9.5 C
Toronto
Tuesday, October 14, 2025
spot_img
Homeਕੈਨੇਡਾਨੱਚਦੀ ਜਵਾਨੀ ਵੱਲੋਂ ਭੰਗੜੇ ਦਾ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ

ਨੱਚਦੀ ਜਵਾਨੀ ਵੱਲੋਂ ਭੰਗੜੇ ਦਾ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ

ਰੈਕਸਡੇਲ/ਬਿਊਰੋ ਨਿਊਜ਼ : ਪਹਿਲੀ ਜੁਲਾਈ ਨੂੰ ਕੈਨੇਡਾ ਦਿਵਸ ਮੌਕੇ ਨੱਚਦੀ ਜਵਾਨੀ ਸੰਸਥਾ ਵੱਲੋਂ ਟੋਰਾਂਟੋ ਦੇ ਵੁੱਡਬਾਈਨ ਰੇਸ ਟਰੈਕ ਵਿੱਚ ਇੱਕ ਭੰਗੜਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਚਾਲਕ ਇਕਬਾਲ ਸਿੰਘ ਵਿਰਕ ਨੇ ਦੱਸਿਆ ਕਿ ਉਹਨਾਂ ਦੇ ਟੀਚੇ ਅਨੁਸਾਰ ਇਸ ਮੌਕੇ 3000 (ਤਿੰਨ ਹਜ਼ਾਰ ) ਤੋਂ ਵੀ ਵਧੇਰੇ ਭੰਗੜਚੀ ਇੱਕੋ ਸਮੇਂ ਭੰਗੜੇ ਦੀ ਪੇਸ਼ਕਾਰੀ ਦੇ ਕੇ ਵਿਸ਼ਵ ਰਿਕਾਰਡ ਬਣਾਂ ਕੇ ਗਿਨੀਜ਼ ਬੁੱਕ ਆਫ ਵਰਲਡ ਵਿੱਚ ਆਪਣਾ ਨਾਮ ਦਰਜ਼ ਕਰਵਾਉਣਗੇ ਜਿਸ ਵਿੱਚ ਪੰਜ ਸਾਲ ਤੋਂ ਉੱਪਰ ਕਿਸੇ ਵੀ ਉਮਰ ਦੇ ਮਰਦ, ਔਰਤਾਂ, ਬੱਚੇ, ਬੁੱਢੇ ਹਿੱਸਾ ਲੈ ਸਕਦੇ ਹਨ ਅਤੇ ਇਸ ਭੰਗੜਾ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਮਰਦ ਕੁੜਤੇ ਪਜਾਮਿਆਂ ਅਤੇ ਔਰਤਾਂ ਸਲਵਾਰ ਕਮੀਜ਼ ਜਾਂ ਲਹਿੰਗਿਆਂ ਵਿੱਚ ਨਜ਼ਰ ਆਉਣਗੀਆਂ। ਦੱਸਣਯੋਗ ਹੈ ਕਿ ਸੰਨ 2008 ਨੂੰ ਇਕਬਾਲ ਸਿੰਘ ਵਿਰਕ ਦੀ ਅਗਵਾਈ ਹੇਠ ਨੱਚਦੀ ਜਵਾਨੀ ਵੱਲੋਂ ਬਰੈਂਪਟਨ ਦੇ ਪਾਵਰੇਡ ਸੈਂਟਰ ਵਿੱਚ 865 ਭੰਗੜਚੀਆਂ ਨੇ ਇਕੱਠੇ ਭੰਗੜਾ ਪਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ।

RELATED ARTICLES

ਗ਼ਜ਼ਲ

POPULAR POSTS