9.6 C
Toronto
Saturday, November 8, 2025
spot_img
Homeਕੈਨੇਡਾਸੀਆਈਬੀਸੀ ਨੇ ਭਾਰਤ ਵਿਚ ਚੱਕਰਵਾਤ ਪੀੜਤਾਂ ਦੀ ਮੱਦਦ ਲਈ ਵਰਲਡ ਵਿਜ਼ਿਨ ਨਾਲ...

ਸੀਆਈਬੀਸੀ ਨੇ ਭਾਰਤ ਵਿਚ ਚੱਕਰਵਾਤ ਪੀੜਤਾਂ ਦੀ ਮੱਦਦ ਲਈ ਵਰਲਡ ਵਿਜ਼ਿਨ ਨਾਲ ਸਾਂਝ ਪਾਈ

ਟੋਰਾਂਟੋ : ਸੀਆਈਬੀਸੀ ਨੇ ਭਾਰਤ ਵਿਚ ਚੱਕਰਵਾਤ ਪੀੜਤਾਂ ਦੀ ਮੱਦਦ ਲਈ ਵਰਲਡ ਵਿਜ਼ਿਨ ਨਾਲ ਸਾਂਝ ਪਾਈ ਅਤੇ ਇਸ ਨਾਲ ਪੱਛਮੀ ਬੰਗਾਲ, ਭਾਰਤ ਵਿਚ ਆਏ ਇਸ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਕੀਤੀ ਜਾਵੇਗੀ। ਇਸ ਉਦੇਸ਼ ਲਈ ਸੀਆਈਬੀਸੀ ਭਾਰਤ ਲਈ ਭੇਜੇ ਜਾਣ ਵਾਲੇ ਗਲੋਬਲ ਮਨੀ ਟਰਾਂਸਫਰ ਟਰਾਂਜੈਕਸ਼ਨ ਤੋਂ ਹੋਣ ਵਾਲੀ ਆਮਦਨ ਦਾ ਇਕ ਹਿੱਸਾ ਵਰਲਡ ਵਿਜ਼ਨ ਡਿਜਾਸਟਰ ਰਿਲੀਜ਼ ਫੰਡ ਨੂੰ ਭੇਜਿਆ ਜਾਵੇਗਾ। ਇਸਦੇ ਨਾਲ ਹੀ ਕੰਪਨੀ ਵਲੋਂ ਇਸ ਪ੍ਰਾਕਿਰਤਕ ਆਫਤ ਤੋਂ ਪ੍ਰਭਾਵਿਤ ਆਪਣੇ ਪਰਿਵਾਰਾਂ ਅਤੇ ਦੋਸਤਾਂ ਲਈ ਪੈਸੇ ਭੇਜਣ ‘ਤੇ ਗਾਹਕਾਂ ਨੂੰ ਸਪੈਸ਼ਲ ਐਕਸਚੇਂਜ ਰੇਟ ਵੀ ਪ੍ਰਦਾਨ ਕੀਤਾ ਜਾਵੇਗਾ। ਸੀਆਈਬੀਸੀ ਦੇ ਵਿਨੀਤ ਮਲਹੋਤਰਾ ਐਮ.ਡੀ. ਅਤੇ ਹੈਡ, ਅਲਟਰਨੇਟ ਸਲਿਊਸ਼ਨਜ਼ ਗਰੁੱਪ ਐਂਡ ਰਿਟੇਲ ਸਲਿਊਸ਼ਨਜ਼ ਗਰੁੱਪ ਨੇ ਕਿਹਾ ਕਿ ਭਾਰਤ ਇੰਟਰਨੈਸ਼ਨਲ ਮਨੀ ਟਰਾਂਸਫਰ ਲਈ ਇਕ ਵੱਡਾ ਬਜ਼ਾਰ ਹੈ ਅਤੇ ਸੀਆਈਬੀਸੀ ਦੇ ਹਜ਼ਾਰਾਂ ਗਾਹਕ ਸਾਡੀ ਇਸ ਸਰਵਿਸ ਦਾ ਇਸਤੇਮਾਲ ਕਰਦੇ ਹਨ। ਇਸ ਪੇਸ਼ਕਸ਼ ਨਾਲ ਸਾਡੇ ਗਾਹਕਾਂ ਨੂੰ ਇਸ ਆਫਤ ਤੋਂ ਪ੍ਰਭਾਵਿਤ ਆਪਣੇ ਕਰੀਬੀ ਵਿਅਕਤੀਆਂ ਦੀ ਮੱਦਦ ਕਰਨ ਦਾ ਨਵਾਂ ਅਵਸਰ ਮਿਲੇਗਾ। ਭਾਰਤ ਨੂੰ ਪਹਿਲਾਂ ਮਨੀ ਟਰਾਂਸਫਰ ਭੇਜਣ ਵਾਲੇ ਗਾਹਕਾਂ ਨੂੰ ਕੈਸ਼ਬੈਕ ਆਫਰ ਵੀ ਮਿਲੇਗੀ। ਇਹ ਆਫਰ ਕਾਫੀ ਆਕਰਸ਼ਕ ਹੈ।

RELATED ARTICLES
POPULAR POSTS