ਟੋਰਾਂਟੋ/ਹਰਜੀਤ ਬੇਦੀ : ਪਿਛਲੇ ਦਿਨੀ ਕੌਮਾਂਤਰੀ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਕੈਨੇਡਾ ਆ ਗਏ ਹਨ। ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਤੋਂ ਬਿਨਾਂ ਹੋਰ ਅਗਾਂਹਵਧੂ ਤੇ ਲੋਕ-ਪੱਖੀ ਜਥੇਬੰਦੀਆਂ ਵਲੋਂ ਉਹਨਾਂ ਦੇ ਇੱਥੇ ਆਉਣ ‘ਤੇ ਖੁਸ਼ੀ ਪ੍ਰਗਟਾਈ ਗਈ ਅਤੇ ਨਿੱਘਾ ਸਵਾਗਤ ਕੀਤਾ ਗਿਆ। ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੇ ਆਗੂਆਂ ਬਲਦੇਵ ਰਹਿਪਾ ਅਤੇ ਨਿਰਮਲ ਸੰਧੂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸੁਸਾਇਟੀ ਦੀ ਜਨਰਲ ਬਾਡੀ ਮੀਟਿੰਗ 25 ਨਵੰਬਰ ਦਿਨ ਐਤਵਾਰ 12:30 ਵਜੇ ਮਰੋਕ ਲਾਅ ਆਫਿਸ 80, ਮੈਰੀਟਾਈਮ ਓਨਟਾਰੀਓ ਬੁਲੇਵਾਡ, ਬਰੈਂਪਟਨ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਮੈਂਬਰਾਂ ਨੂੰ ਐਜੂਕੇਟ ਅਤੇ ਅਵੇਅਰ ਕਰਨ ਲਈ ਪ੍ਰੋਗਰਾਮ ਹੋਵੇਗਾ। ਬਲਵਿੰਦਰ ਬਰਨਾਲਾ ‘ਰੈਸ਼ਨਲਇਜ਼ਮ ਅਤੇ ਰਿਲੀਜ਼ਨ’ ਬਾਰੇ ਆਪਣੇ ਵਿਚਾਰ ਰੱਖਣਗੇ। ਇਸ ਪ੍ਰੋਗਰਾਮ ਦੇ ਦੂਜੇ ਬੁਲਾਰੇ ਡਾ: ਬਲਜਿੰਦਰ ਸੇਖੋਂ ਹੋਣਗੇ, ਜਿਨ੍ਹਾਂ ਦਾ ਵਿਸ਼ਾ ਹੋਵੇਗਾ ‘ਕਰਾਈਸਸ ਆਫ ਸ਼ੋਸ਼ਲਿਜਮ’। ਇਸ ਤੋਂ ਬਾਅਦ ਇਹਨਾਂ ਬਾਰੇ ਸਵਾਲ ਜਵਾਬ ਅਤੇ ਬਹਿਸ ਹੋਵੇਗੀ। ਇਹਨਾਂ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਹਿੱਤ ਸਾਰੇ ਮੈਂਬਰਾਂ ਨੂੰ ਪਹੁੰਚਣ ਲਈ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਜਨਰਲ ਏਜੰਡੇ ‘ਤੇ ਗੱਲਬਾਤ ਹੋਵੇਗੀ ਅਤੇ ਮੈਂਬਰਾਂ ਦੇ ਸੁਝਾਅ ਲਏ ਜਾਣਗੇ। ਕਿਸੇ ਵੀ ਤਰ੍ਹਾਂ ਦੀ ਮਾਨਸਿਕ ਉਲਝਣ ਤੋਂ ਬਚਣ, ਵਹਿਮਾਂ ਭਰਮਾਂ ਤੋਂ ਛੁਟਕਾਰਾ ਪ੍ਰਾਪਤ ਕਰਨ, ਤਰਕਸ਼ੀਲ ਸਾਹਿਤ ਪ੍ਰਾਪਤ ਕਰਨ ਜਾਂ ਸੁਸਾਇਟੀ ਸਬੰਧੀ ਕਿਸੇ ਵੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450, ਡਾ: ਬਲਜਿੰਦਰ ਸੇਖੋਂ ਨਾਲ 905-781-1197 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …