ਜਦ ਹੁਨਰ ਦੀ ਵਰਤੋ ਸ਼ੌਕ ਪੂਰਤੀ ਲਈ ਕੀਤੀ ਜਾਵੇ ਤਾਂ ਬੜੇ ਅਦਭੁੱਤ ਤੇ ਹੈਰਾਨੀਜਨਕ ਨਤੀਜੇ ਸਾਹਮਣੇ ਆਉਂਦੇ ਹਨ । ਇਹ ਕਮਾਲ ਕਰ ਦਿਖਾਇਆ ਸ: ਭਗਵੰਤ ਸਿੰਘ ਥਿੰਦ ਤੇ ਸਰਦਾਰਨੀ ਥਿੰਦ ਦੀ ਸੁਹਿਰਦ ਜੋੜੀ ਨੇ। ਲੁਧਿਆਣਾ ਜ਼ਿਲ੍ਹੇ ਦੇ ਮੋਹੀ ਪਿੰਡ ਦੇ ਜੰਮਪਲ ਸ: ਭਗਵੰਤ ਸਿੰਘ ਥਿੰਦ ਇੰਡੀਅਨ ਏਅਰ ਫੋਰਸ ਵਿੱਚ ਲੰਮਾ ਸਮਾਂ ਸੇਵਾ ਨਿਭਾਉਣ ਤੋਂ ਬਾਅਦ ਕੈਨੇਡਾ ਪ੍ਰਵਾਸ ਕਰ ਆਏ । ਫਸਲਾਂ ਦੇ ਕਰਾਸ ਬ੍ਰੀਡ ਦੀ ਸੋਝੀ ਰੱਖਣ ਵਾਲੀ ਇਸ ਥਿੰਦ ਜੋੜੀ ਨੇ ਆਪਣੇ ਘਰ ਦੇ ਪਿਛਵਾੜੇ (ਬੈਕਯਾਰਡ) ਵਿੱਚ 77 ਇੰਚ ਲੰਮਾ ਘੀਆ (ਲੌਕੀ) ਔਰਗੈਨਿਕ ਤਰੀਕੇ ਨਾਲ ਤਿਆਰ ਕਰਕੇ ਇੱਕ ਰਿਕਾਰਡ ਬਣਾਇਆ । ਇਹ ਘੀਆ ਅਜੇ ਹੋਰ ਵੱਧਣ ਦੀ ਸਮਰੱਥਾ ਰੱਖਦਾ ਹੈ ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …