ਅਮਰੀਕਾ ਦੂਜੇ ਤੇ ਪੰਜਾਬ ਰਿਹਾ ਤੀਜੇ ਥਾਂ ‘ਤੇ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਕਈ ਮਹੀਨਿਆਂ ਤੋਂ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸੈਕਰਾਮੈਂਟੋ ਵਲੋਂ ਕੀਤੀਆ ਤਿਆਰੀਆਂ ਨੂੰ ਸਫਲਤਾ ਉਸ ਵੇਲੇ ਮਿਲੀ ਜਦੋਂ ਬਰਾਡਸ਼ਾਅ ਰੋਡ ‘ਤੇ ਸਥਿਤ ਗੁਰਦੁਆਰਾ ਸਾਹਿਬ ਦੀਆਂ ਗਰਾਊਂਡਾ ਵਿੱਚ ਇਤਿਹਾਸਕ ਇਕੱਠ ਦੇਖਣ ਨੂੰ ਮਿਲਿਆ। ਇਸ ਵੇਰਾਂ ਇੰਟਰਨੈਸ਼ਨਲ ਕਬੱਡੀ ਕੱਪ ਕੈਨੇਡਾ ਨੇ 42-34 ਦੇ ਫਰਕ ਨਾਲ ਜਿੱਤਿਆ ਤੇ ਵੱਡੀ ਰਕਮ 25 ਹਜਾਰ ਡਾਲਰ ਦਾ ਇਨਾਮ ਜਿੱਤਿਆ, ਜਿਸ ਨੂੰ ਚੜ੍ਹਦਾ ਪੰਜਾਬ ਰੋਜਵਿਲ ਨੇ ਸਪੌਂਸਰ ਕੀਤਾ ਸੀ। ਇਸ ਦੌਰਾਨ ਅਮਰੀਕਾ ਦੀ ਟੀਮ ਨੂੰ ਦੂਜੇ ਥਾਂ ਸਬਰ ਕਰਨਾ ਪਿਆ ਜਿਸਦਾ 22 ਹਜਾਰ ਡਾਲਰ ਦਾ ਇਨਾਮ ਸਿਲਾਨੋ ਕਾਊਂਟੀ ਬ੍ਰਦਰਜ ਨੇ ਸਪੌਂਸਰ ਕੀਤਾ ਸੀ ਅਤੇ ਪੰਜਾਬ ਦੀ ਤੀਜੇ ਵਾਲੀ ਟੀਮ ਨੂੰ 18 ਹਜਾਰ ਦਾ ਇਨਾਮ ਜਿਸਨੂੰ ਮਨੀਤ ਦਿਓਲ ਤੇ ਚੌਥੇ ਥਾਂ ‘ਤੇ ਰਹਿਣ ਵਾਲੀ ਟੀਮ ਨਾਰਵੇ ਨੂੰ 16 ਹਜ਼ਾਰ ਡਾਲਰ ਦਾ ਇਨਾਮ ਸੁਖਚੈਨ ਗਿੱਲ ਤੇ ਰਾਜਾ ਕੂਨਰ ਵਲੋਂ ਸਪੋਂਸਰ ਕੀਤਾ ਗਿਆ ਸੀ। ਇਸ ਕਬੱਡੀ ਕੁੰਭ ਦੌਰਾਨ ਅੰਡਰ 21 ਨੌਜਵਾਨਾਂ ਦੇ ਕਬੱਡੀ ਮੈਚ ਮੈਚ ਵੀ ਹੋਏ। ਕੁੜੀਆਂ ਦੇ ਕਬੱਡੀ ਸ਼ੋਅ ਮੈਚ ਅਮਰੀਕਾ ਤੇ ਨਾਰਵੇ ਦੀਆਂ ਟੀਮਾਂ ਦਰਮਿਆਨ ਹੋਇਆ। ਇਸ ਦੌਰਾਨ ਅਮਰੀਕਾ ਦੀ ਟੀਮ ਜੇਤੂ ਰਹੀ। ਕਬੱਡੀ ਦੌਰਾਨ ਬੈਸਟ ਰੇਡਰ ਕਮਲ ਨਵਾਂ ਪਿੰਡ ਅਤੇ ਬੈਸਟ ਜਾਫੀ ਅਰਸ਼ ਚੋਹਲਾ ਸਾਹਿਬ ਤੇ ਹੁਸ਼ਿਆਰ ਬਾਓਂਪੁਰ ਦੋਨੋਂ ਰਹੇ। ਇਸ ਮੌਕੇ ਕਰੀਬ 20 ਸਰਕਰਦਾ ਖਿਡਾਰੀਆਂ ਤੇ ਨਾਮਵਰ ਸਖਸ਼ੀਅਤਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸੈਕਰਾਮੈਂਟੋ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਬੱਡੀ ਫੈਡਰੇਸ਼ਨ ਵਲੋਂ ਪਹੁੰਚੇ ਸੁਰਿੰਦਰ ਸਿੰਘ ਅਟਵਾਲ, ਕੈਨੇਡਾ ਤੋਂ ਕਬੱਡੀ ਦੇ ਸਪੋਂਸਰ, ਉੱਘੇ ਬਿਜਨਸਮੈਨ ਅਮੋਲਕ ਗਾਖਲ, ਇਕਬਾਲ ਗਾਖਲ, ਮੱਖਣ ਸਿੰਘ ਬੈਂਸ ਮੱਲਾ ਬੇਦੀਆਂ, ਤੀਰਥ ਗਾਖਲ, ਨਰਿੰਦਰ ਥਾਂਦੀ ਚਾਰਟਰ ਅਮਰੀਕਾ, ਅਟਾਰਨੀ ਜਸਪ੍ਰੀਤ ਸਿੰਘ, ਜਸਪਾਲ ਸੈਣੀ ਤੇ ਹੋਰ ਸੈਂਕੜੈ ਸਖਸ਼ੀਅਤਾਂ ਹਾਜਰ ਸਨ ਜਿਨਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ । ਹਜਾਰਾਂ ਦੀ ਤਦਾਦ ਵਿੱਚ ਪਹੁੰਚੇ ਦਰਸ਼ਕਾਂ ਨੇ ਕਬੱਡੀ ਮੈਚਾਂ ਦਾ ਖੂਬ ਅਨੰਦ ਲਿਆ। ਇਹ ਕਬੱਡੀ ਟੂਰਨਾਮੈਂਟ ਖਿਡਾਉਣ ‘ਚ ਇੰਟਰਨੈਸ਼ਨਲ ਰੈਫਰੀਆਂ ਤੋ ਇਲਾਵਾ ਕੁਮੈਂਟੇਟਰਾਂ ਵਿਚ ਸਟੇਜ ਤੋ ਬੀਬੀ ਆਸ਼ਾ ਸ਼ਰਮਾ ਨੇ ਅਦਬ ਨਾਲ ਇਨਾਮਾਂ ਦੀ ਵੰਡ, ਸਨਮਾਨਾਂ ਦਾ ਸਿਲਸਿਲਾ ਸੰਭਾਲਿਆ ਤੇ ਗਰਾਊਂਡ ਦਾ ਮੱਖਣ ਅਲੀ, ਸੁਰਜੀਤ ਕਕਰਾਲੀ, ਲੱਖਾ ਸਿਧਵਾਂ, ਰਾਜਵਿੰਦਰ ਰੰਡਿਆਲਾ, ਸਵਰਨਾ ਮੱਲ੍ਹਾ, ਇਕਬਾਲ ਗਾਲਿਬ ਨੇ ਕੁਮੈਂਟਰੀ ਕੀਤੀ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸੈਕਰਾਮੈਂਟੋ ਵਲੋਂ ਅਗਲੇ ਵਰ੍ਹੇ ਇਸੇ ਸਥਾਨ ‘ਤੇ 1 ਅਕਤੂਬਰ ਨੂੰ ਇੰਟਰਨੈਸ਼ਲ ਕਬੱਡੀ ਕੱਪ ਕਰਵਾਉਣ ਦਾ ਐਲਾਨ ਕੀਤਾ ਗਿਆ।
Home / ਕੈਨੇਡਾ / ਸੈਕਰਾਮੈਂਟੋ ਵਿੱਚ ਕਰਵਾਏ ਗਏ ਇੰਟਰਨੈਸ਼ਨਲ ਕਬੱਡੀ ਕੱਪ ‘ਚ 25 ਹਜ਼ਾਰ ਡਾਲਰ ਦਾ ਇਨਾਮ ਕੈਨੇਡਾ ਦੀ ਟੀਮ ਨੇ ਜਿੱਤਿਆ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …