Breaking News
Home / ਕੈਨੇਡਾ / DASJARDINS ਫਾਇਨੈਂਸ਼ੀਅਲ ਸਕਿਊਰਿਟੀ ਵਲੋਂ ਕਰਵਾਇਆ ਗਿਆ ਫੈਮਿਲੀ GET-TOGETHER ਤੇ ਫੰਡਰੇਜ਼ਰ ਈਵੈਂਟ

DASJARDINS ਫਾਇਨੈਂਸ਼ੀਅਲ ਸਕਿਊਰਿਟੀ ਵਲੋਂ ਕਰਵਾਇਆ ਗਿਆ ਫੈਮਿਲੀ GET-TOGETHER ਤੇ ਫੰਡਰੇਜ਼ਰ ਈਵੈਂਟ

ਬਰੈਂਪਟਨ : ਬਰੈਂਪਟਨ ਦੇ ਚਿਕਯੂਕਸੀ ਪਾਰਕ ਵਿੱਚ ਵਿਚ ਦੇਸਜਰਦੀਨਸ ਫਾਇਨੈਂਸ਼ੀਅਲ ਸਕਿਊਰਿਟੀ ਵਲੋਂ ਫੰਡਰੇਜ਼ਰ ਈਵੈਂਟ ਕਰਵਾਇਆ ਗਿਆ। ਇਸ ਫੰਡ ਰੇਜ਼ਰ ‘ਚ ਇਕੱਠੀ ਹੋਈ ਧੰਨ ਰਾਸ਼ੀ ਵਿਲੀਅਮ ਓਸਟਰ ਹੈਲਥ ਸਿਸਟਮ ਨੂੰ ਦਿੱਤੀ ਜਾਵੇਗੀ। ਇਸ ਈਵੈਂਟ ਵਿਚ ਦੇਸਜਰਦੀਨਸ ਫਾਇਨੈਨਸ਼ੀਅਲ ਸਕਿਊਰਿਟੀ ਦੇ ਮੈਂਬਰਾਂ ਵਲੋਂ ਬਾਰਬੀਕਿਊ ਪਾਰਟੀ, ਫੈਮਿਲੀ together ਅਤੇ ਗਾਮੇਜ਼ ਵੀ ਰੱਖੀਆਂ ਗਈਆਂ ਅਤੇ ਇਕ ਵੌਕ ਦਾ ਵੀ ਆਯੋਜਨ ਕੀਤਾ ਗਿਆ। ਦੇਸਜਰਦੀਨਸ ਫਾਇਨੈਂਸ਼ੀਅਲ ਸਕਿਊਰਿਟੀ ਵਲੋਂ ਕਰਵਾਏ ਗਏ ਫੰਡ ਰੇਜ਼ਰ ਈਵੈਂਟ ਵਿਚ ਚਿਕਯੂਕਸੀ ਪਾਰਕ ਵਿਚ ਵੌਕ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਰੀਬ 70-80 ਮੈਂਬਰਾਂ ਨੇ ਹਿੱਸਾ ਲਿਆ। ਇਸ ਵੌਕ ਦਾ ਮੱਕਸਦ ਕਮਿਊਨਟੀ ਨੂੰ ਹੈਲਥ ਸੈਕਟਰ ਵਿਚ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਕਰਨਾ ਸੀ। ਇਸ ਈਵੈਂਟ ਹਰ ਵਰਗੇ ਦੇ ਗੇਮਜ਼ ਦਾ ਆਯੋਜਨ ਕੀਤਾ ਗਿਆ। । ਜੇਤੂ ਬੱਚਿਆਂ ਨੂੰ ਅਕਰਸ਼ਿਤ ਇਨਾਮ ਦਿੱਤੇ ਗਏ। ਕੁਦਰਤ ਦੀ ਮਾਰ ਝੇਲ ਰਹੇ ਡਿਸੈਬਲ ਬੱਚਿਆਂ ਨੂੰ ਖਾਸ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਨੇਕ ਈਵੈਂਟ ਵਿਚ ਜਿੱਥੇ ਬਹੁਤ ਸਾਰੇ ਮੈਬਰ ਪੁੱਜੇ ਉਥੇ ਉਨਟਾਰੀਓ ਦੇ ਪ੍ਰੀਮੀਅਰ ਡੌਗ ਵਲੋਂ ਵੀ ਇਸ ਸੰਸਥਾ ਨੂੰ ਖਾਸ ਤੌਰ ‘ਤੇ ਇੱਕ ਲਿਖਤੀ ਸੰਦੇਸ਼ ਰਾਹੀਂ ਆਪਣੀਆਂ ਸੁਭ ਕਾਮਨਾਵਾਂ ਭੇਜੀਆਂ ਗਈਆਂ। ਇਸ ਤਰਾਂ ਦੇ ਈਵੈਂਟ ਜਿੱਥੇ ਡਿਸੈਬਲ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਹਨ ਉਥੇ ਹੀ ਸਮਾਜ ਪਤ੍ਰੀ ਆਪਣੀਆਂ ਜ਼ਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਯਾਦ ਕਰਵਾਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …