ਬਰੈਂਪਟਨ : ਸਰਦੀ ਅਤੇ ਬਰਫ਼ਬਾਰੀ ਦੇ ਮੌਸਮ ਨੂੰ ਦੇਖਦਿਆਂ ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਾਰਿਸ਼ ਅਤੇ ਬਰਫ਼ ਦੇ ਮੌਸਮ ‘ਚ ਡਰਾਈਵਿੰਗ ਕਰਦਿਆਂ ਖ਼ਾਸ ਸਾਵਧਾਨੀ ਦੀ ਵਰਤ਼ੋਂ ਕਰਨ। ਪੀਲ ਪੁਲਿਸ ਨੇ ਦੱਸਿਆ ਗਿੱਲੀਆਂ ਸੜਕਾਂ ਉਪਰ ਕਾਰਾਂ-ਗੱਡੀਆਂ ਅਕਸਰ ਫਿਸਲ ਜਾਂਦੀਆਂ ਹਨ, ਜਿਸ ਕਰਕੇ ਕਾਫ਼ੀ ਦੁਰਘਟਨਾਵਾਂ ਹੋ ਜਾਂਦੀਆਂ ਹਨ। ਪੁਲਿਸ ਅਫਸਰਾਂ ਨੇ ਆਪਣੀਆਂ ਗੱਡੀਆਂ ਨੂੰ ਗਿੱਲੀਆਂ ਸੜਕਾਂ ‘ਤੇ ਚਲਾ ਕੇ ਦਿਖਾਇਆ ਕਿ ਕਿਸ ਤਰ੍ਹਾਂ ਗੱਡੀ ਦਾ ਵਿਹਾਰ ਗਿੱਲੀ ਸੜਕ ‘ਤੇ ਬਦਲ ਜਾਂਦਾ ਹੈ। ਗਿੱਲੀਆਂ ਸੜਕਾਂ ‘ਤੇ ਗੱਡੀਆਂ ਦੀ ਬ੍ਰੇਕ ਅਤੇ ਸਟੀਅਰਿੰਗ ‘ਤੇ ਕੰਟਰੋਲ ਘਟ ਜਾਂਦਾ ਹੈ। ਇਸ ਕਰਕੇ ਸਲਾਹ ਦਿੱਤੀ ਜਾਂਦੀ ਹੈ ਕਿ ਗੱਡੀ ਦੀ ਰਫ਼ਤਾਰ ਹੌਲੀ-ਹੌਲੀ ਵਧਾਓ ਤੇ ਬਰੇਕ ਵੀ ਇਕ ਦਮ ਨਾ ਲਗਾਓ।
ਬਰਫਵਾਰੀ ਦੇ ਮੌਸਮ ‘ਚ ਪੀਲ ਪੁਲਿਸ ਨੇ ਲੋਕਾਂ ਨੂੰ ਕੀਤਾ ਸਾਵਧਾਨ
RELATED ARTICLES

