ਦਾੜੀ ਰੱਖਣ ਤੇ ਅਧਿਆਪਕਾਂ ਦੀ ਤਨਖਾਹ ਵਿਚ ਹੋਵੇਗੀ ਕਟੌਤੀ
ਚਮਕੀਲੇ ਕੱਪੜੇ ਪਾਉਣ ਤੇ ਮਹਿਲਾ ਅਧਿਆਪਕਾਂ ਨੂੰ ਵੀ ਭੁਗਤਣਾ ਪਵੇਗਾ ਜੁਰਮਾਨਾ
ਚੰਡੀਗੜ੍ਹ / ਪ੍ਰਿੰਸ ਗਰਗ
ਇਹਨੀ ਦਿਨੀ ਬਿਹਾਰ ਦੇ ਸਿੱਖਿਆ ਵਿਭਾਗ ਦੇ ਮੁੱਖ ਸਕੱਤਰ ਕੇ ਕੇ ਪਾਠਕ ਚਰਚਾ ਦੇ ਵਿਚ ਹਨ , ਸਿੱਖਿਆ ਵਿਭਾਗ
ਦੇ ਹਾਲਤ ਵਿਚ ਸੁਧਾਰ ਲਿਆਉਣ ਲਈ ਲਗਾਤਾਰ ਐਕਸ਼ਨ ਦੇ ਵਿਚ ਹਨ | ਬਿਹਾਰ ਦੇ ਜਿਲਾ ਬੇਗ਼ੁਸਰਾਏ ਦੇ ਸਿੱਖਿਆ ਅਧਿਕਾਰੀ ਦੁਆਰਾ ਬੀਤੇ ਦਿਨੀ ਸੁਕੁਰਵਾਰ ਨੂੰ ਅਧਿਆਪਕਾਂ ਦੇ ਨਾਂ ਇਕ ਫਾਰਮਾਂ ਜਾਰੀ ਕੀਤਾ ਗਿਆ , ਅਤੇ ਇਸ ਫ਼ਰਮਾਨ ਉਸ ਦਿਨ ਤੋਂ ਹੀ ਹਲਚਲ ਮਚਾ ਰੱਖੀ ਹੈ ਅਤੇ ਅਧਿਆਪਕ ਲਗਾਤਾਰ ਇਸ ਫ਼ਰਮਾਨ ਦਾ ਵਿਰੋਧ ਕਰਦੇ ਨਾਜਰ ਆ ਰਹੇ ਹਨ |
ਕੀ ਹੈ ਫ਼ਰਮਾਨ ਵਿਚ ਲਿਖਿਆ
ਜਿਲਾ ਸਿੱਖਿਆ ਅਧਿਕਾਰੀ ਨੇ ਆਦੇਸ਼ ਜਾਰੀ ਕਰਦਿਆਂ ਨੋਟਿਸ ਵਿਚ ਲਿਖਿਆ ਹੈ ਕਿ ਜਿਲੇ ਦੇ ਸਕੂਲਾਂ ਵਿੱਚ ਕੋਈ ਵੀ ਅਧਿਆਪਕ ਦਾੜ੍ਹੀ ਰੱਖ ਕਿ ਨਹੀਂ ਆਵੇਗਾ | ਅਤੇ ਨਾਂ ਹੀ ਕੋਈ ਜੀਨਸ ਟੀ – ਸ਼ਰਟ ਪਾ ਕੇ ਆਵੇਗਾ , ਇਸਦੇ ਬਾਵਜੂਦ ਅਗਰ ਅਗਰ ਨਿਰੀਖਣ ਦੌਰਾਨ ਕੋਈ ਅਧਿਆਪਕ ਹਨ ਹਨ ਆਦੇਸ਼ਾ ਦਾ ਪਾਲਣ ਕਰਦਾ ਹੋਇਆ ਨਾਂ ਦਿਖਾਈ ਦਿੱਤਾ ਤਾ ਉਸਦੀ ਤਨਖਾਹ ਕੱਟ ਲਈ ਜਾਵੇਗੀ |
ਇਸਦੇ ਨਾਲ ਹੀ ਡੀਈਓ ਨੇ ਮਹਿਲਾ ਅਧਿਆਪਕਾਂ ਦੇ ਸਬੰਧ ਵਿੱਚ ਵੀ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਚਮਕਦਾਰ ਅਤੇ ਗੂੜੇ ਰੰਗ ਦੇ ਕੱਪੜੇ ਪਾਉਣ ਤੇ ਪਾਬੰਧੀ ਹੋਵੇਗੀ ਅਗਰ ਕੋਈ ਹੁਕਮਾਂ ਡੀ ਪਾਲਣਾ ਕਰਦਾ ਹੋਇਆ ਨਾਂ ਪਾਇਆ ਗਿਆ ਤਾ ਆਦੇਸ਼ ਅਨੁਸਾਰ ਤਨਖਾਹ ਕੱਟੀ ਜਾਵੇਗੀ , |