ਬਰੈਂਪਟਨ/ਡਾ.ਝੰਡ : ਲੰਘੇ ਦਿਨੀਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਕਵੀ ਤੇ ਮਿੰਨੀ ਕਹਾਣੀ ਲੇਖਕ ਸੁਰਿੰਦਰ ਮਕਸੂਦਪੁਰੀ ਨਾਲ 2565 ਸਟੀਲਜ਼ ਐਵੀਨਿਊ ਸਥਿਤ ਸ਼ੇਰਗਿੱਲ ਲਾਅ ਆਫ਼ਿਸ ਦੇ ਮੀਟਿੰਗ-ਰੂਮ ਵਿਚ ਇਕ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਸੰਖੇਪ ਮੀਟਿੰਗ ਵਿਚ ਸੁਰਿੰਦਰ ਮਕਸੂਦਪੁਰੀ ਨੇ ਆਪਣੇ ਬਾਰੇ ਅਤੇ ਆਪਣੀਆਂ ਕਵਿਤਾਵਾਂ ਤੇ ਮਿੰਨੀ ਕਹਾਣੀਆਂ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੁਝ ਕਵਿਤਾਵਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।
ਪ੍ਰੋਗਰਾਮ ਦੇ ਸ਼ੁਰੂ ਵਿਚ ਪਰਮਜੀਤ ਢਿੱਲੋਂ ਵੱਲੋਂ ਮਹਿਮਾਨ ਸੁਰਿੰਦਰ ਮਕਸੂਦਪੁਰੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਰਨ ਅਜਾਇਬ ਸਿੰਘ ਸੰਘਾ ਨੇ ਆਪਣੀ ਨਵ-ਪ੍ਰਕਾਸ਼ਿਤ ਪੁਸਤਕ ਸੁਰਿੰਦਰ ਨੂੰ ਭੇਂਟ ਕੀਤੀ ਅਤੇ ਇਸ ਵਿੱਚੋਂ ਇਕ ਕਵਿਤਾ ਵੀ ਪੜ੍ਹ ਕੇ ਸੁਣਾਈ। ਇਕਬਾਲ ਬਰਾੜ, ਸੰਨੀ ਸ਼ਿਵਰਾਜ, ਅਨੋਖ ਔਜਲਾ, ਰਿੰਟੂ ਭਾਟੀਆ, ਪਰਮਜੀਤ ਢਿੱਲੋਂ ਅਤੇ ਪਰਮਜੀਤ ਗਿੱਲ ਨੇ ਆਪਣੀਆਂ ਖ਼ੂਬਸੂਰਤ ਆਵਾਜ਼ ਵਿਚ ਗੀਤ ਪੇਸ਼ ਕੀਤੇ ਅਤੇ ਮਕਸੂਦ ਚੌਧਰੀ, ਮਲੂਕ ਸਿੰਘ ਕਾਹਲੋਂ, ਹਰਪਾਲ ਭਾਟੀਆ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ, ਪਰਮਜੀਤ ਦਿਓਲ ਤੇ ਹੋਰਨਾਂ ਨੇ ਕਵਿਤਾਵਾਂ ਪੇਸ਼ ਕੀਤੀਆਂ।
ਬਲਰਾਜ ਚੀਮਾ ਵੱਲੋਂ ਆਏ ਮੈਂਬਰਾਂ ਅਤੇ ਮਹਿਮਾਨ ਸੁਰਿੰਦਰ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਮੰਚ ਦਾ ਸੰਚਾਲਨ ਤਲਵਿੰਦਰ ਮੰਡ ਵੱਲੋਂ ਕੀਤਾ ਗਿਆ। ਉਪਰੰਤ, ਸਾਰਿਆਂ ਨੇ ਮਿਲ ਕੇ ਡਿਨਰ ਦਾ ਅਨੰਦ ਲਿਆ। ਕੁਲ ਮਿਲਾ ਕੇ ਸੁਰਿੰਦਰ ਮਕਸੂਦਪੁਰੀ ਨਾਲ ਕੀਤੀ ਗਈ ਇਹ ਸੰਖੇਪ ਮੀਟਿੰਗ ਕਾਫ਼ੀ ਸਫ਼ਲ ਰਹੀ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …