ਬਰੈਂਪਟਨ/ਡਾ. ਝੰਡ : ਮਨਦੀਪ ਚੀਮਾ ਦੀ ਨਿੱਘੀ ਯਾਦ ਨੂੰ ਸਮੱਰਪਿਤ ‘ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ’ ਵੱਲੋਂ ਆਯੋਜਿਤ ਕੀਤੀ ਜਾ ਰਹੀ ‘ਛੇਵੀਂ ਸਲਾਨਾ ਰਾਈਡ ਫ਼ਾਰ ਰਾਜਾ’ ਇਸ ਐਤਵਾਰ 24 ਨੂੰ 1495 ਸੈਂਡਲਵੁੱਡ ਪਾਰਕਵੇਅ (ਈਸਟ) ਸਥਿਤ ਬਰੈਂਪਟਨ ਸੌਕਰ ਸੈਂਟਰ ਤੋਂ ਸਵੇਰੇ ਠੀਕ 10.00 ਵਜੇ ਸ਼ੁਰੂ ਹੋਵੇਗੀ ਜਿਸ ਵਿਚ ਇਸ ਵਾਰ 100 ਤੋ ਵਧੀਕ ਮੋਟਰਸਾਈਕਲ ਸਵਾਰਾਂ ਦੇ ਭਾਗ ਲੈਣ ਦੀ ਉਮੀਦ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਨਵਦੀਪ ਗਿੱਲ ਨੇ ਹੋਰ ਦੱਸਿਆ ਕਿ ਇਸ ਈਵੈਂਟ ਦੌਰਾਨ ਬੱਚਿਆਂ ਲਈ ‘ਕਾਰਨੀਵਲ-ਥੀਮਡ ਕਿੱਡਜ਼ ਏਰੀਆ’ ਬਣਾਇਆ ਜਾ ਰਿਹਾ ਹੈ ਜਿਸ ਵਿਚ ਬਾਊਂਸੀ ਕੈੱਸਲ, ਬੈਲੂਨ- ਕਲਾਊਨ, ਹੈਨਾ, ਫੇਸ-ਪੇਂਟਿੰਗ ਅਤੇ ਕਈ ਫ਼ੰਨ-ਗੇਮਾਂ ਹੋਣਗੀਆਂ। ਸਪਲੈਸ਼ ਪੈਡ ਵੀ ਹੋਵੇਗਾ। ਇਸ ਤੋਂ ਇਲਾਵਾ ਕਈ ਵੈਂਡਰ ਆਪਣੀਆਂ ਦਿਲਚਸਪ ਆਈਟਮਾਂ ਦੇ ਸਟਾਲ ਲਗਾਉਣਗੇ ਜਿੱਥੋਂ ਇਨ੍ਹਾਂ ਦੀ ਖ਼ਰੀਦਦਾਰੀ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸ ਮੌਕੇ ਦਰਜਨ ਦੇ ਕਰੀਬ ਐਂਟੀਕ ਕਾਰਾਂ ਤੇ ਟਰੈਕਟਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ ਜੋ ਲੋਕਾਂ ਵੱਲੋਂ ਬਹੁਤ ਪਸੰਦ ਕੀਤੀ ਗਈ ਸੀ। ਇਸ ਵਾਰ ਇਸ ਪ੍ਰਦਰਸ਼ਨੀ ਵਿਚ ਇਨ੍ਹਾਂ ਆਈਟਮਾਂ ਦੀ ਗਿਣਤੀ 50 ਦੇ ਲੱਗਭੱਗ ਹੋਵੇਗੀ।
Home / ਕੈਨੇਡਾ / ਮਨਦੀਪ ਚੀਮਾ ਦੀ ਯਾਦ ਵਿਚ 24 ਜੂਨ ਨੂੰ ਹੋਣ ਵਾਲੀ ਛੇਵੀਂ ਸਲਾਨਾ ‘ਰਾਈਡ ਫ਼ਾਰ ਰਾਜਾ’ ਲਈ ਤਿਆਰੀਆਂ ਮੁਕੰਮਲ
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …