ਅਹਿਮਦਗੜ੍ਹ : ਕੈਨੇਡਾ ਸੰਸਦੀ ਚੋਣਾਂ ‘ਚ ਸੰਸਦ ਮੈਂਬਰ ਚੁਣੀ ਗਈ ਰੂਬੀ ਸਹੋਤਾ ਦੇ ਜੱਦੀ ਪਿੰਡ ਜੰਡਾਲੀ(ਅਹਿਮਦਗੜ੍ਹ) ਵਿਖੇ ਉਨ੍ਹਾਂ ਦੇ ਹਮਾਇਤੀਆਂ ਨੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ। ਇਥੋਂ ਦੇ ਜੰਮਪਲ ਹਰਬੰਸ ਸਿੰਘ ਜੰਡਾਲੀ ਦੀ ਹੋਣਹਾਰ ਸਪੁੱਤਰੀ ਰੂਬੀ ਸਹੋਤਾ, ਜੋ ਦੂਸਰੀ ਵਾਰ ਕੈਨੇਡਾ ਵਿਖੇ ਸੰਸਦ ਮੈਂਬਰ ਬਣੀ ਹੈ, ਦੀ ਜਿੱਤ ਦੀ ਖੁਸ਼ੀ ‘ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ।
ਰੂਬੀ ਸਹੋਤਾ ਦੀ ਜਿੱਤ ‘ਤੇ ਜੰਡਾਲੀ ‘ਚ ਖੁਸ਼ੀ ਦਾ ਮਾਹੌਲ
RELATED ARTICLES

