Breaking News
Home / ਭਾਰਤ / ਨਿਊਜ਼ੀਲੈਂਡ ‘ਚ ਦੋ ਪੰਜਾਬੀਆਂ ਸਮੇਤ ਪੰਜ ਭਾਰਤੀ ਬਣੇ ਸੰਸਦ ਮੈਂਬਰ

ਨਿਊਜ਼ੀਲੈਂਡ ‘ਚ ਦੋ ਪੰਜਾਬੀਆਂ ਸਮੇਤ ਪੰਜ ਭਾਰਤੀ ਬਣੇ ਸੰਸਦ ਮੈਂਬਰ

ਕੰਵਲਜੀਤ ਸਿੰਘ ਬਖਸ਼ੀ ਚੌਥੀ ਵਾਰ ਤੇ ਡਾ.ਪਰਮਜੀਤ ਕੌਰ ਪਰਮਾਰ ਦੂਜੀ ਵਾਰ ਸੰਸਦ ‘ਚ ਪਹੁੰਚੇ
ਨਵੀਂ ਦਿੱਲੀ/ਬਿਊਰੋ ਨਿਊਜ਼
ਨਿਊਜ਼ੀਲੈਂਡ ਦੀਆਂ 52ਵੀਂਆਂ ਆਮ ਚੋਣਾਂ ‘ਚ ਦੋ ਪੰਜਾਬੀਆਂ ਸਮੇਤ ਪੰਜ ਭਾਰਤੀ ਸੰਸਦ ਮੈਂਬਰ ਚੁਣੇ ਗਏ ਹਨ। ਇਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ।
ਆਮ ਚੋਣਾਂ ਵਿਚ ਕੰਵਲਜੀਤ ਸਿੰਘ ਬਖ਼ਸ਼ੀ ਇਕਲੌਤੇ ਅਜਿਹੇ ਸਿੱਖ ਸੰਸਦ ਮੈਂਬਰ ਬਣੇ ਹਨ ਜਿਨ੍ਹਾਂ ਨੇ ਚੌਥੀ ਵਾਰ ਜਿੱਤ ਦਰਜ ਕੀਤੀ ਹੈ। ਸਾਲ 2001 ਵਿਚ ਭਾਰਤ ਤੋਂ ਨਿਊਜ਼ੀਲੈਂਡ ਗਏ ਸ. ਬਖਸ਼ੀ 2008 ਤੋਂ ਲਗਾਤਾਰ ਸੰਸਦ ਮੈਂਬਰ ਬਣ ਰਹੇ ਹਨ ਅਤੇ 2015 ਤੋਂ ਲੈ ਕੇ 2017 ਤਕ ਉਹ ਨਿਊਜ਼ੀਲੈਂਡ ਦੀ ਕਾਨੂੰਨ ਵਿਵਸਥਾ ਕਮੇਟੀ ਦੇ ਚੇਅਰਮੈਨ ਵੀ ਰਹੇ ਹਨ। ਇਸੇ ਤਰ੍ਹਾਂ ਸਾਲ 1995 ਵਿਚ ਪੰਜਾਬ ਦੇ ਹੁਸ਼ਿਆਰਪੁਰ ਤੋਂ ਨਿਊਜ਼ੀਲੈਂਡ ਗਈ ਡਾ. ਪਰਮਜੀਤ ਕੌਰ ਪਰਮਾਰ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ। ਡਾ. ਪਰਮਜੀਤ ਕੌਰ ਪਰਮਾਰ ਦੂਜੀ ਵਾਰ ਸੰਸਦ ਵਿਚ ਪੁੱਜੀ ਹੈ। ਨਿਊਜ਼ੀਲੈਂਡ ‘ਚ ਪੀ.ਐਚ.ਡੀ. ਕਰਨ ਮਗਰੋਂ ਬਤੌਰ ਵਿਗਿਆਨੀ ਕੰਮ ਕਰਨ ਵਾਲੀ ਡਾ.ਪਰਮਾਰ ਨਿਊਜ਼ੀਲੈਂਡ ਸਰਕਾਰ ਵਿਚ ਹੀ ਫ਼ੈਮਿਲੀ ਕਮਿਸ਼ਨਰ ਵੀ ਰਹਿ ਚੁੱਕੀ ਹੈ। ਭਾਰਤੀ ਮੂਲ ਦੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਨੇ ਵੀ ਲੇਬਰ ਪਾਰਟੀ ਦੀ ਟਿਕਟ ‘ਤੇ ਬਾਜ਼ੀ ਮਾਰੀ ਹੈ। ਉਹ ਪਹਿਲੀ ਵਾਰ ਜਿੱਤ ਕੇ ਨਿਊਜ਼ੀਲੈਂਡ ਦੀ ਸੰਸਦ ਵਿਚ ਪੁੱਜੀ ਹੈ।
11 ਸਤੰਬਰ ਤੋਂ ਚੱਲ ਰਹੀਆਂ ਚੋਣਾਂ ਸਨਿਚਰਵਾਰ ਨੂੰ ਖ਼ਤਮ ਹੋਣ ਮਗਰੋਂ ਜੋ ਰੁਝਾਨ ਆਏ, ਉਨ੍ਹਾਂ ਮੁਤਾਬਕ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ 58 ਸੀਟਾਂ ‘ਤੇ ਕਾਬਜ਼ ਹੋ ਚੁੱਕੀ ਹੈ, ਪਰ ਸੱਤਾ ਪ੍ਰਾਪਤ ਕਰਨ ਲਈ 61 ਸੀਟਾਂ ਦੀ ਜ਼ਰੂਰਤ ਹੈ। ਰਾਸ਼ਟਰੀ ਪਾਰਟੀ ਦੇ 41 ਉਮੀਦਵਾਰ ਲੋਕਾਂ ਨੇ ਚੁਣ ਕੇ ਭੇਜੇ ਹਨ, ਉਥੇ ਹੀ 17 ਉਮੀਦਵਾਰ ਪਾਰਟੀ ਵੋਟਾਂ ਨਾਲ ਸੰਸਦ ਪੁੱਜੇ ਹਨ। ਰਾਸ਼ਟਰੀ ਪਾਰਟੀ ਨੇ ਪਿਛਲੀ ਵਾਰ ਵੀ 58 ਸੀਟਾਂ ‘ਤੇ ਕਬਜ਼ਾ ਜਮਾਇਆ ਸੀ ਜਿਨ੍ਹਾਂ ਵਿਚ 39 ਚੁਣ ਕੇ ਆਏ ਹਨ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …