Breaking News
Home / ਕੈਨੇਡਾ / ਸਵੈਚਾਲਕ ਸੇਵਾ ਦਲ, ਹਰਿੰਦਰ ਮੱਲੀ ਨੂੰ ਮੁਬਾਰਕਾਂ ਦੇਣ ਪਹੁੰਚਿਆ

ਸਵੈਚਾਲਕ ਸੇਵਾ ਦਲ, ਹਰਿੰਦਰ ਮੱਲੀ ਨੂੰ ਮੁਬਾਰਕਾਂ ਦੇਣ ਪਹੁੰਚਿਆ

Harinder Malhi News copy copyਬਰੈਂਪਟਨ/ਬਿਊਰੋ ਨਿਊਜ਼ : ਬੀਤੇ ਸ਼ੁਕਰਵਾਰ, 4 ਮਾਰਚ, 2016 ਨੂੰ ਬਰੈਂਪਟਨ ਵਾਸੀਆਂ ਨੂੰ ਸੋਸ਼ਲ ਸੇਵਾਵਾਂ ਦੇਣ ਵਾਲਾ ਇਕ ਸਵੈਚਾਲਕ ਗਰੁੱਪ ਬਰਗੇਡੀਅਰ ਨਵਾਬ ਸਿੰਘ ਦੀ ਅਗਵਾਈ ਵਿਚ ਲਿਬਰਲ ਐਮ ਪੀਪੀ ਬੀਬੀ ਹਰਿੰਦਰ ਮੱਲੀ ਨੂੰ ਉਨ੍ਹਾਂ ਦੇ ਦਫਤਰ ਮਿਲਿਆ। ਪਿਛਲੇ ਦਿਨਾ ਵਿਚ ਹਰਿੰਦਰ ਮੱਲੀ ਨੇ ਇਸੇ ਗਰੁੱਪ ਨਾਲ ਵਾਇਦਾ ਕੀਤਾ ਸੀ ਕਿ ਉਹ ਅਗਲੇ ਹਫਤੇ ਹੋਣ ਵਾਲੇ ਬਜਟ ਸੈਸ਼ਨ ਵਿਚ ਗਰੀਬੀ ਰੇਖਾ (ਪਾਵਰਟੀ ਲਾਈਨ) ਨੂੰ ਉਪਰ ਚੁੱਕਣ ਦਾ ਪੂਰਾ ਯਤਨ ਕਰਨਗੇ। ਮਜ਼ੇ ਦੀ ਗੱਲ ਇਹ ਹੋਈ ਕਿ ਉਸਤੋਂ ਅਗਲੇ ਹੀ ਹਫਤੇ ਗਰੀਬੀ ਰੇਖਾ  ਉਪਰ ਚੁਕੀ ਗਈ। ਇਸੇ ਖੁਸ਼ੀ ਦਾ ਇਜ਼ਹਾਰ ਕਰਨ ਲਈ ਅਤੇ ਬੀਬੀ ਜੀ ਦੇ ਉਪਰਾਲੇ ਦਾ ਧੰਨਵਾਦ ਕਰਨ ਲਈ ਫੋਟੋ ਵਿਚ ਦਿਖਦੇ ਸਜਣ ਉਨ੍ਹਾਂ ਦੇ ਦਫਤਰ ਪਹੁੰਚੇ। ਬੀਬੀ ਜੀ ਨੇ ਪਿਆਰ ਸਹਿਤ ਸਭ ਨੂੰ ਜੀ ਆਇਆਂ ਕਿਹਾ ਅਤੇ ਬਜਟ ਸੈਸ਼ਨ ਦੀ ਸਾਰੀ ਤਫਸੀਲ ਇਕ ਕਿਤਾਬੀ ਰੂਪ ਵਿਚ ਗਰੁਪ ਨੂੰ ਭੇਟ ਕੀਤੀ। ਉਸ ਕਿਤਾਬ ਵਿਚੋਂ ਹਰ ਪਾਸ ਹੋਏ ਲੈਜਿਸਲੇਸ਼ਨ ਨੂੰ ਪਰਖਿਆ ਜਾ ਸਕਦਾ ਹੈ। ਕਿਤਾਬ ਮੁਤਾਬਿਕ ਜੋ ਸਹੀ ਅੰਕੜੇ ਹਨ ਉਹ, ਮੀਆਂ ਬੀਵੀ ਦੀ ਜਾਇੰਟ ਆਮਦਣ ਲਈ ਪਹਿਲੋਂ 24175 ਡਾਲਰ ਸੀ ਹੁਣ 32300 ਹੋ ਗਏ ਹਨ। ਇਸੇ ਤਰ੍ਹਾਂ ਸਿੰਗਲ ਬੰਦੇ ਲਈ ਪਹਿਲੋਂ 16018 ਸੀ ਅਤੇ ਹੁਣ 19300 ਡਾਲਰ ਹੋ ਗਏ ਹਨ। ਇਹ ਸਭ ਕੁਝ 1 ਅਗੱਸਤ, 2016 ਤੋਂ ਚਲੂ ਹੋ ਜਾਵੇਗਾ। ਜਿਹੜੇ ਲੋਕ ਇਨ੍ਹਾਂ ਰੇਖਾਵਾਂ ਤੋਂ ਉਪਰ ਆਮਦਣ ਰੱਖਦੇ ਹਨ, ਉਨ੍ਹਾਂ ਦਾ 100 ਡਾਲਰ ਡੀਡਕਟੀਬਲ ਵਧਾਕੇ 175 ਡਾਲਰ ਕਰ ਦਿਤਾ ਗਿਆ ਹੈ। ਦੁਆਈਆਂ ਦੀ ਕੀਮਤ 6,11 ਸੈਂਟ ਦੀ ਜਗਾਹ 7,11 ਸੈਂਟ ਕਰ ਦਿਤੀ ਗਈ ਹੈ। ਸੇਵਾ ਦਲ ਵਾਲੇ ਦਸਦੇ ਹਨ ਕਿ ਬਹੁਤ ਸਾਰੇ ਲੋਕਾਂ ਦੇ ਫੋਨ ਉਨ੍ਹਾਂ ਨੂੰ ਆਏ, ਕਿ ਬਜ਼ੁਰਗਾਂ ਨੂੰ ਇਸ ਮਾਮਲੇ ਕੀ ਕਰਨਾ ਚਾਹੀਦਾ ਹੈ,  ਕੋਈ ਐਪਲੀਕੇਸ਼ਨ ਭਰਨੀ ਹੈ? ਸੋ ਦਸਿਆ ਜਾਂਦਾ ਹੈ ਕਿ ਕਿਸੇ ਨੇ ਕੁਝ ਨਹੀਂ ਕਰਨਾ। ਸਰਕਾਰ ਨੇ ਖੁਦ ਹੀ ਘਰ ਘਰ ਲੈਟਰ ਭੇਜ ਦੇਣੇ ਹਨ ਕਿ ਹੁਣ ਆਹ ਫਾਇਦਾ ਤੁਹਾਨੂੰ ਮਿਲ ਰਿਹਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਐਚ ਐਸ ਟੀ ਕਰੈਡਿਟ ਅਤੇ ਪੈਂਨਸ਼ਨ ਦੀ ਰਾਸੀਂ ਹਰ ਸਾਲ ਦਸਿਆ ਕਰਦੇ ਹਨ।
ਯਾਦ ਰਹੇ ਕਿ ਟੈਕਸ ਸਾਲ, 1 ਜਨਵਰੀ ਤੋਂ 31 ਦਸੰਬਰ ਤਕ ਹੁੰਦਾ ਹੈ। ਬੈਨੀਫਿਟਸ ਵਾਸਤੇ ‘ਸਾਲ’ ਪਹਿਲੀ ਅਗਸਤ ਤੋਂ ਅਗਲੇ ਸਾਲ ਦੀ 31 ਜੁਲਾਈ ਤਕ ਗਿਣਿਆਂ ਜਾਂਦਾ ਹੈ ਜਿਸ ਨੂੰ ਫਿਸਕਲ ਜ਼ੀਅਰ ਕਹਿੰਦੇ ਹਨ। ਇਸ ਤਰ੍ਹਾਂ ਮਿਲਣ ਵਾਲਾ ਫਾਇਦਾ ਇਸੇ ਸਾਲ ਅਗਸਤ ਤੋਂ ਚਾਲੂ ਹੋ ਜਾਣਾ ਜਾਣਾ ਹੈ। ਕਿਸੇ ਹੋਰ ਜਾਣਕਾਰੀ ਲਈ ਫੋਨ ਰੱਖੜਾ-905 794 7882 ਜਾਂ ਨਵਾਬ-647 609 2633

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …