸਤ ਵਿੱਚ ਮੇਰੀ ਦਸਤਕ। ਇਸ ਤੋਂ ਬਾਅਦ ਹਾਜ਼ਰੀਨ ਨੇ ਸਹੋਤਾ ਤੋਂ ਸਿਆਸਤ ਸਬੰਧੀ ਤੇ ਐਮਪੀ ਕਿਸ ਤਰ੍ਹਾਂ ਬਣਿਆ ਜਾ ਸਕਦਾ ਹੈ, ਬਾਬਤ ਸਵਾਲ ਕੀਤੇ, ਜਿਨ੍ਹਾਂ ਦੇ ਉਨ੍ਹਾਂ ਖੁੱਲ੍ਹ ਕੇ ਜਵਾਬ ਦਿੱਤੇ। ਇਸ ਮਗਰੋਂ ਸਹੋਤਾ ਯੂਨੀਵਰਸਿਟੀ ਆਫ ਟੋਰਾਂਟੋ ਮਿਸੀਸਾਗਾ ਕੈਂਪਸ ਵਿੱਚ ਆਯੋਜਿਤ ਯੰਗ ਲਿਬਰਲਜ਼ ਐਸੋਸੀਏਸ਼ਨ ਫੰਡਰੇਜਿੰਗ ਬਾਰਬੀਕਿਊ ਉੱਤੇ ਪਹੁੰਚੀ। ਜਿੱਥੇ ਉਨ੍ਹਾਂ ਮੁੜ ਨੌਜਵਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …