Breaking News
Home / ਕੈਨੇਡਾ / ਸੈਂਡਲਵੁੱਡ ਹਾਈਟਜ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਮਨਾਇਆ ਜਾ ਰਿਹਾ ਹੈ ਕੈਨਡਾ ਡੇਅ ਮੇਲਾ

ਸੈਂਡਲਵੁੱਡ ਹਾਈਟਜ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਮਨਾਇਆ ਜਾ ਰਿਹਾ ਹੈ ਕੈਨਡਾ ਡੇਅ ਮੇਲਾ

ਬਰੈਂਪਟਨ : ਸੈਂਡਲਵੁੱਡ ਹਾਈਟਜ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ (2800 ਸੈਂਡਲਵੁੱਡ ਮਾਊਂਟਨੇਸ਼ ਰੋਡ ਪਾਰਕਵੇਅ ਈਸਟ ਇੰਟਰਸੈਕਸ਼ਨ ਕਾਰਨਰ) ਮਾਊਂਟਨੇਸ਼ ਪਾਰਕ ‘ਤੇ ਦਿਨ ਸ਼ੁੱਕਰਵਾਰ 26 ਜੁਲਾਈ 2019 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਕੈਨੇਡਾ ਡੇਅ ਮੇਲਾ ਮਨਾਇਆ ਜਾ ਰਿਹਾ ਹੈ। ਮੇਲੇ ਵਿਚ 2 ਵੱਜ ਕੇ 45 ਮਿੰਟ ‘ਤੇ ਰਾਸ਼ਟਰੀ ਗੀਤ ਗਾਇਆ ਜਾਵੇਂਗਾ। ਖੇਡਾਂ ਦਾ ਸਮਾਂ ਦੁਪਹਿਰ 3 ਵਜੇ ਤੋਂ ਹੈ, ਜਿਸ ਵਿਚ 6,8,10,12 ਅਤੇ 14 ਸਾਲ ਦੇ ਬੱਚੇ-ਬੱਚੀਆਂ ਦੀਆਂ ਦੌੜਾਂ ਹੋਣਗੀਆਂ। ਸਾਰੇ ਖਿਡਾਰੀ ਆਪਣੀ ਪਹਿਚਾਣ ਪੱਤਰ ਨਾਲ ਲੈ ਕੇ ਆਉਣ। ਬਾਬਾ ਫ਼ਤਿਹ ਸਿੰਘ ਕਲੱਬ ਬਨਾਮ ਯੂਥ ਕਬੱਡੀ ਕਲੱਬ ਦਾ ਕਬੱਡੀ ਦਾ ਮੈਚ ਵੀ ਹੋਵੇਗਾ। ਤਾਸ਼ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜੋ ਕਿ ਦੁਪਹਿਰ ਡੇਢ ਵਜੇ ਤੋਂ ਸ਼ੁਰੂ ਹੋਣਗੇ। ਤਾਸ਼ ਦੇ ਖਿਡਾਰੀਆਂ ਲਈ ਫ਼ੀਸ ਹੈ। । ਇਸ ਤੋਂ ਇਲਾਵਾ ਪਿਕਨਿਕ, ਗਿੱਧਾ, ਤੀਆਂ ਦੀਆਂ ਰੌਣਕਾਂ ਵੀ ਦੇਖਣ ਨੂੰ ਮਿਲਣ ਗਈਆਂ ਅਤੇ ਬਰੈਂਪਟਨ ਵੂਮਨ ਕਲੱਬ ਦੀਆਂ ਬੀਬੀਆਂ ਵਲੋਂ ਗੁਆਂਢਣ ਨਾਟਕ ਰਹੀ ਸਮਾਜ ਨੂੰ ਸੰਦੇਸ਼ ਦਿੱਤਾ ਜਾਵੇਂਗਾ। ਅਜਮੇਰ ਪ੍ਰਦੇਸੀ, ਰਣਜੀਤ ਸਿੰਘ ਲਾਲ, ਰੀਟਾ, ਰੁਪਿੰਦਰ ਰਿਮੀ ਅਤੇ ਟੀਮ, ਗਾਇਕ ਜੋਤੀ ਸ਼ਰਮਾ ਅਤੇ ਹੋਰ ਕਲਾਕਾਰਾਂ ਵਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਬਰੈਂਪਟਨ ਤੋਂ ਪੀਲ ਬੋਰਡ ਟਰੱਸਟੀ ਸਮੇਤ ਐੱਮ. ਪੀ. ਅਤੇ ਐੱਮ. ਪੀ. ਪੀ ਅਤੇ ਹੋਰਨਾਂ ਵਲੋਂ ਖ਼ਾਸ ਸ਼ਮੂਲੀਅਤ ਕੀਤੀ ਜਾਵੇਗੀ। ਦਰਸ਼ਕਾਂ ਲਈ ਖਾਣ ਪੀਣ ਅਤੇ ਲੰਗਰ ਦੀ ਸੇਵਾ ਅਟੁੱਟ ।
ਸੰਪਰਕ: ਪ੍ਰਧਾਨ ਨਿਰਮਲ ਸਿੰਘ ਸੀਰਾ 416-451-7895, ਕੈਸ਼ੀਅਰ ਇਕਬਾਲ ਸਿੰਘ ਢਿੱਲੋਂ 289-654-5091, ਚੈਅਰਮੈਨ ਪਰਮਜੀਤ ਸਿੰਘ ਬੈਂਸ 647-688-0481

Check Also

ਯਾਤਰੀਆਂ ਦੀ ਸਿਹਤ ਲਈ ਟੋਰਾਂਟੋ ਪੀਅਰਸਨ ਵੱਲੋਂ ਉਠਾਏ ਜਾ ਰਹੇ ਕਦਮ

ਟੋਰਾਂਟੋ ਪੀਅਰਸਨ ਨੇ ‘ਹੈਲਦੀ ਏਅਰਪੋਰਟ’ ਨਾਂ ਦਾ ਇਕ ਪ੍ਰੋਗਰਾਮ ਅਪਣਾਇਆ ਹੈ, ਜਿਸ ਦਾ ਮਕਸਦ ਏਅਰ …