9.6 C
Toronto
Saturday, November 8, 2025
spot_img
Homeਕੈਨੇਡਾਕੈਲੇਡਨ ਐਮ ਪੀ ਪੀ ਸਿਲਵੀਆ ਜ਼ੋਨ ਨੇ ਬਜ਼ੁਰਗ ਸੇਵਾਦਲ ਨੂੰ ਆਪਣੇ ਦਫਤਰ...

ਕੈਲੇਡਨ ਐਮ ਪੀ ਪੀ ਸਿਲਵੀਆ ਜ਼ੋਨ ਨੇ ਬਜ਼ੁਰਗ ਸੇਵਾਦਲ ਨੂੰ ਆਪਣੇ ਦਫਤਰ ਸੱਦਿਆ

ਕੈਲੇਡਨ/ਬਿਊਰੋ ਨਿਊਜ਼ : ਲੰਘੇ ਸ਼ੁੱਕਰਵਾਰ ਕੈਲੇਡਨ ਸ਼ਹਿਰ ਦੀ ਐਮਪੀ ਪੀ ਸਿਲਵੀਆ ਜ਼ੋਨ ਨੇ ਸੀਨੀਅਰ ਸੋਸ਼ਿਲ ਸਰਵਿਸਜ਼ ਗਰੁਪ ਨੂੰ ਆਪਣੇ ਦਫਤਰ ਵਿਚ ਸਦਿਆ। ਮਕਸਦ ਸੀ, ਕੈਲੇਡਨ ਮੇਅਰ ਐਲਨ ਥੌਮਸਨ ਵਲੋ ਦਿਤੇ ਗਏ ਬਚਨ ਨੂੰ ਪੂਰਾ ਕਰਨ ਲਈ ਅਗਲੀ ਕਾਰਵਾਈ ਦੀ ਤਿਆਰੀ ਕਰਨਾ। ਮੈਡਮ ਨੇ ਸੇਵਾਦਲ ਦੀਆਂ ਗਤੀ ਵਿਧੀਆ ਬਾਰੇ ਕੁਝ ਸਵਾਲ ਕੀਤੇ। ਸੇਵਾਦਲ ਦੇ ਕੰਮਾਂ ਦੀ ਤਫਸੀਲ ਸੁਣਕੇ ਮੈਡਮ ਜ਼ੋਨ ਨੇ ਬੜੀ ਹੈਰਾਨੀ ਅਤੇ ਖੁਸ਼ੀ ਦਾ ਪਰਗਟਾਵਾ ਕੀਤਾ। ਜਦ ਉਨ੍ਹਾ ਨੂੰ ਇਹ ਦਸਿਆ ਗਿਆ ਕਿ ਸੇਵਾਦਲ ਗਰੁਪ ਕਨੇਡਾ ਦੇ 150 ਵੇਂ ਜਸ਼ਨਾ ਉਪਰ 56 ਮਹਿਮਾਨਾ ਨੂੰ ਲੈਕੇ 30 ਜੂਨ, 2017 ਨੂੰ ਤਿੰਨ ਦਿਨਾ ਲਈ ਔਟਵਾ ਜਾ ਰਿਹਾ ਹੈ ਤਾਂ ਉਨਹਾ ਹਸਦਿਆ ਕਿਹਾ ਕਿ ਮੈਨੂੰ ਵੀ ਸਾਥ ਲੈ ਚਲੋ।
ਯਾਦ ਰਹੇ ਕਿ ਪਿਛਲੇ ਦਿਨੀ ਸੇਵਾਦਲ ਦਾ ਬਫਦ ਕੈਲਡਨ ਮੇਅਰ ਨੂੰ ਮਿਲਿਆ ਸੀ। ਉਨ੍ਹਾ ਨੇ ਬਚਨ ਕੀਤਾ ਸੀ ਕਿ ਉਹ ਕੈਲੇਡਨ ਗੰਗਾ ਘਾਟ ਦੀ ਉਸਾਰੀ ਵਿਚ ਯੋਗਦਾਨ ਪਉਣਗੇ। ਇਸ ਸਿਲਸਿਲੇ, ਉਨ੍ਹਾ ਨੇ ਆਪਣੀ ਰਾਏ ਅਤੇ ਸਹਿਮਤੀ ਉਸੇ ਰੋਜ਼ ਕੈਲੇਡਨ ਦੇ ਐਮਪੀ ਪੀ ਸਿਲਵੀਆ ਜ਼ੋਨ ਨੂੰ ਇਕ ਲੈਟਰ ਰਾਹੀ ਭੇਜ ਦਿਤੀ ਸੀ। ਉਸ ਪੱਤਰ ਦੀ ਇਕ ਕਾਪੀ ਸੇਵਾਦਲ ਦੇ ਆਫਿਸ ਵੀ ਭੇਜੀ ਗਈ ਸੀ। ਉਸੇ ਚਿਠੀ ਨੂੰ ਪੜ੍ਹਕੇ ਮੈਡਮ ਜ਼ੋਨ ਨੇ ਸੇਵਾਦਲ ਵਲੰਟੀਅਰਜ਼ ਨੂੰ ਸਦਿਆ ਸੀ। ਪੂਰੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਮਕਸਦ ਵਿਚ ਕਾਮਯਾਬੀ ਮਿਲੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਜਾਂ ਸਕੱਤਰ ਨਾਲ ਗਲ ਕੀਤੀ ਜਾ ਸਕਦੀ ਹੈ। ਕਰਮਵਾਰ ਫੋਨ ਹਨ 647 993 0330 ਜਾਂ 905 794 7882

RELATED ARTICLES
POPULAR POSTS