10.1 C
Toronto
Wednesday, September 23, 2026
spot_img
Homeਭਾਰਤਕੁੱਪਵਾੜਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ

ਕੁੱਪਵਾੜਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ

ਚਾਰ ਜਵਾਨ ਸ਼ਹੀਦ, ਚਾਰ ਜ਼ਖ਼ਮੀ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਅੱਜ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਵਿਚ ਸੁਰੱਖਿਆ ਬਲਾਂ ਅਤੇ ਪੁਲਿਸ ਦੇ ਦੋ-ਦੋ ਜਵਾਨ ਸ਼ਹੀਦ ਹੋ ਗਏ ਹਨ। ਚਾਰ ਪੁਲਿਸ ਮੁਲਾਜ਼ਮ ਜਵਾਨ ਜ਼ਖ਼ਮੀ ਵੀ ਹੋਏ ਹਨ। ਇਹ ਮੁਕਾਬਲਾ ਉਸੇ ਜਗ੍ਹਾ ਹੋਇਆ, ਜਿੱਥੇ ਪਿਛਲੇ ਦਿਨ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਮੁਕਾਬਲਾ ਕੁੱਪਵਾੜਾ ਦੇ ਹਲਮਤਪੋਰਾ ਇਲਾਕੇ ਵਿਚ ਹੋਇਆ। ਫੌਜ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਅੱਜ ਸਵੇਰੇ ਫੌਜ ਸਰਚ ਅਪਰੇਸ਼ਨ ‘ਤੇ ਸੀ, ਤਦ ਅੱਤਵਾਦੀਆਂ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ।

RELATED ARTICLES
POPULAR POSTS