Breaking News
Home / ਕੈਨੇਡਾ / ਸੀਨੀਅਰਜ਼ ਐਸੋਸੀਏਸ਼ਨ ਬਰੈਂਪਟਨ ਵਲੋਂ ਸਾਲਾਨਾ ਮਲਟੀਕਲਚਰਲ ਤੇ ਕੈਨੇਡਾ ਡੇਅ ਮਨਾਇਆ

ਸੀਨੀਅਰਜ਼ ਐਸੋਸੀਏਸ਼ਨ ਬਰੈਂਪਟਨ ਵਲੋਂ ਸਾਲਾਨਾ ਮਲਟੀਕਲਚਰਲ ਤੇ ਕੈਨੇਡਾ ਡੇਅ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਸਾਲਾਨਾ ਮਲਟੀਕਲਚਰਲ ਅਤੇ ਕੈਨੇਡਾ ਡੇਅ ਪ੍ਰੋਗਰਾਮ 29 ਜੁਲਾਈ ਦਿਨ ਐਤਵਾਰ ਬਰੈਂਪਟਨ ਸੌਕਰ ਸੈਂਟਰ ਵਿੱਚ ਮਨਾਇਆ ਗਿਆ। ਠੀਕ ਗਿਆਰਾਂ ਵਜੇ ਚਾਹ ਪਾਣੀ ਤੋਂ ਬਾਅਦ ਸੀਨੀਅਰਜ਼ ਅਤੇ ਹੋਰ ਮਹਿਮਾਨ ਹਾਲ ਵਿੱਚ ਸਟੇਜ ਵਾਲੀ ਥਾਂ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਬਾਰਾਂ ਵਜੇ ਕੈਨੇਡਾ ਦਾ ਝੰਡਾ ਝੁਲਾਉਣ ਤੋਂ ਬਾਅਦ ਸਟੇਜ ਦਾ ਪ੍ਰੋਗਰਾਮ ਸ਼ੁਰੂ ਹੋਇਆ ਜੋ ਲੱਗਪੱਗ ਚਾਰ ਘੰਟੇ ਚੱਲਿਆ। ਸਭ ਤੋਂ ਪਹਿਲਾਂ ਪ੍ਰੋ: ਨਿਰਮਲ ਸਿੰਘ ਨੇ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹੋਏ ਉਹਨਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਧੰਨਵਾਦ ਕੀਤਾ।
ਇਸ ਉਪਰੰਤ ਜੰਗੀਰ ਸਿੰਘ ਸੈਂਭੀ ਦੁਆਰਾ ਐਸੋਸੀਏਸ਼ਨ ਵਲੋਂ ਤਿਆਰ ਕੀਤਾ ਮੰਗ ਪੱਤਰ ਪੜ੍ਹਿਆ ਗਿਆ ਤੇ ਮੰਗਾਂ ਦੇ ਚਾਰਟਰ ਫੈਡਰਲ, ਪਰੋਵਿੰਸ ਅਤੇ ਸਿਟੀ ਦੇ ਚੁਣੇ ਹੋਏ ਨੁਮਾਇੰਦਿਆ ਨੂੰ ਦਿੱਤੇ ਗਏ। ਇਸ ਉਪਰੰਤ ਪਰਮਜੀਤ ਬੜਿੰਗ ਨੇ ਸਟੇਜ ਦੀ ਕਾਰਵਾਈ ਸੰਭਾਲ ਲਈ ਤੇ ਬੁਲਾਰਿਆਂ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਇਸ ਪ੍ਰੋਗਰਾਮ ਦੇ ਬੁਲਾਰਿਆਂ ਵਿੱਚ ਰਮੇਸ਼ਵਰ ਸੰਘਾ ਅਤੇ ਰੂਬੀ ਸਹੋਤਾ ਐਮ ਪੀ, ਗੁਰਰਤਨ ਸਿੰਘ ਅਤੇ ਸਾਰਾ ਸਿੰਘ ਐਮ ਪੀ ਪੀ, ਗੁਰਪਰੀਤ ਢਿੱਲੋਂ ਅਤੇ ਪੈਟ ਫੋਰਟੀਨੀ ਸਿਟੀ ਕਾਊਂਸਲਰ, ਜੌਹਨ ਸਪਰੋਵਿਰੀ ਰੀਜਨਲ ਕਾਊਂਸਲਰ, ਹਰਕੀਰਤ ਸਿੰਘ ਸਕੂਲ ਟਰੱਸਟੀ, ਡਾ:ਬਲਜਿੰਦਰ ਸਿੰਘ ਸੇਖੋਂ, ਨਾਹਰ ਔਜਲਾ, ਪਿੰ: ਸਰਵਣ ਸਿੰਘ , ਬਲਦੇਵ ਸਹਿਦੇਵ, ਕਮਲ ਭਾਰਦਵਾਜ, ਸੱਤਪਾਲ ਜੌਹਲ, ਐਨ ਡੀ ਪੀ ਦੇ ਪਰਮਜੀਤ ਗਿੱਲ, ਵਿਪਨ ਮਰੋਕ ਅਤੇ ਚਰਨਜੀਤ ਬਰਾੜ ਸ਼ਾਮਲ ਸਨ। ਕਮਿਊਨਿਟੀ ਦੇ ਨੁਮਾਇੰਦਿਆਂ ਵਲੋਂ ਐਸੋਸੀਏਸਨ ਨੂੰ ਉਹਨਾਂ ਦੀਆਂ ਮੰਗਾਂ ਲਈ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ। ਲੋਟਸ ਫਿਊਨਰਲ ਹੋਮ ਦੇ ਕਮਲ ਭਰਦਵਾਜ ਨੇ ਵਧੀਆ ਸਰਵਿਸਜ ਅਤੇ ਮਿਲਵਰਤਨ ਦੇਣ ਦਾ ਵਾਅਦਾ ਕੀਤਾ। ਵਿਪਨ ਮਰੋਕ ਨੇ ਐਸੋਸੀਏਸ਼ਨ ਨੂੰ ਮੀਟਿੰਗਾਂ ਲਈ ਸਥਾਨ ਦੇਣ ਅਤੇ ਕਾਨੂੰਨੀ ਸਮੱਸਿਆਵਾਂ ਹੱਲ ਕਰਨ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ। ਕੈਲਡਨ ਦੇ ਮੇਅਰ ਐਲਨ ਥੌਮਸਨ ਨੇ ਅਸਥੀਆਂ ਵਾਲੇ ਅਸਥਾਨ ਲਈ ਸਹੂਲਤਾਂ ਦੇਣ ਅਤੇ ਇਸ ਨੂੰ ਅੱਪਗਰੇਡ ਕਰਨ ਦੇ ਹੱਲ ਬਾਰੇ ਗੱਲਬਾਤ ਕਰਨ ਲਈ ਮਿਲਣ ਦਾ ਸੱਦਾ ਦਿੱਤਾ। ਗੀਤ ਸੰਗੀਤ ਦੇ ਪ੍ਰੋਗਰਾਮ ਵਿੱਚ ਸੁਖਦੇਵ ਭਦੌੜ ਦੇ ਸਮਾਜਿਕ ਗੀਤਾਂ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ। ਪਿੰ: ਗਿਆਨ ਸਿੰਘ ਘਈ ਅਤੇ ਭੁਪਿੰਦਰ ਸਿੰਘ ਰਤਨ ਨੇ ਚੰਗਾ ਰੰਗ ਬੰਨ੍ਹਿਆ। ਪ੍ਰਸਿੱਧ ਸ਼ਾਇਰ ਸੁਖਮੰਦਰ ਰਾਮਪੁਰੀ ਦੇ ਬਹੁਤ ਹੀ ਵਧੀਆ ਅਤੇ ਭਾਵਪੂਰਤ ਗੀਤ ਸੁਣ ਕੇ ਸਰੋਤੇ ਗਦਗਦ ਹੋ ਗਏ। ਵਰਿਆਮ ਸੰਧੂ ਜਿਨ੍ਹਾਂ ਦਾ ਇਸ ਪ੍ਰੋਗਰਾਮ ਵਿੱਚ ਸਨਮਾਨ ਕੀਤਾ ਗਿਆ ਨੇ ਇੱਕ ਬਹੁਤ ਹੀ ਵਧੀਆ ਕਵਿਤਾ ਸਾਂਝੀ ਕੀਤੀ ਜਿਸ ਦਾ ਸਰੋਤਿਆਂ ਤੇ ਡੂੰਘਾ ਅਸਰ ਪਿਆ। ਪਰੀਤਮ ਕੌਰ ਅਤੇ ਕੁਲਦੀਪ ਗਰੇਵਾਲ ਅਤੇ ਉਹਨਾਂ ਦੀਆਂ ਸਾਥਣਾਂ ਦੇ ਲੋਕ ਗੀਤਾ ਨੂੰ ਸਰੋਤਿਆਂ ਵਲੋਂ ਭਰਪੂਰ ਦਾਦ ਮਿਲੀ। ਗੁਜਰਾਤਨ ਔਰਤਾਂ ਦੇ ਗਰੁੱਪ ਵਲੋਂ ਗੁਜਰਾਤ ਦਾ ਲੋਕ ਨਾਚ ਡਾਡੀਆਂ ਪੇਸ਼ ਕੀਤਾ ਗਿਆ ਜਿਸ ਨੂੰ ਖੂਬ ਪ੍ਰਸੰਸਾ ਮਿਲੀ। ਪ੍ਰੋ: ਰਾਮ ਸਿੰਘ ਨੇ ਸੀਨੀਅਰਜ਼ ਅਬਿਊਜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪਰਮਜੀਤ ਬੜਿੰਗ ਨੇ ਕਿਹਾ ਕਿ ਜਿੱਥੇ ਸੀਨੀਅਰਜ਼ ਦੀਆਂ ਬਾਹਰੀ ਮੁਸ਼ਕਲਾਂ ਹਨ ਉੱਥੇ ਬਹੁਤ ਸਾਰੇ ਸੀਨੀਅਰਜ਼ ਘਰਾਂ ਵਿੱਚ ਵੀ ਮੁਸ਼ਕਲਾਂ ਝੱਲ ਰਹੇ ਹਨ। ਉਹਨਾਂ ਸੀਨੀਅਰਜ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਮੁੱਠੀ ਵਿੱਚ ਕੁੱਝ ਨਾ ਕੁੱਝ ਜਰੂਰ ਰੱਖਣ ਅਤੇ ਆਪਣੇ ਵਲੋਂ ਬੱਚਿਆਂ ਨੂੰ ਘਰ ਖਰੀਦਦੇ ਸਮੇਂ ਘਰ ਵਿੱਚ ਆਪਣਾ ਵੀ ਹਿੱਸਾ ਰੱਖਣ। ਉਹਨਾਂ ਸੀਨੀਅਰਜ਼ ਨੂੰ ਬੇਲੋੜਾ ਸੰਜਮ ਛੱਡਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਸਮਾਜ ਲਈ ਵੀ ਕੁੱਝ ਨਾ ਕੁੱਝ ਕਰਨ। ਸਮੇਂ ਮੁਤਾਬਕ ਆਪਣੇ ਆਪ ਵਿੱਚ ਵੀ ਤਬਦੀਲੀ ਲਿਆਉਣ ਇਸ ਨਾਲ ਉਹਨਾਂ ਦੀਆਂ ਘਰੇਲੂ ਅਤੇ ਸਮਾਜਿਕ ਮੁਸ਼ਕਲਾਂ ਕਾਫੀ ਹੱਦ ਤੱਕ ਘਟ ਸਕਦੀਆਂ ਹਨ।
ਇਸ ਮੌਕੇ ਐਸੋਸੀਏਸ਼ਨ ਦੀ ਕਾਰਜਕਾਰਣੀ ਵਲੋਂ ਲੋਕ-ਪੱਖੀ ਲੇਖਕ ਡਾ: ਵਰਿਆਮ ਸੰਧੂ, ਲੋਟਸ ਫਿਉਨਲ ਹੋਮ ਦੇ ਕਮਲ ਭਰਦਵਾਜ, ਬਰੈਂਪਟਨ ਸਿਵਿਕ ਦੇ ਵਾਲਟਅਰਕੈਥ ਮੀਡਨ ਅਤੇ ਫੂਡ ਸੇਵਾ ਬੈਂਕ ਦੇ ਕੁਲਬੀਰ ਸਿੰਘ ਗਿੱਲ ਨੂੰ ਸਨਮਾਨਤ ਕੀਤਾ ਗਿਆ। ਸੀਨੀਅਰ ਲੇਖਕ ਬਲਬੀਰ ਸਿੰਘ ਮੋਮੀ ਨੂੰ ਲੋਈ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨਤ ਹੋਣ ਵਾਲਿਆਂ ਵਿੱਚ ਪੀਅਰਸਨ ਰੱਨਰਜ਼ ਕਲੱਬ ਦੇ ਨਿਰਸਵਾਰਥ ਆਰਗੇਨਾਈਜ਼ਰ ਸੰਧੂਰਾ ਬਰਾੜ ਅਤੇ ਮੈਰਾਥੋਰੀਅਨ ਧਿਆਨ ਸਿੰਘ ਸੋਹਲ ਵੀ ਸਨ। ਸਨਮਾਨ ਹੋਣ ਤੋਂ ਬਾਅਦ ਜਦ ਲੇਖਕ ਬਲਬੀਰ ਮੋਮੀ ਆਪਣੇ ਵਿਚਾਰ ਸਾਂਝੇ ਕਰ ਕੇ ਹਟੇ ਤਾਂ ਸਰੋਤਿਆਂ ਵਲੋਂ ਮੰਗ ਉੱਠੀ ਕਿ ਪਿਛਲੇ ਸਮੇਂ ਵਿੱਚ ਉਹਨਾਂ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕਰਨ ਦੀ ਬੇਨਤੀ ਕੀਤੀ ਗਈ। ਇਸ ‘ਤੇ ਬਲਬੀਰ ਮੋਮੀ ਨੇ ਕਿਹਾ ਕਿ ਸਮਾਜ ਵਿੱਚ ਕੁੱਝ ਠੱਗ ਕਿਸਮ ਦੇ ਵਿਅਕਤੀ ਲੋਕ ਹਿਤੈਸ਼ੀ ਹੋਣ ਦਾ ਡਰਾਮਾ ਰਚਦੇ ਹਨ।
ਉਹਨਾਂ ਕਿਹਾ ਅਜਿਹੇ ਲੋਕ ਤਾਂ ਲੇਖਕਾਂ ਨੂੰ ਜਿਹੜੇ ਆਮ ਲੋਕਾਂ ਤੋਂ ਕੁੱਝ ਵੱਧ ਚੇਤਨ ਹੁੰਦੇ ਹਨ ਨੂੰ ਵੀ ਨਹੀਂ ਬਖਸ਼ਦੇ। ਉਹਨਾਂ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦਾ ਸੱਦਾ ਦਿੰਦੇ ਹੋਏ ਐਸੋਸੀਏਸ਼ਨ ਦੀ ਸਲਾਘਾ ਕੀਤੀ ਕਿ ਇਹ ਸੰਸਥਾ ਲੋਕਾਂ ਨੂੰ ਚੇਤਨ ਕਰਨ ਦਾ ਵਧੀਆ ਕਾਰਜ ਕਰ ਰਹੀ ਹੈ। ਇਸ ਪ੍ਰੋਗਰਾਮ ਵਿੱਚ ਤਰਕਸ਼ੀਲ ਸੁਸਾਇਟੀ ਵਲੋਂ ਨਛੱਤਰ ਬਦੇਸ਼ਾ ਅਤੇ ਹਰੀ ਸਿੰਘ ਮਹੇਸ਼ ਨੇ ਪੁਸਤਕ ਪ੍ਰਦਰਸ਼ਨੀ, ਡੈਂਟਿਸਟ ਬਲਬੀਰ ਸੋਹੀ, ਸਰੋਕਾਰਾਂ ਦੀ ਆਵਾਜ ਦੇ ਹਰਬੰਸ ਸਿੰਘ, ਲੋਟਸ ਫਿਊਨਰਲ ਹੋਮ, ਪੀ ਸੀ ਐਚ ਐਸ ਅਤੇ ਬਰੈਂਪਟਨ ਐਕਸ਼ਨ ਕਮੇਟੀ ਦੀ ਨਵੀ ਔਜਲਾ ਵਲੋਂ ਸਟਾਲ ਲਾਏ ਗਏ। ਜਿਨ੍ਹਾਂ ਤੋਂ ਲੋਕਾਂ ਨੇ ਜਾਣਕਾਰੀ ਪ੍ਰਾਪਤ ਕੀਤੀ। ਲੋਕਾਂ ਵਲੋਂ ਐਸੋਸੀਏਸ਼ਨ ਨੂੰ ਮਾਇਕ ਸਹਾਇਤਾ ਦਿੱਤੀ ਗਈ। ਲੋਕਾਂ ਤੋਂ ਵਿਚਾਰ ਲੈਣ ਲਈ ਰੱਖੇ ਰਜਿਸਟਰ ਤੇ ਬਹੁਤ ਸਾਰੇ ਲੋਕਾਂ ਨੇ ਪ੍ਰੋਗਰਾਮ ਨੂੰ ਸਲਾਹਿਆ। ਕਈ ਲੋਕਾਂ ਵਲੋਂ ਕੀਮਤੀ ਸੁਝਾਅ ਵੀ ਲਿਖੇ ਗਏ ਜਿਨ੍ਹਾਂ ਨੂੰ ਜਨਰਲ ਬਾਡੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।
ਲੋਕਾਂ ਦੇ ਭਾਰੀ ਇਕੱਠ ਵਿੱਚ ਗੁਰਦੇਵ ਸਿੰਘ ਮਾਨ, ਪੂਰਨ ਸਿੰਘ ਪਾਂਧੀ, ਵਿੱਕੀ ਢਿੱਲੋਂ, ਰਾਜਿੰਦਰ ਸੈਣੀ, ਕਰਨਲ ਗੁਰਮੇਲ ਸਿੰਘ ਸੋਹੀ, ਬਲਦੇਵ ਸਿੰਘ ਮੁੱਟਾ, ਸੁਖਦੇਵ ਸਿੰਘ ਝੰਡ , ਮਲੂਕ ਸਿੰਘ ਕਾਹਲੋਂ, ਹਰਜੀਤ ਦਿਓਲ, ਅਮਰਜੋਤ ਸੰਧੂ, ਕਿਰਪਾਲ ਸਿੰਘ ਪੰਨੂ ਅਤੇ ਹੋਰ ਕਈ ਪਰਮੁੱਖ ਸਖਸ਼ੀਅਤਾਂ ਹਾਜਰ ਸਨ। ਇਹ ਪ੍ਰੋਗਰਾਮ ਬੜਾ ਯੋਜਨਾਵੱਧ ਅਤੇ ਡਸਿਪਲਨ ਭਰਪੂਰ ਸੀ ਜਿਸ ਨੂੰ ਲੋਕਾਂ ਨੇ ਅੰਤ ਤੱਕ ਸੁਣਿਆ। ਇਸ ਪਰੋਗਰਾਮ ਸਮੇਂ ਮੌਕੇ ਤੇ ਹੀ ਕਈ ਨਵੇਂ ਕਲੱਬ ਐਸੋਸੀਏਸ਼ਨ ਵਿੱਚ ਸ਼ਾਮਲ ਹੋਏ। ਐਸੋਸੀਏਸ਼ਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722, ਪਰੀਤਮ ਸਰਾਂ 416-833-0567 ਜਾਂ ਹਰਦਿਆਲ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …