ਪਾਰਕ ਸਾਡੇ ਸ਼ਹਿਰਾਂ ਦੇ ਲਿਵਿੰਗ ਰੂਮ ਅਤੇ ਵਿਹੜੇ ਹਨ। ਇਸ ਵਕਤ ਸਾਡੀ ਅਬਾਦੀ ਦਾ 86 ਫੀਸਦੀ ਸੰਘਣੀਆਂ ਸ਼ਹਿਰੀ ਥਾਵਾਂ ‘ਤੇ ਰਹਿੰਦਾ ਹੈ ਅਤੇ ਪਾਰਕ ਹੀ ਅਜਿਹੇ ਸਥਾਨ ਹਨ, ਜਿੱਥੇ ਅਸੀਂ ਮਿਲਕੇ ਖਾਣਾ ਖਾਂਦੇ ਹਾਂ, ਕਸਰਤ ਕਰਦੇ ਹਾਂ ਅਤੇ ਲੋਕਾਂ ਨਾਲ ਮੇਲ-ਮਿਲਾਪ ਕਰਦੇ ਹਾਂ। ਇੱਕ ਨਵੀਂ ਸਟੱਡੀ ਸਾਹਮਣੇ ਆਈ ਹੈ, ਜਿਸ ਵਿੱਚ 20 ਮੁਲਕਾਂ ਵਿੱਚ 290 ਮਿਲੀਅਨ ਤੋਂ ਵੱਧ ਲੋਕਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ ਗਿਆ। ਇਸ ਮੁਤਾਬਕ ਜਿਹੜੇ ਲੋਕ ਕੁਦਰਤ ਦੇ ਨੇੜੇ ਰਹਿੰਦੇ ਹਨ ਅਤੇ ਬਾਹਰ ਖੁੱਲ੍ਹੇ ਵਾਤਾਵਰਣ ਵਿੱਚ ਸਮਾਂ ਬਿਤਾਉਂਦੇ ਹਨ, ਉਨ੍ਹਾਂ ਦੀ ਸਿਹਤ ਵਿੱਚ ਬਾਕੀ ਲੋਕਾਂ ਨਾਲੋਂ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਇਸ ਕਰਕੇ ਜਦੋਂ ਪਾਰਕਾਂ ਵਿੱਚ ਮੂਵੀ-ਨਾਈਟਸ, ਸਫਾਈ-ਮੁਹਿੰਮ ਜਾਂ ਫੈਸਟੀਵਲ ਆਦਿ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਉਨ੍ਹਾਂ ਵੱਲ ਖਿਚਿਆ ਜਾਂਦਾ ਹੈ ਤਾਂ ਲੋਕ ਸਿਹਤ ਪੱਖੋਂ ਤੰਦਰੁਸਤ, ਸਮਾਜਿਕ ਤੌਰ ‘ਤੇ ਇੱਕ ਦੂਜੇ ਨਾਲ ਜੁੜੇ ਹੋਏ ਅਤੇ ਮਾਨਸਿਕ ਤੌਰ ‘ਤੇ ਖੁਸ਼ ਮਹਿਸੂਸ ਕਰਦੇ ਹਨ।ઠ ਇਸ ਤੱਥ ਨੂੰ ਸਮਝਦੇ ਹੋਏ ਕਿ ਕੈਨੇਡੀਅਨ ਲੋਕ ਚੰਗੇ ਪਾਰਕਾਂ ਅਤੇ ਹਰੀਆਂ-ਭਰੀਆਂ ਥਾਵਾਂ ਨੂੰ ਬਹੁਤ ઠਅਹਿਮੀਅਤ ਦਿੰਦੇ ਹਨ, ਟੀ ਡੀ ਬੈਂਕ ਅਤੇ ‘ਪਾਰਕ ਪੀਪਲ’ ਨੇ ਕੈਨੇਡਾ ਭਰ ਵਿੱਚ ਪਾਰਕ ਗਰੁੱਪਾਂ ਨੂੰ 160 ਗਰਾਟਾਂ ਪ੍ਰਦਾਨ ਕੀਤੀਆਂ ਹਨ, ਜਿਸ ਨਾਲ ਸਿਟੀ ਪਾਰਕਾਂ ਵਿੱਚ ਈਵੈਂਟਸ ਅਤੇ ਹੋਰ ਗਤੀਵਿਧੀਆਂ ਕਰਵਾਉਣ ਵਿੱਚ ਮਦਦ ਮਿਲ ਸਕੇ। ਇਸ ਨਾਲ ਮਾਂਟਰੀਅਲ, ਵੈਨਕੂਵਰ, ਟੋਰਾਂਟੋ, ਔਟਵਾ ਅਤੇ ਕੈਲਗਰੀ ਵਰਗੇ ਸ਼ਹਿਰਾਂ ਵਿੱਚ ਕਰੀਬ 55 ਈਵੈਂਟਸ ਹੋਣਗੀਆਂ, ਜਿਨ੍ਹਾਂ ਵਿੱਚ ਮੂਵੀ-ਨਾਈਟਸ, ਪਾਰਕਾਂ ਦੀ ਸਫਾਈ-ਮੁਹਿੰਮ, ਫੈਸਟੀਵਲ, ਕਮਿਊਨਿਟੀ ਗਾਰਡਨਿੰਗ, ਸਕੇਟਬੋਰਡਿੰਗ ਸੈਸ਼ਨ ਅਤੇ ਬਹੁਤ ਕੁੱਝ ਹੋਰ ਸ਼ਾਮਲ ਹੈ। ਇਨ੍ਹਾਂ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਰਚਨਾਤਮਿਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ‘ਪਾਰਕ ਪੀਪਲਜ਼’ ਦੇ ਡੇਵ ਹਾਰਵੀ ਦਾ ਕਹਿਣਾ ਹੈ, ”ਸਿਟੀ ਪਾਰਕ ਇੱਕ ਖਾਲੀ ਕੈਨਵਸ ਦੀ ਤਰ੍ਹਾਂ ਹਨ, ਤੇ ਲੋਕ ਆਪਣੀ ਰਚਨਾਤਮਿਕਤਾ ਉਨ੍ਹਾਂ ਤੇ ਉਤਾਰ ਸਕਦੇ ਹਨ। ਟੀ ਡੀ ਪਾਰਕ ਪੀਪਲ ਗਰਾਂਟ ਨਾਲ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਸਿਟੀ ਪਾਰਕਾਂ ਵਿੱਚ ਹੋ ਰਹੀਆਂ ਹਨ, ਉਹ ਬਹੁਤ ਪ੍ਰੇਰਨਾਦਾਇਕ ਹਨ”।
ਅੱਗੇ ਦੱਸੀਆਂ ਕੁੱਝ ਗਤੀਵਿਧੀਆਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਸਿਟੀ ਪਾਰਕਾਂ ਵਿੱਚ ਕੀ ਕੁੱਝ ਹੋ ਸਕਦਾ ਹੈ। ਅਗਲੇ ਦਿਨਾਂ ਦੌਰਾਨ ਜੀ ਟੀ ਏ ਵਿੱਚ ਟੀ ਡੀ ਪਾਰਕ ਪੀਪਲ ਗਰਾਂਟ ਦੀ ਸਹਾਇਤਾ ਨਾਲ ਹੋਣ ਵਾਲੀਆਂ ਗਤੀਵਿਧੀਆਂ ਵਿੱਚ ਇਹ ਈਵੈਂਟਸ ਵੀ ਸ਼ਾਮਲ ਹਨ:
૿ ਐਤਵਾਰ, 9 ਸਤੰਬਰ, ਚਰਚਿਲ ਮੈਡੋਜ਼ ਵਿੱਚ ਪਤੰਗ ਮੇਲਾ (Kite Festival in Churchill Meadows), ਸਿਟੀ ਔਫ ਮਿਸੀਸਾਗਾ
૿ ਸਤੰਬਰ ਵਿੱਚ ਇਟੋਬਿਕੋ-ਲੇਕਸ਼ੋਰ ਡੌਗ ਪਾਰਕ ਐਸੋਸੀਏਸ਼ਨ (Etobicoke-Lakeshore Dog Park Association) ਦੁਆਰਾ ਕਅਨਲ ਸੈਮ ਸਮਿੱਥ ਪਾਰਕ ਵਿੱਚ ਡੌਗ ਉਲੰਪਿਕਸ
ਇਹ ਵੈਨਕੂਵਰ, ਟੋਰਾਂਟੋ, ਔਟਵਾ, ਮਾਂਟਰੀਅਲ ਅਤੇ ਕੈਲਗਰੀ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦਾ ਸਿਰਫ ਇੱਕ ਨਮੂਨਾ ਮਾਤਰ ਹੈ। ਆਪਣੇ ਨੇੜੇ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਨ ਲਈ ਦੇਖੋ ਟੀ ਡੀ ਪਾਰਕ ਪੀਪਲ ਮੈਪ
ਟੀ ਡੀ ਬੈਂਕ ਦੁਆਰਾ ਇਹ ਫੰਡਿੰਗ ‘ਟੀ ਡੀ ਰੈਡੀ ਕਮਿਟਮੈਂਟ’ ਦੇ ਤਹਿਤ ਪ੍ਰਦਾਨ ਕੀਤੀ ਜਾ ਰਹੀ ਹੈ ਕਿਉਂਕਿ ਗਰੀਨ ਸਪੇਸ ਦੇ ਜ਼ਰੀਏ ਲੋਕਾਂ ਨੂੰ ਆਪਸ ਵਿੱਚ ਜੋੜਨ ਅਤੇ ਆਪਸੀ ਮੇਲ-ਜੋਲ ਵਾਲੇ ਸ਼ਹਿਰ ਉਸਾਰਨ ਵਿੱਚ ਮਦਦ ਮਿਲਦੀ ਹੈ। ਇਸ ਵਾਸਤੇ ਟੀ ਡੀ ਨੇ ਕੈਨੇਡਾ ਦੇ ਸਿਟੀ ਪਾਰਕਾਂ ਦੇ ਸੰਗਠਨ ‘ਪਾਰਕ ਪੀਪਲ’ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਜੋ ਕੈਨੇਡਾ ਭਰ ਵਿੱਚ ਪਾਰਕਾਂ ਦੀ ਸਮਰਥਾ ਨੂੰ ਉਜਾਗਰ ਕੀਤਾ ਜਾ ਸਕੇ। ਹੋਰ ਜਾਣਕਾਰੀ ਲਈ ਸਰਬਜੀਤ ਕੌਰ ਨਾਲ ਫੋਨ ਨੰਬਰ 416-274-5324 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …