ਬਰੈਂਪਟਨ/ਬਿਊਰੋ ਨਿਊਜ਼ : ਐੱਨਡੀਪੀ ਵੱਲੋਂ ਪਲਾਸਟਿਕ ਦੀ ਵਰਤੋਂ ਅਤੇ ਉਸ ਨੂੰ ਇੱਧਰ ਉੱਧਰ ਸੁੱਟਣ ਸਬੰਧੀ ਆਪਣੀ ਯੋਜਨਾਬੰਦੀ ਦਾ ਇਸ ਹਫ਼ਤੇ ਖੁਲਾਸਾ ਕੀਤਾ ਜਾਵੇਗਾ। ਐੱਨਡੀਪੀ ਦੇ ਵਾਤਾਵਰਣ ਅਤੇ ਸਥਿਰਤਾ ਸਬੰਧੀ ਆਲੋਚਕ ਇਆਨ ਆਰਥਰ ਨੇ ਕਿਹਾ ਕਿ ਇਸ ਸਬੰਧੀ ਐੱਨਡੀਪੀ ਵੱਲੋਂ ਬਿੱਲ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਨਦੀਆਂ, ਝੀਲਾਂ ਅਤੇ ਦਰਿਆ ਪਲਾਸਟਿਕ ਨਾਲ ਭਰੇ ਪਏ ਹਨ ਜਿਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਸਬੰਧੀ ਲੋਕਾਂ ਨੂੰ ਆਪਣੀ ਸੋਚ ਬਦਲ ਕੇ ਮੁੜ ਵਰਤੋਂ ਯੋਗ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਇਕੱਲੀ ਆਮ ਜਨਤਾ ਹੀ ਨਹੀਂ ਬਲਕਿ ਕਾਰਪੋਰੇਸ਼ਨਾਂ ਨੂੰ ਵੀ ਇਸ ਸਬੰਧੀ ਕਦਮ ਚੁੱਕਣੇ ਚਾਹੀਦੇ ਹਨ।
ਪਲਾਸਟਿਕ ‘ਤੇ ਪਾਬੰਦੀ ਸਬੰਧੀ ਐੱਨਡੀਪੀ ਬਿੱਲ ਪੇਸ਼ ਕਰੇਗੀ
RELATED ARTICLES