24.4 C
Toronto
Tuesday, September 16, 2025
spot_img
Homeਕੈਨੇਡਾਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਜੂ ਦਾ ਟੂਰ ਲਾਇਆ

ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਜੂ ਦਾ ਟੂਰ ਲਾਇਆ

ਬਰੈਂਪਟਨ : 9 ਸਤੰਬਰ ਸੋਮਵਾਰ ਨੂੰ ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਟੋਰੰਟੋ ਜੂ ਦਾ ਤੀਜਾ ਸਫਲ ਟੂਰ ਲਾਇਆ। ਕੋਈ 10 ਕੁ ਵਜੇ ਟ੍ਰੀਲਾਈਨ ਪਾਰਕ ਤੋਂ ਚੱਲ ਕੇ 11 ਵਜੇ ਦੇ ਕਰੀਬ ਜੂ ਦੇ ਮੇਨ ਗੇਟ ਲਾਗੇ ਪਹੁੰਚਿਆ ਗਿਆ। ਗਰੁੱਪ ਫੋਟੋ ਖਿੱਚੀ ਗਈ। ਇਸ ਦਿਨ ਸੀਨੀਅਰਸ ਦੀ ਐਂਟਰੀ ਮੁਫਤ ਹੋਣ ਕਰਕੇ ਕਾਫੀ ਰੌਣਕਾਂ ਸਨ। ਅੰਦਰ ઑਜੂਮ ਮੋਬਾਈਲ਼ ਨਾਂ ਦੀ ਗੱਡੀ ਜੂ ਦਾ ਗੇੜਾ ਲਵਾਉਣ ਲਈ ਉਪਲਬਧ ਸੀ ਸੋ ਕੁਝ ਲੋਕ ਪੈਦਲ ਅਤੇ ਕੁਝ ਗੱਡੀ ਰਾਹੀਂ ਤਰ੍ਹਾਂ ਤਰ੍ਹਾਂ ਦੇ ਜਾਨਵਰਾਂ ਦੀ ਦੁਨੀਆਂ ਦੇਖਣ ਲਈ ਤੁਰ ਪਏ। ਕੁਝ ਜਾਨਵਰਾਂ ਲਈ ਇਨਡੋਰ ਬਾੜੇ ਬਣਾਏ ਗਏ ਸਨ ‘ਤੇ ਬਹੁਤੇ ਖੁੱਲ੍ਹੀ ਜਗਾਹ ਵਿੱਚ ਵਿਚਰ ਰਹੇ ਸਨ। ਕਈ ਜਾਨਵਰ ਆਰਾਮ ਫਰਮਾ ਰਹੇ ਸਨ ਅਤੇ ਭੀੜ ਵੱਲ ਦੇਖ ਹੈਰਾਨੀ ਪ੍ਰਗਟ ਕਰ ਰਹੇ ਸਨ। ਜਾਪਦਾ ਸੀ ਕਹਿ ਰਹੇ ਹੋਣ ઑਇਹ ਭੀੜਾਂ ਆਰਾਮ ‘ਚ ਖਲਲ ਪਾਉਣ ਕਿੱਧਰੋਂ ਬਹੁੜ ਪਈਆਂ਼। ਸਾਥੀ ਜਾਨਵਰ ਦੱਸਦਾ ਹੋਣੈ ਮੁਫਤ ਦਾ ਮੇਲਾ ਜੁ ਹੋਇਆ਼। ਜਗ੍ਹਾ ਜਗ੍ਹਾ ਹਰੇ ਭਰੇ ਪਾਰਕਾਂ ਵਿਚ ਬੈਂਚਾਂ ਸਨ ਜਿੱਥੇ ਬੈਠ ਸਭ ਨਾਲ ਲਿਆਂਦੇ ਭੋਜਨ ਦਾ ਅਨੰਦ ਮਾਣ ਰਹੇ ਸਨ। ਕੋਈ ਸਾਢੇ ਕੁ ਪੰਜ ਵਜੇ ਵਾਪਸੀ ਦਾ ਸਮਾਂ ਮਿਥਿਆ ਗਿਆ ਸੀ ਸੋ ਘਰਾਂ ਨੂੰ ਚਾਲੇ ਪਾਏ ਗਏ। ਪ੍ਰਧਾਨ ਵਤਨ ਸਿੰਘ ਗਿੱਲ, ਜਨਰਲ ਸੈਕਟਰੀ ਹਰਪਾਲ ਸਿੰਘ ਛੀਨਾ, ਰਤਨ ਸਿੰਘ ਚੀਮਾ ਅਤੇ ਸਾਥੀ ਡਾਇਰੈਕਟਰਾਂ ਦੀ ਟੀਮ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਇਸ ਨਵੇਂ ਬਣੇ ਕਲੱਬ ਦੇ ਟੂਰ ਪ੍ਰੋਗਰਾਮਾਂ ਨੂੰ ਸਿਰੇ ਚਾੜ੍ਹਿਆ।
5 ਅਕਟੂਬਰ ਦਿਨ ਸ਼ਨੀਵਾਰ ਦੁਪਿਹਰ ਇੱਕ ਵਜੇ ਮੇਅਫੀਲਡ ਗੁਰਦੁਆਰੇ ਲਾਗੇ ਬਣੀ ਬਿਲਡਿੰਗ ਵਿੱਚ ਇਸ ਕਲੱਬ ਦੀ ਜਨਰਲ ਬਾਡੀ ਮੀਟਿੰਗ ਅਤੇ ਫੇਅਰਵੈਲ ਮਿਲਣੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿੱਚ ਸਭ ਮੈਂਬਰਾਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਕਲੱਬ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ।

RELATED ARTICLES
POPULAR POSTS