5.2 C
Toronto
Friday, January 9, 2026
spot_img
Homeਕੈਨੇਡਾਸ. ਭਗਤ ਸਿੰਘ ਸਬੰਧੀ ਸਮਾਗਮ 27 ਨੂੰ

ਸ. ਭਗਤ ਸਿੰਘ ਸਬੰਧੀ ਸਮਾਗਮ 27 ਨੂੰ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਰਵਾਸੀ ਪੰਜਾਬੀ ਪੈਨਸ਼ਨਰਜ਼ ਐਸੋਸ਼ੀਏਸ਼ਨ ਅਤੇ ਫਰੈਂਡਜ਼ ਕਲੱਬ ਵੱਲੋਂ ਸਾਂਝੇ ਤੌਰ ‘ਤੇ 27 ਮਾਰਚ ਐਤਵਾਰ ਨੂੰ ਸ਼ਹੀਦੇ ਆਜ਼ਮ ਸ. ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਜਿਕ ਸਮਾਗਮ ਬਰੈਂਪਟਨ ਦੇ ਗਰੈਂਡ ਤਾਜ ਰੈਸਟ੍ਰੋਰੈਂਟ 80 ਮੈਰੀਟਾਈਮ ਰੋਡ (ਨੇੜੇ ਕੁਈਨ ਐਂਡ ਏਅਰਪੋਰਟ ਰੋਡ) ਵਿਖੇ ਬਾਅਦ ਦੁਪਿਹਰ 12 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਮੱਲ ਸਿੰਘ ਬਾਸੀ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਸ਼ਹੀਦਾਂ ਦੀ ਯਾਦ ਵਿੱਚ ਕਵਿਤਾ, ਗੀਤ, ਲੇਖ ਅਤੇ ਗੱਲਬਾਤ ਰਾਹੀ ਹਾਜ਼ਰੀਨ ਵੱਲੋਂ ਹਾਜ਼ਰੀ ਲੁਆਈ ਜਾਵੇਗੀ ਉੱਥੇ ਹੀ ਰੋਪੜ ਜ਼ਿਲ੍ਹੇ ਨਾਲ ਇੱਥੇ ਵੱਸਦੇ 85 ਸਾਲ ਅਤੇ ਇਸ ਤੋਂ ਵਧੇਰੀ ਉਮਰ ਦੇ ਉਹ ਵਿਅਕਤੀ ਜਿਹਨਾਂ ਨੇ ਖੇਤੀਬਾੜੀ, ਖੇਡਾਂ, ਸਿਆਸਤ ਅਤੇ ਹੋਰ ਖੇਤਰਾਂ ਵਿੱਚ ਅਹਿਮ ਮੱਲਾਂ ਮਾਰੀਆਂ ਹੋਣ, ਨੂੰ ਵਿਸ਼ੇਸ਼ ਤੌਰ ‘ਤੇ਼ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਚਾਹ ਪਾਣੀ ਦਾ ਵੀ ਪ੍ਰਬੰਧ ਹੋਵੇਗਾ।

RELATED ARTICLES
POPULAR POSTS