17 C
Toronto
Sunday, October 5, 2025
spot_img
Homeਭਾਰਤਮੋਦੀ ਵੱਲੋਂ ਫਿਰ ਅਮਰੀਕਾ ਦੀ ਤਿਆਰੀ

ਮੋਦੀ ਵੱਲੋਂ ਫਿਰ ਅਮਰੀਕਾ ਦੀ ਤਿਆਰੀ

37-8 ਜੂਨ ਨੂੰ ਜਾ ਸਕਦੇ ਹਨ ਅਮਰੀਕਾ, ਇਹ ਮੋਦੀ ਦਾ ਚੌਥਾ ਅਮਰੀਕੀ ਦੌਰਾ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ 7-8 ਜੂਨ ਨੂੰ ਅਮਰੀਕਾ ਦੇ ਦੌਰੇ ‘ਤੇ ਜਾ ਸਕਦੇ ਹਨ। ਇਹ ਦੌਰਾ ਖਾਸ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਸਿਰਫ ਦੁਵੱਲੇ ਮੁੱਦਿਆਂ ‘ਤੇ ਗੱਲ ਕੀਤੀ ਜਾਵੇਗੀ। ਇਹ ਮੋਦੀ ਦਾ ਚੌਥਾ ਅਮਰੀਕਾ ਦੌਰਾ ਹੈ ਪਰ ਪਹਿਲੀ ਵਾਰ ਉਹ ਸਟੇਟ ਵਿਜ਼ਿਟ ‘ਤੇ ਹੋਣਗੇ। ਮੋਦੀ ਇਸ ਦੌਰਾਨ ਅਮਰੀਕੀ ਸੰਸਦ ਮੈਂਬਰਾਂ ਦਰਮਿਆਨ ਭਾਸ਼ਣ ਵੀ ਦੇ ਸਕਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਯੂ.ਐਸ. ਏਸ਼ੀਆ ‘ਤੇ ਜ਼ਿਆਦਾ ਧਿਆਨ ਕੇਂਦਰਤ ਕਰ ਰਿਹਾ ਹੈ। ਮੋਦੀ ਦੇ ਦੌਰੇ ‘ਤੇ ਭਾਰਤ ਦੀ ਲੁੱਕ ਈਸਟ ਪਾਲਿਸੀ ‘ਤੇ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਯੂ.ਐਸ. ਕਾਂਗਰਸ ਦੇ ਜੁਆਇੰਟ ਸੈਸ਼ਨ ਨੂੂੰ ਸੰਬੋਧਨ ਕਰਨਗੇ, ਇਹ ਮਹੱਤਵਪੂਰਨ ਗੱਲ ਹੈ।
ਸੂਤਰਾਂ ਮੁਤਾਬਕ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਆਪਣੇ ਦੂਸਰੇ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ ਮੋਦੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ। ਓਬਾਮਾ ਕੁਝ ਇਸੇ ਤਰ੍ਹਾਂ ਹੀ ਦੁਨੀਆ ਦੇ ਹੋਰ ਨੇਤਾਵਾਂ ਨਾਲ ਵੀ ਮਿਲ ਰਹੇ ਹਨ। ਅਗਲੇ ਸਾਲ ਜਨਵਰੀ ਵਿਚ ਬਰਾਕ ਓਬਾਮਾ ਦਾ ਅਮਰੀਕੀ ਰਾਸ਼ਟਰਪਤੀ ਵਜੋਂ ਕਾਰਜਕਾਲ ਖਤਮ ਹੋ ਰਿਹਾ ਹੈ।

RELATED ARTICLES
POPULAR POSTS