ਬਰੈਂਪਟਨ/ਬਿਉਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਫੇਅਰ ਆਟੋ ਇੰਸ਼ੋਰੈਂਸ ਪਲਾਨ ਦਾ ਐਲਾਨ ਕੀਤਾ ਹੈ। ਇਸ ਪਲਾਨ ਤਹਿਤ ਇੰਸ਼ੋਰੈਂਸ ਸਿਸਟਮ ਵਿਚ ਕਈ ਸੁਧਾਰ ਕੀਤੇ ਜਾਣਗੇ ਜਿਵੇਂ ਕਿ ਇੰਸ਼ੋਰੈਂਸ ਫਰਾਡ, ਦੁਰਘਟਨਾ ਦੇ ਪੀੜਤਾਂ ਲਈ ਬੇਹਤਰ ਦੇਖਭਾਲ। ਇਹ ਐਲਾਨ ਵਿੱਤ ਮੰਤਰੀ ਚਾਰਲਸ ਸੂਸਾ ਅਤੇ ਅਟਾਰਨੀ ਜਨਰਲ ਯਾਸਿਰ ਨਾਕਵੀ ਨੇ ਟੋਰਾਂਟੋ ਵਿਖੇ ਕੀਤਾ। ਇਸ ਪਲਾਨ ਦੀ ਰਚਨਾ ਓਨਟਾਰੀਓ ਦੇ ਆਟੋ ਇੰਸ਼ੋਰੈਂਸ ਸਲਾਹਕਾਰ ਡੇਵਿਡ ਮਾਰਸ਼ਲ ਦੁਆਰਾ ਪੇਸ਼ ਕੀਤੇ ਗਏ ਸੁਝਾਵਾਂ ਉੱਤੇ ਆਧਾਰਿਤ ਹੈ। ਇਸ ਪਲਾਨ ਤਹਿਤ ਕੁਝ ਹੇਠ ਲਿਖੇ ਸੁਧਾਰ ਕੀਤੇ ਜਾਣਗੇ:
ਆਟੋ ਕੋਲੀਸ਼ਨ ਤੋਂ ਹੋਏ ਨੁਕਸਾਨ ਜਿਵੇਂ ਕਿ ਮੋਚ, ਮਾਸਪੇਸ਼ੀ ਤਨਾਅ, ਵਿਪਲੇਸ਼ ਦੀ ਮਿਆਰੀ ਇਲਾਜ ਯੋਜਨਾ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਐਕਸੀਡੇਂਟ ਤੋਂ ਬਾਅਦ ਸਹਾਇਤਾ ਮਿਲੇ ਨਾ ਕਿ ਪ੍ਰੇਸ਼ਾਨੀ।ਇੰਸ਼ੋਰੈਂਸ ਕੰਪਨੀਆਂ ਅਤੇ ਲੋਕਾਂ ਵਿਚ ਰੋਗ ਅਤੇ ਇਲਾਜ ਸੰਬੰਧੀ ਵਿਵਾਦਾਂ ਨੂੰ ਘਟਾਇਆ ਜਾਵੇ ਅਤੇ ਰੋਗ ਦੀ ਜਾਂਚ ਸੁਤੰਤਰ ਪੀ੍ਰਖਿਆ ਕੇਂਦਰ ਵਿਚ ਕੀਤੀ ਜਾਵੇ ਤਾਂ ਕਿ ਗਹਿਰੀ ਸੱਟਾਂ ਦੀ ਬਿਹਤਰ ਜਾਂਚ ਅਤੇ ਵਧੀਆ ਇਲਾਜ ਕੀਤਾ ਜਾਵੇ। 2018 ਮਾਰਚ/ਅਪ੍ਰੈਲ ਵਿਚ ਸੂਬੇ ਦਾ ਪਹਿਲਾ ਸੀਰੀਅਸ ਫਰਾਡ ਦਫਤਰ ਖੋਲ੍ਹਿਆ ਜਾਵੇਗਾ ਜਿਸ ਵਿਚ ਫਰਾਡ ਦੀ ਜਾਂਚ ਕੀਤੀ ਜਾਵੇਗੀ। ਵੱਡੇ ਪੱਧਰ ‘ਤੇ ਫਰਾਡ ਦੀ ਜਾਂਚ ਪੜਤਾਲ ਹੋਵੇਗੀ ਜਿਸ ਨਾਲ ਇੰਸ਼ੋਰੈਂਸ ਦੀ ਦਰਾਂ ਘੱਟ ਹੋਣ ਵਿਚ ਮਦਦ ਮਿਲੇਗੀ।
ਯਕੀਨੀ ਬਣਾਇਆ ਜਾਵੇ ਕਿ ਵਕੀਲਾਂ ਦੀ ਅਚਨਚੇਤੀ ਫੀਸ ਨਿਟਪੱਖ, ਵਾਜਬ ਅਤੇ ਪਾਰਦਰਸ਼ੀ ਹੋਵੇ। ਇਹਨਾਂ ਅਹਿਮ ਸੁਧਾਰਾਂ ਦੇ ਆਉਣ ਨਾਲ ਲੋਕਾਂ ਨੂੰ ਬਹੁਤ ਆਸਾਨੀ ਹੋਵੇਗੀ ਅਤੇ ਆਟੋ ਇੰਸ਼ੋਰੈਂਸ ਦੀ ਦਰਾਂ ਘਟਾਉਣ ਵਿਚ ਵੀ ਆਸਾਨੀ ਮਿਲੇਗੀ।
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਸਾਡੀ ਸਰਕਾਰ ਆਟੋ ਇੰਸ਼ੋਰੈਂਸ ਸਿਸਟਮ ਨੂੰ ਹੋਰ ਕੁਸ਼ਲ ਬਣਾਉਣ ਲਈ ਹਮੇਸ਼ਾ ਹੀ ਵਚਨਬਧ ਰਿਹੀ ਹੈ। ਇਸ ਪਲਾਨ ਦੇ ਆਉਣ ਨਾਲ ਉਪਭੋਗਤਾਵਾਂ ਦੀ ਸੁਰੱਖਿਆ ਵਧੇਗੀ, ਸਮੇਂ ਸਿਰ ਦੇਖਭਾਲ ਕੀਤੀ ਜਾਵੇਗੀ ਅਤੇ ਲੋਕਾਂ ਦਾ ਕੀਮਤੀ ਸਮਾਂ ਵੀ ਬਚੇਗਾ।”
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …