ਨਵੀਂ ਦਿੱਲੀ : ਪੰਜ ਰਾਜਾਂ ਦੇ ਚੋਣ ਨਤੀਜਿਆਂ ਨੇ ਜਿਵੇਂ ਸੰਕੇਤ ਦਿੱਤਾ ਹੈ ਕਿ ਭਾਰਤ ਕਾਂਗਰਸ ਮੁਕਤ ਹੋਣ ਵੱਲ ਵਧ ਰਿਹਾ ਹੈ। ਵੈਸਟ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਅਸਾਮ ਵਿਚ ਕਾਂਗਰਸ ਦਾ ਜਿੱਥੇ ਸਫਾਇਆ ਹੋ ਗਿਆ, ਉਥੇ ਉਸ ਨੇ ਜਿਸ ਨਾਲ ਵੀ ਸਾਂਝ ਪਾਈ, ਉਹ ਪਾਰਟੀ ਵੀ ਡੁੱਬ ਗਈ। ਨਵਾਂ ਇਤਿਹਾਸ ਸਿਰਜਦਿਆਂ ਅਸਾਮ ਵਿਚ ਬੀਜੇਪੀ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ। ਇਸੇ ਤਰ੍ਹਾਂ ਬੰਗਾਲ ਵਿਚ ਮੁੜ ਤੋਂ ਮਮਤਾ ਬੈਨਰਜੀ ਅਤੇ ਤਾਮਿਲਨਾਡੂ ਵਿਚ ਜੈਲਲਿਤਾ ਦੀ ਸਰਕਾਰ ਬਣਨਾ ਤੈਅ ਹੋ ਗਿਆ ਹੈ। ਕੇਰਲ ਵਿਚ ਐਲਡੀਐਫ ਨੂੰ ਜਿੱਤ ਹਾਸਲ ਹੋਈ ਹੈ। ਇਕ ਮਾਤਰ ਪੁਡੂਚੇਰੀ ਹੀ ਇਕ ਅਜਿਹਾ ਰਾਜ ਹੈ, ਜਿੱਥੇ ਕਾਂਗਰਸ ਅਤੇ ਡੀਐਮਕੇ ਨੇ ਮਿਲ ਕੇ ਚੋਣ ਲੜੀ ਤੇ ਜੇਤੂ ਰਹੀ। ਵੈਸਟ ਬੰਗਾਲ ਵਿਚ 294 ਵਿਚੋਂ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ 211 ਸੀਟਾਂ ਜਿੱਤ ਕੇ ਭਾਰੀ ਬਹੁਮਤ ਨਾਲ ਸੱਤਾ ਵਿਚ ਵਾਪਸ ਪਰਤੀ। ਇਸੇ ਤਰ੍ਹਾਂ ਤਾਮਿਲਨਾਡੂ ਵਿਚ ਵੀ ਜੈਲਲਿਤਾ ਦੀ ਪਾਰਟੀ ਨੇ 134 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ। ਜਦੋਂ ਕਿ ਕੇਰਲ ਵਿਚ ਐਲਡੀਐਫ ਨੂੰ 140 ਵਿਚੋਂ 85 ਸੀਟਾਂ ਨਾਲ ਸਪੱਸ਼ਟ ਬਹੁਮਤ ਹਾਸਲ ਹੋਇਆ ਹੈ। ਅਸਾਮ ਵਿਚ 126 ਸੀਟਾਂ ਵਿਚੋਂ ਬੀਜੇਪੀ ਅਤੇ ਉਸਦੇ ਸਹਿਯੋਗੀ ਦਲ 126 ਵਿਚੋਂ 86 ਸੀਟਾਂ ਜਿੱਤ ਕੇ ਸੱਤਾ ਵਿਚ ਪਹੁੰਚ ਗਏ ਹਨ। ਪੁਡੂਚੇਰੀ ਵਿਚ ਕਾਂਗਰਸ ਅਤੇ ਡੀਐਮਕੇ ਨੇ 30 ਵਿਚੋਂ 17 ਸੀਟਾਂ ‘ਤੇ ਜਿੱਤ ਹਾਸਲ ਕਰਕੇ ਬਹੁਮਤ ਹਾਸਲ ਕੀਤਾ ਹੈ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …