-0.3 C
Toronto
Thursday, January 8, 2026
spot_img
Homeਭਾਰਤਇਰਾਕ 'ਚ ਅਗਵਾ ਕੀਤੇ ਗਏ 39 ਭਾਰਤੀਆਂ ਦਾ ਸੱਚ ਆਇਆ ਸਾਹਮਣੇ

ਇਰਾਕ ‘ਚ ਅਗਵਾ ਕੀਤੇ ਗਏ 39 ਭਾਰਤੀਆਂ ਦਾ ਸੱਚ ਆਇਆ ਸਾਹਮਣੇ

ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿਚ 39 ਭਾਰਤੀਆਂ ਦੀ ਮੌਤ ਦੀ ਕੀਤੀ ਪੁਸ਼ਟੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜ ਸਭਾ ਵਿਚ ਇਰਾਕ ‘ਚ ਅਗਵਾ ਕੀਤੇ ਗਏ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਰਾਜ ਸਭਾ ਵਿਚ ਜਵਾਬ ਦਿੰਦੇ ਹੋਏ ਸੁਸ਼ਮਾ ਸਵਰਾਜ ਨੇ ਕਿਹਾ ਕਿ ਬਹੁਤ ਭਰੇ ਮਨ ਨਾਲ 39 ਭਾਰਤੀਆਂ ਦੇ ਇਰਾਕ ਵਿਚ ਮਾਰੇ ਜਾਣ ਦੀ ਖਬਰ ਦੀ ਮੈਂ ਪੁਸ਼ਟੀ ਕਰਦੀ ਹਾਂ। ਇਨ੍ਹਾਂ ਮਾਰੇ ਗਏ ਵਿਅਕਤੀਆਂ ਵਿਚ 31 ਪੰਜਾਬ ਨਾਲ ਸਬੰਧਤ ਸਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਰੇ ਮ੍ਰਿਤਕ ਵਿਅਕਤੀਆਂ ਦੇ ਡੀ.ਐਨ.ਏ. ਮਿਲ ਗਏ ਹਨ। ਮ੍ਰਿਤਕਾਂ ਦੇ ਸਰੀਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਜਾਵੇਗਾ। ਭਾਰਤ ਵਲੋਂ ਲਾਪਤਾ ਵਿਅਕਤੀਆਂ ਦੀ ਭਾਲ ਲਈ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੂੰ ਭੇਜਿਆ ਸੀ। ਭਾਰਤ ਨੇ ਇਕ ਬਹੁਤ ਡੂੰਘੀ ਜਾਂਚ ਤੋਂ ਬਾਅਦ ਜਿੱਥੇ ਇਨ੍ਹਾਂ ਨੂੰ ਭਾਰਤੀਆਂ ਨੂੰ ਦਫਨਾਇਆ ਗਿਆ ਸੀ, ਉਸ ਪਹਾੜ ਦੀ ਖੁਦਾਈ ਕਰਵਾਈ ਅਤੇ ਉਥੋਂ ਇਨ੍ਹਾਂ ਭਾਰਤੀਆਂ ਦੀ ਮੌਤ ਦੇ ਸਬੂਤ ਮਿਲੇ। ਫਿਰ ਇਨ੍ਹਾਂ ਦੇ ਡੀਐਨਏ ਲੈ ਕੇ ਜਾਂਚ ਕਰਵਾਈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਹਰ ਦੇਸ਼ ਵਾਸੀ ਨੂੰ ਇਰਾਕ ਵਿਚ ਮਾਰੇ ਗਏ ਭਾਰਤੀਆਂ ਦਾ ਦੁੱਖ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਹ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਨ।

RELATED ARTICLES
POPULAR POSTS